ਫਰੀਦਕੋਟ 6 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਪੈਨਸ਼ਨ ਭਵਨ ਨਜ਼ਦੀਕ ਸੁੱਕੀ ਚੌਕ ਵਿੱਚ ਸਵੇਰੇ 10 ਵਜੇ ਹੋਈ ਰਹੀ ਹੈ।ਇਸ ਸਮੇਂ ਪ੍ਰਸਿੱਧ ਸ਼ਾਇਰ ਅਤੇ ਪੰਜਾਬੀ ਸਾਹਿਤ ਦੇ ਸਰਗਰਮ ਮੈਂਬਰ ਸਾਧੂ ਸਿੰਘ ਚਮੇਲੀ ਦਾ ਪਹਿਲਾ ਕਾਵਿ ਸੰਗ੍ਰਹਿ “ ਕਾਵਿ ਸੁਨੇਹੇ ਵੀ ਲੋਕ ਅਰਪਣ ਕੀਤਾ ਜਾਵੇਗਾ । ਸੋ ਸਾਰੇ ਹੀ ਮੈਂਬਰਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਸਮੇਂ ਸਿਰ ਹਾਜ਼ਰੀ ਲਗਾਉਣ ਤਾਂ ਜੋ ਸਮਾਗਮ ਨੂੰ ਸਮੇਂ ਸਿਰ ਸ਼ੂਰੂ ਕੀਤਾ ਜਾ ਸਕੇ।ਇਸ ਦੀ ਜਾਣਕਾਰੀ ਸੁਰਿੰਦਰਪਾਲ ਸ਼ਰਮਾ ਭਲੂਰ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਨੇ ਦਿੱਤੀ।