ਕੋਟਕਪੂਰਾ, 7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਉੁਘੇ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਰਸ਼ ਸੱਚਰ ਵੱਲੋਂ ਫ਼ਿਰੋਜ਼ਪੁਰ ਦੇ ਹੁਸੈਨਵਾਲਾ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਸਹਾਇਤਾ ਵਿੱਚ ਮੱਛਰਦਾਨੀਆਂ, ਸੈਨੇਟਰੀ ਪੈਡ, ਤਰਪਾਲ, ਬਲੀਚਿੰਗ ਪਾਊਡਰ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਸਨ, ਜੋ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਬਹੁਤ ਹੀ ਲਾਭਕਾਰੀ ਹਨ। ਇਸ ਯਤਨ ਵਿੱਚ ਅਰਸ਼ ਸੱਚਰ ਦੇ ਨਾਲ ਉਨ੍ਹਾਂ ਦੀ ਸਮਰਪਿਤ ਟੀਮ ਤੇਜਬੀਰ ਮਾਨ, ਡਾ. ਵਿਸ਼ਾਲ ਕੌਸ਼ਲ, ਆਰ.ਪੀ. ਰਾਕੇਸ਼, ਪੁਸ਼ਮੀਤ ਬਰਾੜ, ਹਿਤੇਸ਼ ਗੋਇਲ, ਗੁਰਪ੍ਰੀਤ ਅਰੋੜਾ, ਕਪਿਲ ਗੋਇਲ, ਪ੍ਰੀਤ, ਮਨਪ੍ਰੀਤ, ਕਪਿਲ ਧਵਨ, ਦੀਪ, ਗਿੰਨੀ ਸਿੰਗਲਾ, ਲੇਖਰਾਜ ਸਾਦਿਕ ਸਮੇਤ ਕਈ ਹੋਰ ਸਾਥੀ ਨੇ ਵੀ ਅਹਿਮ ਯੋਗਦਾਨ ਪਾਇਆ। ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਹੜ੍ਹ ਪੀੜਤ ਭਰਾਵਾਂ ਦੀ ਸਹਾਇਤਾ ਕਰਨਾ ਸਾਡੇ ਸਭ ਦਾ ਫ਼ਰਜ਼ ਹੈ, ਕਿਉਂਕਿ ਪੰਜਾਬ ਅੰਦਰ ਆਏ ਹੜ੍ਹਾਂ ਨੇ ਜਿੱਥੇ ਭਾਰੀ ਤਬਾਹੀ ਕੀਤੀ ਹੈ, ਉੱਥੇ ਪ੍ਰਭਾਵਿਤ ਇਲਾਕਿਆਂ ’ਚ ਰਹਿ ਰਹੇ ਲੋਕਾਂ ਨੂੰ ਘਰ-ਬਾਰ ਛੱਡ ਕੇ ਦੂਰ ਸੁਰੱਖਿਅਤ ਥਾਵਾਂ ’ਤੇ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾ ਆਖਿਆ ਕਿ ਇਨ੍ਹਾਂ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਜਿੱਥੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਹੋਰ ਪਹੁੰਚ ਰਹੇ ਹਨ, ਉੱਥੇ ਹੀ ਸਾਨੂੰ ਸਭ ਨੂੰ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰਭਾਵਿਤ ਲੋਕ ਜਲਦੀ ਸੰਕਟ ਤੋਂ ਬਾਹਰ ਆ ਕੇ ਆਪਣੇ ਘਰਾਂ ਅਤੇ ਜੀਵਨ ਵਿੱਚ ਦੁਬਾਰਾ ਖੁਸ਼ਹਾਲੀ ਪ੍ਰਾਪਤ ਕਰਨ।