ਫ਼ਰੀਦਕੋਟ 7 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅੱਜ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅਤੇ ਯੂਨਾਈਟਡ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਫਰੀਦਕੋਟ ਬਾਬਾ ਮਨਪ੍ਰੀਤ ਸਿੰਘ ਜੀ ਦੀ ਅਗਵਾਈ ਵਿੱਚ ਜੱਥੇਬੰਦੀ ਵੱਲੋਂ ਪਿਛਲੇ ਦਿਨੀ ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਇੱਕ ਮੰਗ ਪੱਤਰ ਰਾਹੀ ਏ ਆਈ ਐਪ ਨੂੰ ਬੰਦ ਕਰਵਾਉਣ ਦੇ ਸੰਬੰਧ ਵਿੱਚ ਦਿੱਤਾ ਗਿਆ ਸੀ। ਇਸ ਏ ਆਈ ਐਪ ਦੁਆਰਾ ਇੰਟਰਨੈਟ ਤੇ ਅਸ਼ਲੀਲ ਵੀਡੀਓ ਵਾਇਰਲ ਹੁੰਦੀਆਂ ਹਨ। ਇਸ ਏ ਆਈ ਐਪ ਦੇ ਨਾਲ ਹੀ ਧਰਮ ਸੱਤਾ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਦੇ ਵਿਖਾਇਆ ਜਾਣਾ, ਸ਼ਹੀਦਾਂ ਸਿੰਘਾਂ ਸੰਤਾਂ ਦੀਆਂ ਫੋਟੋਆਂ ਨੂੰ ਇਕੱਠਿਆਂ ਕਰਕੇ ਅਸ਼ਲੀਲ ਵੀਡੀਓ ਤਿਆਰ ਕਰਕੇ ਇੰਟਰਨੈਟ ਤੇ ਪਾਉਣੀਆਂ ਅਤੇ ਸ਼ਹੀਦਾਂ ਦੀਆਂ ਫੋਟੋਆਂ ਨਾਲ ਛੇੜ ਛਾੜ ਕਰਨੀ ਬਹੁਤ ਮੰਦਭਾਗੀ ਸੀ ਉਸ ਸਬੰਧੀ 6 ਸਤੰਬਰ 2025 ਤੋ ਪਹਿਲੋਂ ਪਹਿਲੋਂ ਇਹ ਐਪ ਬੰਦ ਕਰਵਾਉਣ ਦੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ। ਪਰ ਸਰਕਾਰ ਵੱਲੋਂ ਏਸ ਮੰਗ ਪੱਤਰ ਦੇ ਕੋਈ ਕਾਰਵਾਈ ਨਹੀਂ ਹੋਈ ਸੀ ਜਿਸ ਦੇ ਮੱਦੇ ਨਜ਼ਰ ਰੱਖਦਿਆਂ ਅੱਜ 6 ਸਤੰਬਰ ਨੂੰ ਫਰੀਦਕੋਟ ਦੇ ਭਾਈ ਘਨ੍ਹਈਆ ਚੌਕ ਵਿੱਚ ਸਤੰਬਰ 2025 ਨੂੰ ਅੱਜ ਇੰਟਰਨੈਸ਼ਨਲ ਸੰਤ ਸਮਾਜ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅਤੇ ਯੂਨਾਈਟਡ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਫਰੀਦਕੋਟ ਬਾਬਾ ਮਨਪ੍ਰੀਤ ਸਿੰਘ ਜੀ ਦੀ ਅਗਵਾਈ ਵਿੱਚ ਜੱਥੇਬੰਦੀ ਵੱਲੋਂ ਬਾਬਾ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਨਵਦੀਪ ਸਿੰਘ ਨੰਨੂ ਅਤੇ ਹੋਰ ਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਭੁੱਖ ਹੜਤਾਲ ਰੱਖੀ ਗਈ। ਜਿਸ ਵਿੱਚ ਫਰੀਦਕੋਟ ਦੇ ਮੈਜਿਸਟ੍ਰੇਟ ਤਹਿਸੀਲਦਾਰ ਐਸ ਪੀ ਮਨਿੰਦਰ ਵੀਰ ਸਿੰਘ ਅਤੇ ਹੋਰ ਵੀ ਉੱਚ ਅਧਿਕਾਰੀਆਂ ਵੱਲੋਂ ਪਹੁੰਚ ਕੇ ਜੀਰੋ ਨੰਬਰ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਭਰੋਸਾ ਦਵਾਇਆ ਹੈ ਬਹੁਤ ਘੱਟ ਸਮੇਂ ਵਿੱਚ ਚੱਲ ਰਹੇ ਏ ਆਈ ਐਪ ਵਿੱਚ ਉਸ ਸਿਸਟਮ ਨੂੰ ਬੰਦ ਕਰਵਾਇਆ ਜਾਵੇਗਾ ਜਿਸ ਨਾਲ ਅਸ਼ਲੀਲਤਾ ਨਾ ਫੈਲ ਸਕੇ ਸਿੱਖ ਧਰਮ ਨੂੰ ਠੇਸ ਨਾ ਪਹੁੰਚ ਸਕੇ ਅਸ਼ਲੀਲ ਵੀਡੀਓ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਨੂੰ ਬਣਾਉਣ ਵਾਲੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਇਸ ਭਰੋਸੇ ਸਦਕੇ ਸਮੁੱਚੀ ਜਥੇਬੰਦੀ ਅਤੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਅਤੇ ਕਿ ਪੰਜਾਬ ਸਰਕਾਰ ਦਾ ਧਿਆਨ ਪੰਜਾਬ ਵਿੱਚ ਆਏ ਹੜਾਂ ਕਾਰਨ ਲੋਕਾਂ ਨੂੰ ਰਾਹਤ ਦੇਣ ਵੱਲ ਲੱਗਿਆ ਹੋਇਆ ਹੈ । ਇਸ ਕਰਕੇ ਸਾਨੂੰ ਹੋਰ ਸਮਾਂ ਦਿਓ। ਜਿਸ ਨੂੰ ਮੱਦੇਨਜਰ ਰੱਖਦਿਆਂ ਜ਼ਿਲਾ ਪ੍ਰਸ਼ਾਸਨ ਦੀ ਅਪੀਲ ਤੇ ਬਾਬਾ ਮਨਪ੍ਰੀਤ ਸਿੰਘ ਜੀ ਨੇ ਆਪਣੇ ਸਾਥੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਅੱਜ ਇਹ ਭੁੱਖ ਹੜਤਾਲ ਨੂੰ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਏ ਆਈ ਐਪ ਦੇ ਸਬੰਧੀ ਕੁਝ ਕਾਰਵਾਈ ਨਹੀਂ ਕਰ ਪਾਉਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਬਾਬਾ ਮਨਪ੍ਰੀਤ ਸਿੰਘ ਵੱਲੋਂ ਸਮੁੱਚੀ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਹੋਵੇਗਾ ਇਸ ਭੁੱਖ ਹੜਤਾਲ ਦੇ ਦੌਰਾਨ ਬਾਬਾ ਲਖਬੀਰ ਸਿੰਘ ਕੋਟਕਪੂਰਾ ਬੁੱਢਾ ਦਲ ਬਾਬਾ ਬਿੰਦਰ ਸਿੰਘ ਬੁੱਢਾ ਦਲ ਬਾਬਾ ਚਮਕੌਰ ਸਿੰਘ ਭਾਈ ਰੂਪਾ ਭਾਈ ਨਛੱਤਰ ਸਿੰਘ ਦਬੜੀਖਾਨਾ ਗੱਗੂ ਸੇਢੇਵਾਲਾ ਨਵਦੀਪ ਸਿੰਘ ਨਨੂ ਗੁਰਜੰਟ ਸਿੰਘ ਔਲਖ ਮੋਹਣਜੀਤ ਸਿੰਘ ਜਥੇਦਾਰ ਦਿਲਦਾਰ ਸਿੰਘ ਔਲਖ ਗੁਰਦਿੱਤਾ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ।