ਕੇ.ਪੀ.ਸਿੰਘ ਸਰਾਂ ਸਾਲ 2026-27 ਵਾਸਤੇ ਸਕੱਤਰ ਚੁਣੇ ਗਏ, ਯੁਗੇਸ਼ ਗਰਗ ਨੂੰ ਕੀਤਾ ਉਚੇਚੇ ਤੌਰ ਤੇ ਸਨਮਾਨਿਤ
ਫਰੀਦਕੋਟ, 7 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਦੀ ਯੋਗ ਅਗਵਾਈ ਹੇਠ ਕਲੱਬ ਦੀ ਅਹਿਮ ਮੀਟਿੰਗ ਸਥਾਨਕ ਅਫ਼ਸਰ ਕਲੱਬ ਵਿਖੇ ਹੋਈ। ਮੀਟਿੰਗ ਦੌਰਾਨ ਹੜ੍ਹ ਪੀੜਤਾਂ ਦੇ ਹਲਾਤ ਜਲਦ ਠੀਕ ਹੋਣ ਵਾਸਤੇ ਸਭ ਨੇ ਮਿਲ ਕੇ ਪ੍ਰਥਾਨਾ ਕੀਤੀ ਗਈ। ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਕਿਹਾ ਹੜ੍ਹਾਂ ਦੀ ਇਸ ਸਥਿਤੀ ’ਚ ਹੜ੍ਹਾਂ ਦੀ ਮਾਰ ਸਹਿ ਰਹੇ ਆਪਣੇ ਭੈਣ-ਭਰਾਵਾਂ ਦੀ ਸਹਾਇਤਾ ਵਾਸਤੇ ਆਪਣੀ-ਆਪਣੀ ਸਮਰੱਥਾ ਅਨੁਸਾਰ ਕਾਰਜ ਜ਼ਰੂਰ ਕਰਨੇ ਚਾਹੀਦੇ ਹਨ। ਇਸ ਮੌਕੇ ਆਉਂਦੇ ਦਿਨਾਂ ’ਚ ਪਾਣੀ ਦੇ ਘੱਟਣ ਉਪਰੰਤ ਕੀਤੇ ਜਾ ਸਕਣ ਵਾਲੇ ਕਾਰਜਾਂ ਬਾਰੇ ਵਿਚਾਰ ਚਰਚਾ ਕਰਨ ਕੀਤੇ ਜਾਣ ਵਾਲੇ ਕਾਰਜਾਂ ਦੀ ਯੋਜਨਾਬੰਦੀ ਕੀਤੀ ਗਈ। ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਸਾਲ 2026-27 ਵਾਸਤੇ ਕਲੱਬ ਦੇ ਸਕੱਤਰ ਦੀ ਚੋਣ ਕਰਨ ਵਾਸਤੇ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਸਰਵਸੰਮਤੀ ਨਾਲ ਕੇ.ਪੀ.ਸਿੰਘ ਸਰਾਂ ਦੀ ਭਵਿੱਖ ਦੇ ਸਕੱਤਰ ਵਾਸਤੇ ਚੋਣ ਕੀਤੀ ਗਈ। ਇਸ ਮੌਕੇ ਰੋਟਰੀ ਦੇ ਲੋਗੋ ਵਾਲੇ ਪਿੰਨਜ਼ ਸਮੂਹ ਮੈਂਬਰਾਂ ਦੇ ਲਗਾਏ ਗਏ। ਇਸ ਮੌਕੇ ਰੋਟਰੀ ਇੰਟਰਨੈਸ਼ਨਲ ਵੀਲ੍ਹ ਦੇ ਸਿੰਬਲ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨ ਵਾਸਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਭਵਿੱਖ ’ਚ ਲਗਾਏ ਜਾਣ ਵਾਲੇ ਫ਼ਾਇਬਰੋਸਕੈਨ ਕੈਂਪ ਅਤੇ ਖੂਨਦਾਨ ਕੈਂਪ ਵਾਸਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਕਲੱਬ ਦੇ ਹੁਣ ਤੱਕ ਰਹਿ ਚੁੱਕੇ ਸਾਬਕਾ ਪ੍ਰਧਾਨ ਸਾਹਿਬਾਨ ਦਾ ਤਿਆਰ ਕੀਤਾ ਵਿਸ਼ੇਸ਼ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਕਲੱਬ ਦੇ ਮੈਂਬਰਾਂ ਨੇ ਭਵਿੱਖ ’ਚ ਕੀਤੇ ਜਾਣ ਵਾਲੇ ਮਾਨਵਤਾ ਭਲਾਈ ਕਾਰਜਾਂ ਬਾਰੇ ਆਪਣੇ ਸੁਝਾਅ ਦਿੱਤੇ। ਮੀਟਿੰਗ ਦੌਰਾਨ ਰੋਟਰੀ ਭਵਨ ਦਾ ਨਿਰਮਾਣ ਕਰਨ ਵਾਸਤੇ ਬਹੁਤੇ ਮੈਂਬਰਾਂ ਨੇ ਇੱਛਾ ਜ਼ਾਹਿਰ ਕੀਤੀ। ਕਲੱਬ ਦੇ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਅੰਤ ’ਚ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਸਥਿਤੀ ਪੂਰੀ ਠੀਕ ਹੋਣ ਉਪਰੰਤ ਕਲੱਬ ਆਪਣੀ ਰਿਵਾਇਤ ਅਨੁਸਾਰ ਮਾਨਵਤਾ ਭਲਾਈ ਕਾਰਜ ਪੂਰੀ ਤਰ੍ਹਾਂ ਸੁਹਿਦਰਤਾ ਨਾਲ ਕਰੇਗਾ। ਇਸ ਸਮੇਂ ਹੜ੍ਹ ਪੀੜਤਾਂ ਦੀ ਭਲਾਈ ਲਈ ਕਾਰਜਾਂ ਨੂੰ ਪਹਿਲ ਦੇਣਾ ਸਾਡਾ ਦਾ ਮੁੱਢਲਾ ਫ਼ਰਜ਼ ਹੈ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਮੈਂਬਰ ਯੁਗੇਸ਼ ਗਰਗ ਨੂੰ ਰੋਟਰੀ ਇੰਟਰਨੈਸ਼ਨਲ ਦੇ ਡਊਜ਼ ਸਭ ਤੋਂ ਪਹਿਲਾਂ ਭੇਜਣ ਤੇ ਕਲੱਬ ਦੇ ਪ੍ਰਧਾਨ, ਸਕੱਤਰ ਅਤੇ ਸੀਨੀਅਰ ਮੈਂਬਰਾਂ ਵੱਲੋਂ ਯੂਨਾਈਟਿਡ ਫ਼ਾਰ ਗੁਡੱਜ਼ ਸਿਬੰਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਕਲੱਬ ਦੇ ਸਟੇਟ ਐਵਾਰਡੀ ਸਰਪ੍ਰਸਤ ਕੁਲਜੀਤ ਸਿੰਘ ਵਾਲੀਆ, ਇੰਜ.ਜੀਤ ਸਿੰਘ, ਸੀਨੀਅਰ ਆਗੂ ਅਸ਼ੋਕ ਸੱਚਰ,ਆਰਸ਼ ਸੱਚਰ,ਵਿਰਸਾ ਸਿੰਘ ਸੰਧੂ,ਐਡਵੋਕੇਟ ਲਲਿਤ ਮੋਹਨ ਗੁਪਤਾ,ਅਸ਼ੋਕ ਚਾਨਣਾ,ਹੱਡੀਆਂ ਦੇ ਮਾਹਿਰ ਡਾ.ਗਗਨ ਬਜਾਜ, ਡਾ.ਦੀਪਇੰਦਰ ਸਿੰਘ ਸੋਢੀ, ਡਾ.ਹਰਸ਼ਵਰਧਨ ਗੁਪਤਾ, ਡਾ.ਸ਼ਮੀਮ ਮੌਂਗਾ, ਡਾ.ਬਲਜੀਤ ਸ਼ਰਮਾ ਗੋਲੇਵਾਲਾ, ਹਰਮਿੰਦਰ ਸਿੰਘ ਮਿੰਦਾ, ਰਾਜਨ ਨਾਗਪਾਲ, ਸਤੀਸ਼ ਬਾਗੀ, ਯੁਗੇਸ਼ ਗਰਗ, ਪ੍ਰਵੀਨ ਕਾਲਾ, ਨਵਦੀਪ ਗਰਗ, ਸੁਰਿੰਦਰ ਪੁਰੀ, ਭਾਰਤ ਭੂਸ਼ਨ ਸਿੰਗਲਾ, ਯੁਗੇਤ ਬਾਂਸਲ, ਬਰਜਿੰਦਰ ਸਿੰਘ ਸੇਠੀ, ਗੌਰਵ ਸ਼ਰਮਾ, ਰਾਜੇਸ਼ ਰੀਹਾਨ, ਅਰਵਿੰਦਰ ਛਾਬੜਾ, ਮਨਪ੍ਰੀਤ ਸਿੰਘ ਭੋਲੂਵਾਲਾ, ਜਗਦੀਪ ਸਿੰਘ ਗਿੱਲ, ਰਮੇਸ਼ ਰੀਹਾਨ, ਐਕਸੀਅਨ ਰਾਕੇਸ਼ ਕੰਬੋਜ਼, ਚਿਰਾਗ ਅਗਰਵਾਲ ਅਤੇ ਕੇ.ਪੀ.ਸਿੰਘ ਸਰਾਂ ਹਾਜ਼ਰ ਸਨ।