ਕੋਟਕਪੂਰਾ,7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਵਿਖੇ ਸ਼੍ਰੀਰਾਮ ਸੇਵਾ ਮੰਡਲ ਵੱਲੋਂ ਕਰਵਾਏ ਗਏ ਸ਼੍ਰੀ ਗਨੇਸ਼ ਜੀ ਦੇ ਹਵਨ ਤੇ ਪਹੁੰਚੇ। ਇਸ ਮੌਕੇ ਉਨ੍ਹਾ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਕੋਟਕਪੂਰਾ ਵਾਸੀਆਂ ਦੇ ਦੁੱਖ ਸੁੱਖ ਦੇ ਸਾਥੀ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਉਨ੍ਹਾਂ ਸ਼੍ਰੀ ਬਾਲਾਜੀ ਫਰੀ ਚੈਰੀਟੇਬਲ ਲੈਬੋਰਟਰੀ ਵੱਲੋਂ ਗਨੇਸ਼ ਜੀ ਦੇ ਹਵਨ ’ਤੇ ਜੋ ਸੇਵਾ ਸ਼ੁਰੂ ਕੀਤੀ ਗਈ ਹੈ, ਉਸ ਦੀ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਸਪੀਕਰ ਸੰਧਵਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਸ਼ਹਿਰ ਵਾਸੀਆਂ ਨੂੰ ਇਕ ਖੁਸ਼ਖਬਰੀ ਵੀ ਦਿੱਤੀ ਕਿ ਦੇਵੀਵਾਲਾ ਰੋਡ ਕੋਟਕਪੂਰਾ 8 ਐਮ.ਐਲ.ਡੀ. ਐਸਟੀਪੀ ਤੋਂ ਪਿੰਡ ਦੇਵੀਵਾਲਾ ਡਰੇਨ ਤੱਕ ਦੇ ਸੀਵਰੇਜ ਸਿਸਟਮ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 18 ਕਰੋੜ 32 ਲੱਖ ਰੁਪਏ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਜਲਦ ਹੀ ਇਹ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਰਸਾਤਾਂ ਦੌਰਾਨ ਇਕੱਠਾ ਹੋਣ ਵਾਲੇ ਪਾਣੀ ਦੀ ਜੋ ਸਮੱਸਿਆ ਆ ਰਹੀ ਸੀ ਅਤੇ ਕੋਟਕਪੂਰਾ ਸ਼ਹਿਰ ਵਿੱਚ ਪਾਣੀ ਖੜ੍ਹਾ ਰਹਿੰਦਾ ਸੀ, ਹੁਣ ਇਸ ਦਾ ਪੱਕਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਰਾਮ ਸੇਵਾ ਮੰਡਲ ਦੇ ਸਰਪ੍ਰਸਤ ਅਖਿਲ ਕੌਸ਼ਿਕ, ਸ਼੍ਰੀ ਬਾਲਾਜੀ ਚੈਰੀਟੇਬਲ ਲੈਬੋਰਟਰੀ ਦੇ ਲੈਬ ਟੈਕਨੀਸ਼ੀਅਨ ਗੌਰਵ ਮਿੱਤਲ, ਪ੍ਰਧਾਨ ਕਰਨ ਠੇਕੇਦਾਰ, ਚੇਅਰਮੈਨ ਦੀਪਕ ਗੋਇਲ, ਸੈਕਟਰੀ ਸੁਸ਼ਾਂਤ ਬਾਂਸਲ, ਵਿਸ਼ਾਲ ਚੋਪੜਾ ਅਤੇ ਚੰਦਰ ਗਰਗ ਆਦਿ ਵੀ ਹਾਜਰ ਸਨ।