ਫ਼ਰੀਦਕੋਟ, 8 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਅੰਦਰ ਆਏ ਭਿਆਨਕ ਹੜ੍ਹਾਂ ਨੂੰ ਵੇਖਦਿਆਂ ਅੱਜ ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਮੇਲਾ-2025 ਨਾ ਕਰਾਉੁਣ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਫ਼ਰੀਦਕੋਟ ਦੁਸਹਿਰਾ ਕਮੇਟੀ ਫ਼ਰੀਦਕੋਟ ਦੀ ਅਹਿਮ ਮੀਟਿੰਗ ਕਮਲ ਕਲਿਆਣ ਆਸ਼ਰਮ ਫ਼ਰੀਦਕੋਟ ਦੇ ਮਹਾਂਮਿ੍ਰੰਤਜੂ ਮੰਦਰ ਫ਼ਰੀਦਕੋਟ ਕਮੇਟੀ ਦੇ ਪ੍ਰਧਾਨ ਅਸ਼ੋਕ ਸੱਚਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ’ਚ ਮੈਂਬਰਾਂ ਨੇ ਪੰਜਾਬ ਅੰਦਰ ਆਏ ਭਿਆਨਕ ਹੜ੍ਹਾਂ ਕਾਰਨ ਮਾਰੇ ਗਏ ਵਿਅਕਤੀਆਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਕਿ 2 ਅਕਤੂਬਰ ਨੂੰ ਦੁਸਹਿਰਾ ਮੇਲਾ, ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਨਹੀਂ ਮਨਾਇਆ ਜਾਵੇਗਾ। ਇਸ ਵਾਰ ਦੁਸਹਿਰਾ ਕਮੇਟੀ ਫ਼ਰੀਦਕੋਟ ਹੜ੍ਹ ਪੀੜਤ ਭੈਣ-ਭਰਾਵਾਂ ਦੀ ਸਹਾਇਤਾ ਵਾਸਤੇ ਆਉਂਦੇ ਦਿਨਾਂ ’ਚ ਭਲਾਈ ਕਾਰਜ ਕਰੇਗੀ। ਇੱਥੇ ਵਰਨਣਯੋਗ ਹੈ ਕਿ ਫ਼ਰੀਦਕੋਟ ਦਾ ਦੁਸਹਿਰਾ ਪੂਰੇ ਉੱਤਰੀ ਭਾਰਤ ’ਚ ਕੁੱਲੂ ਤੋਂ ਬਾਅਦ ਪ੍ਰਸਿੱਧ ਹੈ। ਫ਼ਰੀਦਕੋਟ ਵਿਖੇ ਲੱਗਣ ਵਾਲੇ ਦੁਸਹਿਰੇ ਦੇ ਮੇਲੇ ਨੂੰ ਵੇਖਣ ਲਈ ਫ਼ਰੀਦਕੋਟ ਸ਼ਹਿਰ ਦੇ ਲੋਕਾਂ ਦੇ ਨਾਲ-ਨਾਲ, ਆਸ-ਪਾਸ ਦੇ ਜ਼ਿਲ੍ਹਿਆਂ ਅਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ’ਚ ਮੇਲਾ ਵੇਖਣ ਆਉਂਦੇ ਹਨ। ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਇਸ ਵਾਰ ਦੇ ਦੁਸਹਿਰੇ ਮੇਲੇ ਲਈ ਸਾਰੇ ਲੋਂੜੀਦੇ ਪ੍ਰਬੰਧ ਮੁਕੰਮਲ ਕਰਨ ਵਾਸਤੇ ਤਿਆਰੀਆਂ ਕਾਫ਼ੀ ਸਮਾਂ ਪਹਿਲਾਂ ਆਰੰਭ ਕਰ ਦਿੱਤੀਆਂ ਗਈਆਂ ਸਨ।
ਅੱਜ ਕੀਤੀ ਮੀਟਿੰਗ ਦੌਰਾਨ ਵਿਚਾਰ ਪੇਸ਼ ਕਰਦਿਆਂ ਚੇਅਰਮੈਨ ਅਸ਼ੋਕ ਸੱਚਰ ਡਾ.ਬਿਮਲ ਗਰਗ, ਸੇਵਾ ਮੁਕਤ ਨਾਇਬ ਤਹਿਸੀਲਦਾਰ ਪ੍ਰਵੀਨ ਸੱਚਰ, ਪੰਡਤ ਰਮੇਸ਼ ਪ੍ਰਾਸ਼ਰ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸ਼ਾਮ ਲਾਲ ਗਰਗ ਤਾਊਂ ਐਂਡ ਕੰਪਨੀ, ਡਾ.ਬਲਜੀਤ ਸ਼ਰਮਾ, ਗੁਰਜਾਪ ਸਿੰਘ ਸੇਖੋਂ, ਪ੍ਰੋ.ਐਨ.ਕੇ.ਗੁਪਤਾ, ਪ੍ਰਿਤਪਾਲ ਸਿੰਘ ਕੋਹਲੀ ਨੇ ਕਿਹਾ ਇਹ ਸਮਾਂ ਸਾਡੇ ਹੜ੍ਹ ਪੀੜਤ ਭੈਣ-ਭਰਾਵਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਹੈ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਦੀ ਬੇਹਤਰੀ ਵਾਸਤੇ ਸੇਵਾ ਕਾਰਜ ਕਰਨੇ ਚਾਹੀਦੇ ਹਨ। ਇਸ ਮੌਕੇ ਰਾਜੇਸ਼ ਰਾਜੂ, ਰਾਜਨ ਠਾਕੁਰ, ਵਿਰਸਾ ਸਿੰਘ ਸੰਧੂ, ਐਕਸੀਅਨ ਰਾਕੇਸ਼ ਕੰਬੋਜ਼, ਰਾਜਨ ਨਾਗਪਾਲ, ਇੰਦਰ ਬਾਂਸਲ, ਪਵਨ ਵਰਮਾ, ਡਾ.ਕਰਨ ਬਜਾਜ, ਵਿਕਾਸ ਭੰਡਾਰੀ, ਐਡਵੋਕੇਟ ਰਾਜੇਸ਼ ਰੀਹਾਨ, ਮੰਚ ਸੰਚਾਲਕ ਰਿਸ਼ੀ ਦੇਸ ਰਾਜ ਸ਼ਰਮਾ, ਐਡਵੋਕੇਟ ਗੌਤਮ ਬਾਂਸਲ, ਸੁਖਬੀਰ ਸਿੰਘ ਸੱਚਦੇਵਾ ਮੈਨੇਜਿੰਗ ਡਾਇਰੈਕਟਰ ਹੋਟਲ ਦਾਸਤਾਨ, ਮੰਗਤ ਰਾਮ ਪਟਵਾਰੀ, ਕਮਲ ਬਾਸੀ, ਲੁਕੇਂਦਰ ਸ਼ਰਮਾ, ਜਗਦੀਸ਼ ਬਾਂਬਾ, ਸਤੀਸ਼ ਬਾਂਬਾ, ਦਰਸ਼ਨ ਲਾਲ ਚੁੱਘ, ਐਡਵੋਕੇਟ ਰਾਜ ਕੁਮਾਰ ਗੁਪਤਾ, ਐਡਵੋਕੇਟ ਪ੍ਰਸ਼ੋਤਮ ਲਾਲ ਚੌਧਰੀ, ਮਨਪ੍ਰੀਤ ਸਿੰਘ ਭੋਲੂਵਾਲਾ, ਅਸ਼ੋਕ ਚਾਨਣਾ, ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ, ਨਵਦੀਪ ਗਰਗ, ਬਰਜਿੰਦਰ ਸਿੰਘ ਸੇਠੀ, ਕੇ.ਪੀ.ਸਿੰਘ ਸਰਾਂ, ਕੇਸ਼ਵ ਕਟਾਰੀਆ, ਐਡਵੋਕੇਟ ਰਾਹੁਲ ਚੌਧਰੀ, ਰਾਹੁਲ ਸੱਚਰ, ਰਮੇਸ਼ ਰੀਹਾਨ, ਰਵੀ ਸੇਠੀ, ਸੁਮਿਤ ਕੁਮਾਰ ਗਰੋਵਰ, ਸੰਨੀ ਸੱਚਦੇਵਾ, ਦੀਪੀ ਚੌਧਰੀ, ਜਸਬੀਰ ਸਿੰਘ ਜੱਸੀ, ਪ੍ਰਮੁੱਖ ਤੌਰ ਤੇ ਹਾਜ਼ਰ ਸਨ।
ਫ਼ੋਟੋ: ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਸੱਚਰ ਦੀ ਅਗਵਾਈ ਹੇਠ ਮੀਟਿੰਗ ਕਰਦੇ ਹੋਏ ਦੁਸਹਿਰਾ ਕਮੇਟੀ ਦੇ ਅਹੁੱਦੇਦਾਰ ਅਤੇ ਮੈਂਬਰ।