ਮਾਛੀਵਾੜਾ ਸਾਹਿਬ 8 ਸਤੰਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਮਾਛੀਵਾੜਾ ਇਲਾਕੇ ਵਿੱਚ ਪੈਂਦੇ ਦਰਿਆ ਭਸੇ ਪਿੰਡ ਕੋਲ ਲਗਾਤਾਰ ਕਈ ਦਿਨਾਂ ਤੋਂ ਪਾਣੀ ਦਾ ਵਹਾਅ ਤੇਜ਼ ਤੇ ਘੁੰਮਣ ਘੇਰੀ ਕਾਰਨ ਭਸਿਆਂ ਵਾਲੇ ਬੰਨ ਨੂੰ ਖੋਰਾ ਲਾ ਰਿਹਾ ਹੈ। ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਤਰ ਹੋ ਕੇ ਦਰਿਆ ਦੇ ਅੱਗੇ ਖੁਦ ਹੀ ਦਰਿਆ ਬਣ ਕੇ ਖੜ ਕੇ ਦਿਖਾ ਦਿੱਤਾ ਹੈ ਜਿਸ ਤਰ੍ਹਾਂ ਲੋਕ ਜਾਨ ਜੋਖ਼ਮ ਵਿੱਚ ਪਾ ਕੇ ਲੋਕਾਂ ਨੂੰ ਬਚਾਉਣ ਵਿੱਚ ਖੁਦ ਹੀ ਲੱਗੇ ਹੋਏ ਹਨ ਇਹੀ ਪੰਜਾਬੀਆਂ ਦੀ ਵੱਡੀ ਸੇਵਾ ਹੈ। ਇਹ ਵਿਚਾਰ ਮਨਪ੍ਰੀਤ ਸਿੰਘ ਇਆਲੀ ਅੱਜ ਪਿੰਡ ਭੱਸੇ ਦੇ ਬੰਨ ਦੇ ਉੱਪਰ ਵਿਸ਼ੇਸ਼ ਤੌਰ ਉੱਤੇ ਪੁੱਜੇ ਸਨ, ਉਹਨਾਂ ਨੇ ਉੱਥੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਬੈਠ ਕੇ ਦੇਖਿਆ ਕਿ ਕਿਵੇਂ ਜਾਲੇ ਪਿੰਜਰੇ ਬਣਾ ਕੇ ਲੋਕ ਪਾਣੀ ਨਾਲ ਦੋ ਹੱਥ ਹੁੰਦੇ ਹੋਏ ਦਰਿਆ ਨੂੰ ਕੰਟਰੋਲ ਕਰ ਰਹੇ ਹਨ। ਕਾਲੀ ਨੇ ਕਿਹਾ ਇਹ ਸਮੁੱਚੇ ਪੰਜਾਬ ਦੇ ਵਿੱਚੋਂ ਹੜਾਂ ਦੀ ਵੱਡੀ ਆਫਤ ਮੌਕੇ ਸਰਕਾਰ ਵੀ ਗਾਇਬ ਹੀ ਦਿਸ ਰਹੀ ਹੈ ਲੋਕ ਆਪ ਮੁਹਾਰੇ ਜੂਝ ਰਹੇ ਹਨ।ਉਹਨਾਂ ਨੇ ਆਪਣੇ ਵੱਲੋਂ ਇੱਥੇ ਚੱਲ ਰਹੀਆਂ ਸੇਵਾਵਾਂ ਵਿੱਚ 2 ਲੱਖ ਰੁਪਏ ਦੀ ਸੇਵਾ ਵੀ ਕੀਤੀ ਇਸ ਮੌਕੇ ਅਕਾਲੀ ਆਗੂ ਮਾਸਟਰ ਉਜਾਗਰ ਸਿੰਘ ਉਹਨਾਂ ਦੇ ਸਪੁੱਤਰ ਰੁਪਿੰਦਰ ਸਿੰਘ ਰੂਬੀ ਤੇ ਮਾਚਵਾੜਾ ਤੇ ਇਲਾਕੇ ਨਾਲ ਸੰਬੰਧਿਤ ਵਿਸ਼ੇਸ਼ ਵਿਅਕਤੀ ਇਸ ਮੌਕੇ ਹਾਜ਼ਰ ਸਨ ਇੱਥੇ ਇਹ ਵੀ ਸਲਾਘਾਯੋਗ ਖਬਰ ਸਾਹਮਣੇ ਆਈ ਹੈ ਕਿ ਰੁਪਿੰਦਰ ਸਿੰਘ ਰੂਬੀ ਹੋਰਾਂ ਦਾ ਜੋ ਪੈਟਰੋਲ ਪੰਪ ਹੈ ਉਥੋਂ ਵੀ ਫੜ ਲਈ ਡੀਜਲ ਦੀ ਸੇਵਾ ਕੀਤੀ ਜਾ ਰਹੀ ਹੈ।