19 ਸਤੰਬਰ ਤੋਂ 23 ਸਤੰਬਰ ਤੱਕ ਪੰਜ ਰੋਜਾ ਲੱਗੇਗੀ ਪ੍ਰਦਰਸ਼ਨੀ : ਜਲਾਲੇਆਣਾ
ਫਰੀਦਕੋਟ, 10 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਾਥ ਸਮਾਜਿਕ ਗੂੰਜ਼ ਵੱਲੋਂ ਜਿੱਥੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਅਤੇ ਸਮਾਜ ਸੁਧਾਰਕ ਕੰਮ ਲਗਾਤਾਰ ਜਾਰੀ ਹਨ, ਉੱਥੇ ਸੰਸਥਾ ਨੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਸਤਿਕਾਰ ਲਈ ਵੀ ਉਪਰਾਲੇ ਵਿੱਢੇ ਹੋਏ ਹਨ। ਸੰਸਥਾ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੰਸਥਾ ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਵੜਿੰਗ ਨੇ ਅੱਜ ਮਾਂ ਬੋਲੀ ਪੰਜਾਬੀ ਨਾਲ ਸਬੰਧਤ ਕੁਝ ਯਾਦਗਾਰੀ ਚਿੰਨਾ ਅਤੇ ਵਸਤੂਆਂ ਨਾਲ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਗੁਰਜਾਪ ਸਿੰਘ ਸੇਖੋਂ ਦਾ ਸਨਮਾਨ ਕੀਤਾ। ਉਹਨਾਂ ਦੱਸਿਆ ਕਿ ਸਾਥ ਸਮਾਜਿਕ ਗੂੰਜ਼ ਵੱਲੋਂ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਅਤੇ ਦਿੱਲੀ ਸਮੇਤ ਵਿਦੇਸ਼ਾਂ ਵਿੱਚ ਵੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਸਤਿਕਾਰ ਦੇ ਉਪਰਾਲੇ ਲਗਾਤਾਰ ਜਾਰੀ ਹਨ। ਗੁਰਵਿੰਦਰ ਸਿੰਘ ਜਲਾਲੇਆਣਾ ਨੇ 35 ਅੱਖਰੀ ਵੱਢਆਕਾਰੀ ਊੜਾ ਅਤੇ ਵਿਰਾਸਤੀ ਫੱਟੀ ਦਾ ਜਿਕਰ ਕਰਦਿਆਂ ਆਖਿਆ ਕਿ ਲੱਖਾਂ ਦੀ ਗਿਣਤੀ ਵਾਲੇ ਮੇਲਿਆਂ ਮੌਕੇ ਬਹੁਤ ਪੁਰਾਣੀਆਂ ਅਤੇ ਨਾਮਵਰ ਸਟਾਲਾਂ ਦੀ ਤਰ੍ਹਾਂ ਸਾਥ ਸਮਾਜਿਕ ਗੂੰਜ਼ ਦੀ ਸਟਾਲ ਨੂੰ ਵੀ ਆਮ ਲੋਕ ਬਹੁਤ ਮਹੱਤਵ ਦਿੰਦੇ ਹਨ ਤੇ ਕਈ ਮੇਲਿਆਂ ਵਿੱਚ ਇਕ ਵੀ ਵਸਤੂ ਬਾਕੀ ਨਹੀਂ ਬਚਦੀ ਤੇ ਸਾਡੀ ਟੀਮ ਸਾਰਾ ਸਮਾਨ ਵੇਚ ਕੇ ਖਾਲੀ ਹੱਥ ਖੁਸ਼ੀ ਖੁਸ਼ੀ ਵਾਪਸ ਪਰਤਦੀ ਹੈ। ਗੁਰਜਾਪ ਸਿੰਘ ਸੇਖੋਂ ਨੇ ਸਾਥ ਸਮਾਜਿਕ ਗੂੰਜ਼ ਵਲੋਂ 19 ਤੋਂ 23 ਸਤੰਬਰ ਤੱਕ ਗੁਰਦਵਾਰਾ ਗੋਦੜੀ ਸਾਹਿਬ ਵਿਖੇ ਲਾਈ ਜਾ ਰਹੀ ਮਾਂ ਬੋਲੀ ਪੰਜਾਬੀ ਦੀ ਪ੍ਰਦਰਸ਼ਨੀ ਸਬੰਧੀ ਖੁਸ਼ੀ ਜਾਹਰ ਕਰਦਿਆਂ ਆਖਿਆ ਕਿ ਉਹਨਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲੇਗਾ। ਇਸ ਮੌਕੇ ਐਡਵੋਕੇਟ ਖੁਸ਼ਪ੍ਰੀਤ ਸਿੰਘ ਬਰਾੜ, ਸਤੀਸ਼ ਬਾਂਬਾ, ਜਗਦੀਸ਼ ਬਾਂਬਾ, ਲਖਵਿੰਦਰ ਸਿੰਘ ਸੰਧੂ ਆਦਿ ਵੀ ਹਾਜਰ ਸਨ।
ਫ਼ੋਟੋ:ਸਾਥ ਸਮਾਜਿਕ ਗੂੰਜ਼’ ਵੱਲੋਂ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਗੁਰਜਾਪ ਸਿੰਘ ਸੇਖੋਂ ਦਾ ਸਨਮਾਨ ਕਰਦੇ ਹੋਏ ਗੁਰਵਿੰਦਰ ਸਿੰਘ ਜਲਾਲੇਆਣਾ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਹੋਰ।