ਸਰਕਾਰੀ ਹਾਈ ਸਮਾਰਟ ਸਕੂਲ ਨਵੀਂ ਪਿੱਪਲੀ ਅਤੇ ਸਰਕਾਰੀ ਮਿਡਲ ਸਕੂਲ ਹਰਦਿਆਲੇਆਣਾ ਪਹੁੰਚੀ ਕਲੱਬ ਦੀ ਟੀਮ
ਫਰੀਦਕੋਟ, 10 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸੱਭਿਆਚਾਰਕ ਅਤੇ ਸਮਾਜ ਸੇਵਾ ਖੇਤਰ ’ਚ ਅਲੱਗ ਪਹਿਚਾਣ ਰੱਖਣ ਵਾਲੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਰਜਿ:ਫ਼ਰੀਦਕੋਟ ਸਬੰਧਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵੱਲੋਂ ਅੱਜ ਨਿਵੇਕਲੇ ਢੰਗ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਅੰਤਰ ਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਗੁਰਮੇਲ ਸਿੰਘ ਜੱਸਲ, ਮੁੱਖ ਸਲਾਹਕਾਰ ਇੰਜ.ਬਲਤੇਜ ਸਿੰਘ ਤੇਜੀ ਜੌੜਾ, ਸਲਾਹਕਾਰ ਨਾਇਬ ਸਿੰਘ ਪੁਰਬਾ,ਸੀਨੀਅਰ ਮੈਂਬਰ ਅਮਰਜੀਤ ਸੇਖੋਂ ਫ਼ਿਲਮੀ ਅਦਾਕਾਰ ਅਧਾਰਿਤ ਟੀਮ ਸਰਕਾਰੀ ਮਿਡਲ ਸਕੂਲ ਹਰਦਿਆਲੇਆਣਾ ਵਿਖੇ ਪਹੁੰਚੀ। ਇਸ ਮੌਕੇ ਪ੍ਰਮਾਤਮਾ ਦੇ ਚਰਨਾਂ ’ਚ ਹੜ੍ਹ ਪੀੜਤਾਂ ਦੀ ਭਲਾਈ ਲਈ ਮਿਲ ਕੇ ਅਰਦਾਸ ਕੀਤੀ ਗਈ। ਇਸ ਮੌਕੇ ਸਕੂਲ ਦੇ ਮੁਖੀ, ਐਸ.ਐਸ.ਮਾਸਟਰ ਰਾਜਨ ਨਾਗਪਾਲ ਜੋ ਅਧਿਆਪਨ ਅਤੇ ਸਮਾਜ ਸੇਵਾ ਖੇਤਰ ’ਚ ਨਿਰੰਤਰ ਅਹਿਮ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਨੂੰ ਸਨਮਾਨ ਪੱਤਰ, ਲੋਈ ਅਤੇ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮਨਦੀਪ ਸਿੰਘ ਸਾਇੰਸ ਮਾਸਟਰ ਨੇ ਸਕੂਲ ਪਹੁੰਚੀ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਦੀ ਟੀਮ ਨੂੰ ਜੀ ਆਇਆਂ ਨੂੰ ਆਖਿਆ। ਸਕੂਲ ਮੁਖੀ ਰਾਜਨ ਨਾਗਪਾਲ ਨੇ ਸਭ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਸਕੂਲ ਅਤੇ ਵਿਦਿਆਰਥੀਆਂ ਦੀ ਬੇਹਤਰੀ ਵਾਸਤੇ ਹੋਰ ਸੁਹਿਦਰਤਾ ਨਾਲ ਆਪਣੀ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਸਕੂਲ ਦੇ ਸਟਾਫ਼ ’ਚ ਜਸਪ੍ਰੀਤ ਕੌਰ ਪੰਜਾਬ ਮਿਸਟ੍ਰੈਸ, ਸ਼੍ਰੀਮਤੀ ਵਿਜੇਤਾ ਹਿੰਦੀ ਮਿਸਟ੍ਰੈਸ ਹਾਜ਼ਰ ਸਨ।
ਦੂਜੇ ਪੜਾਅ ’ਚ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੀ ਟੀਮ ਸਰਕਾਰੀ ਹਾਈ ਸਮਾਰਟ ਸਕੂਲ ਨਵੀਂ ਪਿੱਪਲੀ ਵਿਖੇ ਪਹੁੰਚੀ। ਇੱਥੇ ਸਕੂਲ ਦੇ ਐਸ.ਐਸ.ਮਾਸਟਰ ਨਵਦੀਪ ਸਿੰਘ ਰਿੱਕੀ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਰਵਿੰਦਰ ਕੌਰ ਪੁਰੀ ਨੇ ਕਲੱਬ ਟੀਮ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਸਕੂਲ ਸਟਾਫ਼ ’ਚੋਂ ਪਰਮਿੰਦਰ ਕੌਰ ਪੰਜਾਬੀ ਮਿਸਟ੍ਰੈਸ, ਪਿ੍ਰਤਪਾਲ ਕੌਰ ਸਾਇੰਸ ਮਿਸਟ੍ਰੈਸ, ਸ਼੍ਰੀਮਤੀ ਸੋਨੀਆ ਕੰਪਿਊਟਰ ਫ਼ੈਕਲਿਟੀ, ਵੀਰਪਾਲ ਕੌਰ ਹਿੰਦੀ, ਅੰਜੂ ਬਾਲਾ ਪੰਜਾਬੀ ਮਿਸਟ੍ਰੈਸ, ਜਸਮਿੰਦਰ ਕੌਰ ਪੀ.ਟੀ.ਆਈ ਅਤੇ ਭਲਵਿੰਦਰ ਕੌਰ ਜੂਨੀਅਰ ਸਹਾਇਕ ਹਾਜ਼ਰ ਸਨ।
ਇਨ੍ਹਾਂ ਮੌਕਿਆਂ ਤੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਆਉਂਦੇ ਦਿਨਾਂ ’ਚ ਹੋਰ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਸਲਾਹਕਾਰ ਇੰਜ.ਬਲਤੇਜ ਸਿੰਘ ਤੇਜੀ ਨੇ ਦੱਸਿਆ ਕਿ ਦੋਹਾਂ ਸਕੂਲਾਂ ਦੇ ਸਨਮਾਨਿਤ ਅਧਿਆਪਕਾਂ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ। ਕਲੱਬ ਦੇ ਪ੍ਰੋਗਰਾਮ ਕੋਅਰਾਰਡੀਨੇਟਰ ਗੁਰਮੇਲ ਸਿੰਘ ਜੱਸਲ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ, ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਨਮਾਨ ਕਰਨ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਅਮਰਜੀਤ ਸਿੰਘ ਸੇਖੋਂ ਕਿਹਾ ਕਿ ਅੱਜ ਸਰਕਾਰੀ ਸਕੂਲਾਂ ’ਚ ਅੰਦਰ ਬਹੁਤ ਵਧੀਆ ਅਧਿਆਪਕ ਹਨ ਜੋ ਵਿਦਿਆਰਥੀਆਂ ਦੀ ਭਲਾਈ ਵਾਸਤੇ ਪੂਰੀ ਤਨਦੇਹੀ ਨਾਲ ਹਰ ਜ਼ਿੰਮੇਵਾਰੀ ਨਿਭਾਉਂਦੇ ਹਨ। ਸਲਾਹਕਾਰ ਨਾਇਬ ਸਿੰਘ ਪੁਰਬਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਟੀਚੇ ਮਿੱਥ ਕੇ ਮਿਹਨਤ ਵਾਸਤੇ ਪ੍ਰੇਰਿਤ ਕੀਤਾ। ਕਲੱਬ ਵੱਲੋਂ ਦੋਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਰਿਫ਼ੈਸ਼ਮੈਂਟ ਵੀ ਦਿੱਤੀ ਗਈ।