ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਚਰਨ ਦਾਸ ਚੰਨਾ ਸਾਬਕਾ ਕੌਂਸਲਰ ਦੇ ਗ੍ਰਹਿ ਵਿਖੇ ਇਕ ਘਰੇਲੂ ਸਮਾਗਮ ਦੌਰਾਨ ਪ੍ਰਜਾਪਤੀ ਸਮਾਜ ਦੇ ਆਗੂਆਂ ਨੇ ਪ੍ਰਜਾਪਤੀ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜਥੇਬੰਦੀ ਦੇ ਸੂਬਾਈ ਸ਼੍ਰੀ ਪ੍ਰਧਾਨ ਕਰਮ ਚੰਦ ਪੱਪੀ, ਚੇਅਰਮੈਨ ਸ਼੍ਰੀ ਓਮ ਪ੍ਰਕਾਸ਼, ਮੁੱਖ ਸਲਾਹਕਾਰ ਸ਼੍ਰੀ ਨਰਾਇਣ ਦਾਸ ਕਾਲੀ ਸਾਬਕਾ ਐਮ.ਸੀ. ਫਰੀਦਕੋਟ ਨੇ ਆਖਿਆ ਕਿ ਮਹਾਂਸੰਘ ਦੀਆਂ ਸਰਗਰਮੀਆਂ ਤੇਜ ਕੀਤੀਆਂ ਜਾਣ ਤਾਂ ਜੋ ਪ੍ਰਜਾਪਤ ਸਮਾਜ ਨੂੰ ਸੰਗਠਿਤ ਕੀਤਾ ਜਾ ਸਕੇ। ਸੂਬਾਈ ਚੀਫ ਜਨਰਲ ਸਕੱਤਰ ਸ਼੍ਰੀ ਪਵਨ ਪ੍ਰਜਾਪਤੀ, ਵਾਈਸ ਚੇਅਰਮੈਨ ਚਰਨਦਾਸ ਚੰਨਾ ਅਤੇ ਬਾਬੂ ਰਾਮ ਜੈਤੋ ਜਥੇਬੰਦਕ ਸੈਕਟਰੀ ਪੰਜਾਬ ਆਦਿ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਜਲਦ ਹੀ ਪ੍ਰਜਾਪਤੀ (ਕੁੰਮਹਾਰ) ਮਹਾਂਸੰਘ ਦੀ ਸੂਬਾਈ ਮੀਟਿੰਗ ਕਰਕੇ ਅਗਲੇ ਪੋ੍ਰਗਰਾਮ ਉਲੀਕੇ ਜਾਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਯੂਥ ਵਿੰਗ ਦੇ ਚੇਅਰਮੈਨ ਗੁਰਚਰਨ ਸਿੰਘ ਬੱਗੜ ਸਾਦਿਕ, ਅਮਰਜੀਤ ਸਿੰਘ ਪ੍ਰਧਾਨ ਜੈਤੋ, ਸਾਧੂ ਸਿੰਘ ਖਜਾਨਚੀ ਸ਼੍ਰੀ ਮੁਕਤਸਰ ਸਾਹਿਬ ਅਤੇ ਯੂਥ ਆਗੂ ਸ਼੍ਰੀ ਮਨਦੀਪ ਮੁੰਨਾ, ਸ਼੍ਰੀ ਗੰਗਾ ਰਾਮ, ਲਾਲ ਚੰਦ, ਗੁਰਚਰਨ ਸਿੰਘ ਬੁੱਟਰ ਅਤੇ ਰਾਮਪਾਲ ਪਾਲੀ ਆਦਿ ਨੇ ਵੀ ਆਪੋ-ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ।