ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਦੀਆਂ ਵਿਦਿਆਰਥਣਾਂ ਨੇ ਜ਼ੋਨ ਪੱਧਰ ’ਤੇ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਚੱਲ ਰਹੇ ਜ਼ੋਨਲ ਖੇਡ ਮੁਕਾਬਲੇ ਵਿੱਚ ਵੱਧ ਚੜ੍ਹ ਦੇ ਹਿੱਸਾ ਲਿਆ ਤੇ ਪੁਜੀਸ਼ਨਾਂ ਹਾਸਿਲ ਕੀਤੀਆਂ। ਉਨ੍ਹਾਂ ਦੱਸਿਆ ਕਿ ਸਤਰੰਜ਼ ਵਿੱਚ ਲੜਕੀਆਂ ਦੇ ਖੇਡ ਮੁਕਾਬਲੇ ਵਿੱਚ ਅੰਡਰ-17 ਵਰਗ ਵਿੱਚ ਖੁਸ਼ਪ੍ਰੀਤ ਕੌਰ, ਸਿਮਰਨ, ਮਨੀਸ਼ਾ, ਜਸਵੀਰ ਕੌਰ ਅਤੇ ਪ੍ਰਭਜੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਸ੍ਰਿਸ਼ਟੀ ਜੋਸ਼ੀ, ਕ੍ਰਿਤਿਕਾ ਸ਼ਰਮਾ, ਮਹਿਕਪ੍ਰੀਤ ਕੌਰ, ਪ੍ਰਭਨੂਰ ਕੌਰ ਅਤੇ ਜਸਮੀਤ ਸ਼ਰਮਾ ਨੇ ਦੂਜਾ ਸਥਾਨ, ਅੰਡਰ-17 ਵਰਗ ਵਿੱਚ ਅਰਸ਼ਦੀਪ ਕੌਰ, ਹਰਨੂਰ ਕੌਰ, ਸਨੇਹਪ੍ਰੀਤ ਕੌਰ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ, ਸਕੇਟਿੰਗ ਦੇ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਪ੍ਰਭਮੀਤ ਕੌਰ ਰਨੌਤਾ ਨੇ ਪਹਿਲਾ ਸਥਾਨ, ਰਗਬੀ ਖੇਡ ਮੁਕਾਬਲਿਆਂ ਵਿੱਚ ਅੰਡਰ-19 ਵਰਗ ਵਿੱਚ ਕ੍ਰਿਤਿਕਾ, ਸਿਮਰਨ, ਹਸ਼ਰਤਪ੍ਰੀਤ ਕੌਰ, ਪ੍ਰੀਸ਼ਾ, ਪਾਵਨੀ, ਮੁਸਕਾਨ, ਖੁਸ਼ਮਨਦੀਪ ਕੌਰ, ਹਰਸ਼ਦੀਪ ਕੌਰ, ਕਾਜਲ, ਪ੍ਰਦੀਪ ਕੌਰ ਅਤੇ ਲੀਆ ਸ਼ਰਮਾ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕੋਟਕਪੂਰਾ ਜ਼ੋਨ ਦੇ ਸਰਕਾਰੀ ਅਤੇ ਪ੍ਰਾਈਵੇਟ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖਿਡਾਰੀ, ਕੋਚ ਅਤੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕੋਚ ਹਰਵਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਆਦਿ ਵੀ ਹਾਜਰ ਸਨ।