ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲਾ ਫਰੀਦਕੋਟ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਸੀਨੀਅਰ ਭਾਜਪਾ ਆਗੂ ਅਤੇ ਕਿਸਾਨ ਮੋਰਚਾ ਕੋਆਰਡੀਨੇਟਰ ਪੰਜਾਬ ਸ੍ਰੀ ਹਰਦੀਪ ਸ਼ਰਮਾ ਵੱਲੋਂ ਪਿੰਡ ਕੋਟਸੁਖੀਆ ਵਿਖੇ ਕਈ ਪਰਿਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਜੀ ਦੇ ਘਰ ਇਕੱਠ ਕੀਤਾ ਗਿਆ, ਪਹਿਲਾਂ ਭਾਰਤੀ ਜਨਤਾ ਪਾਰਟੀ ਦੀਆਂ ਯੋਜਨਾਵਾਂ ਉੱਪਰ ਵਿਚਾਰ ਚਰਚਾ ਹੋਈ ਅਤੇ ਬਾਅਦ ਵਿੱਚ ਸ੍ਰੀ ਸ਼ਰਮਾ ਨੇ ਸਰੋਪੇ ਪਾ ਕੇ ਕਈ ਸਾਥੀਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ। ਸ੍ਰੀ ਸ਼ਰਮਾ ਨੇ ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਸ਼੍ਰੀ ਲਖਬੀਰ ਕਟਾਰੀਆ ਕੋਟਸੁਖੀਆ, ਲਵਲੀ ਕਟਾਰੀਆ ਕੋਟਸੁਖੀਆ, ਸ਼੍ਰੀ ਮਣੀ ਅਰੋੜਾ ਜੀ ਸਾਬਕਾ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ, ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਐਸ ਸੀ ਮੋਰਚਾ ਪੰਜਾਬ ਅਤੇ ਅਨੇਕਾਂ ਹੋਰ ਸਾਥੀ ਹਾਜ਼ਰ ਸਨ।