ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਸ ਤਰ੍ਹਾਂ ਰੀੜ੍ਹ ਦੀ ਹੱਡੀ ਨਾਲ ਮਨੁੱਖ ਦਾ ਸਰੀਰ ਚੱਲਦਾ ਹੈ, ਉਸੇ ਤਰ੍ਹਾਂ ਨੰਬਰਦਾਰ ਵਰਗ ਵੀ ਪੰਜਾਬ ਸਰਕਾਰ ਦੀ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਹੁੰਦੇ ਹਨ, ਕਿਉਂਕਿ ਪਿੰਡ ਜਾਂ ਸ਼ਹਿਰ ਦੇ ਸਾਂਝੇ ਆਗੂ ਦੇ ਤੋਰ ’ਤੇ ਬਿਨਾ ਕਿਸੇ ਭੇਦਭਾਵ ਤੋਂ ਸੱਚਾਈ ਦੇ ਤੌਰ ’ਤੇ ਲੋਕਾਂ ਦੇ ਕੰਮਕਾਰ ਕਰਵਾਉਣ ਵਾਲਾ ਨੰਬਰਦਾਰ ਸਰਕਾਰ ਦਾ ਨੁਮਾਇੰਦਾ ਹੀ ਮੰਨਿਆ ਜਾਂਦਾ ਹੈ। ਸਥਾਨਕ ਤਹਿਸੀਲ ਕੰਪਲੈਕਸ ਦੇ ਗਾਲਬ ਯੂਨੀਅਨ ਦੇ ਪੈ੍ਰਸ ਸਕੱਤਰ ਬਲਕਾਰ ਸਿੰਘ ਨੰਬਰਦਾਰ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਜਲਦ ਇਹਨਾ ਦੀਆਂ ਲਟਕ ਰਹੀਆਂ ਹੱਕੀ ਮੰਗਾਂ ਮੰਨਣ ਦਾ ਐਲਾਨ ਕਰੇ। ਉਹਨਾਂ ਦੱਸਿਆ ਕਿ ਨੰਬਰਦਾਰੀ ਪਿਤਾ-ਪੁਰਖੀ ਕਰਨ, ਤਹਿਸੀਲ ਕੰਪਲੈਕਸ ਵਿੱਚ ਨੰਬਰਦਾਰਾਂ ਲਈ ਦਫਤਰ ਬਣਾਉਣ, ਟੋਲ ਟੈਕਸ ਮਾਫ, ਮਾਣਭੱਤਾ 5 ਹਜਾਰ, ਬੱਸ ਕਿਰਾਇਆ ਮਾਫ, ਕਿਉਂਕਿ ਨੰਬਰਦਾਰਾਂ ਨੂੰ ਦੂਰ ਦੁਰਾਡੇ ਕੰਮ ਕਰਵਾਉਣ ਲਈ ਜਾਣਾ ਪੈਂਦਾ ਹੈ, ਉਕਤ ਮੰਗਾਂ ਸਬੰਧੀ ਨੰਬਰਦਾਰਾਂ ਨੇ ਬਕਾਇਦਾ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬੂਟਾ ਸਿੰਘ ਨੰਬਰਦਾਰ, ਵੀਰ ਸਿੰਘ ਨੰਬਰਦਾਰ, ਮੰਗਲ ਦਾਸ, ਰੇਸ਼ਮ ਸਿੰਘ ਨੰਬਰਦਾਰ ਕੋਟਕਪੂਰਾ, ਗੁਰਸੇਵਕ ਸਿੰਘ ਚੱਕ ਕਲਿਆਣ, ਨਛੱਤਰ ਸਿੰਘ ਵਾਂਦਰ ਜਟਾਣਾ, ਵੀਰ ਸਿੰਘ ਢਿੱਲਵਾਂ, ਕੁਲਵੰਤ ਸਿੰਘ ਨੰਬਰਦਾਰ, ਸਿਕੰਦਰ ਸਿੰਘ ਕੋਟਕਪੂਰਾ, ਦਿਲਬਾਗ ਸਿੰਘ ਨਾਨਕਸਰ ਆਦਿ ਵੀ ਹਾਜਰ ਸਨ।