ਖੋ-ਖੋ ਲੜਕੀਆਂ ਅੰਡਰ-19 ’ਚ ਮਚਾਕੀ ਮੱਲ ਸਿੰਘ ਜ਼ੋਨ ਨੇ ਪਹਿਲਾ ਅਤੇ ਜੈਤੋ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ
ਜਿੱਤ ਦਾ ਤਾਜ ਉਨ੍ਹਾਂ ਦੇ ਸਿਰ ਸਜਦਾ ਹੈ ਜੋ ਯੋਜਨਾਬੱਧ ਢੰਗ ਨਾਲ ਨਿਰੰਤਰ ਮਿਹਨਤ ਕਰਦੇ ਹਨ: ਨੀਲਮ ਰਾਣੀ
ਫਰੀਦਕੋਟ, 12 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਦੀਆਂ, ਜ਼ਿਲਾ ਪੱਧਰੀ 69ਵੀਂਆਂ ਸਕੂਲ ਖੇਡਾਂ ਅੱਜ ਜ਼ਿਲੇ ਦੇ ਵੱਖ-ਵੱਖ ਸਥਾਨਾਂ ਤੇ ਸ਼ੁਰੂ ਹੋਈਆਂ। ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਅੱਜ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ (ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ) ਵਿਖੇ ਇੱਕ ਸਾਦੇ ਸਮਾਗਮ ਨਾਲ ਕੀਤੀ ਗਈ। ਇਸ ਮੌਕੇ ਹੜ੍ਹ ਪੀੜਤਾਂ ਦੀ ਬੇਹਤਰੀ ਵਾਸਤੇ ਸਭ ਨੇ ਮਿਲ ਕੇ ਪ੍ਰਥਾਨਾ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਪਿ੍ਰੰਸੀਪਲ ਰਾਜਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ, ਪਿ੍ਰੰਸੀਪਲ ਸੁਧਾ ਗਰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਕਲਾਂ, ਪਿ੍ਰੰਸੀਪਲ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ, ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਸੰਦੀਪ ਥਾਪਰ ਡਿਪਟੀ ਡਾਇਰੈਕਟਰ ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਮੁੱਖ ਅਧਿਆਪਕ ਜਗਮੋਹਨ ਸਿੰਘ, ਮੁੱਖ ਅਧਿਆਪਕ ਅਕਾਸ਼ਦੀਪ ਅਗਰਵਾਲ, ਮੁੱਖ ਅਧਿਆਪਕ ਰਵਿੰਦਰ ਸਿੰਘ, ਮੁੱਖ ਜਗਜੀਵਨ ਸਿੰਘ, ਮੁੱਖ ਅਧਿਆਪਿਕ ਰਮਿੰਦਰ ਕੌਰ, ਮੁੱਖ ਅਧਿਆਪਿਕਾ ਵਜੋਂ ਸ਼ਾਮਲ ਹੋਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਨੀਲਮ ਰਾਣੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਮੂਹ ਸਕੂਲੀ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ’ਚ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਤਰ ਕੋਈ ਵੀ ਜਿੱਤ ਦਾ ਤਾਜ ਉਨ੍ਹਾਂ ਦੇ ਸਿਰ ਸਜਦਾ ਹੈ ਯੋਜਨਾਬੱਧ ਢੰਗ ਨਾਲ ਨਿਰੰਤਰ ਮਿਹਨਤ ਕਰਦੇ ਹਨ। ਇਸ ਤੋਂ ਪਹਿਲਾਂ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਲੈਕਚਰਾਰ ਕੁਲਦੀਪ ਸਿੰਘ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਨੇ ਦੱਸਿਆ ਕਿ ਪਹਿਲੇ ਦਿਨ ਇਨ੍ਹਾਂ ਖੇਡਾਂ ’ਚ 1200 ਤੋਂ ਖਿਡਾਰੀ 9 ਜ਼ੋਨਾਂ ਤੋਂ ਭਾਗ ਲੈ ਰਹੇ ਹਨ। ਇਸ ਮੌਕੇ ਸ਼੍ਰੀਮਤੀ ਚਰਨਜੀਤ ਕੌਰ ਸੇਵਾ ਮੁਕਤ ਡੀ.ਪੀ.ਈ ਸਕੂਲ ਆਫ਼ ਐਮੀਨੈਂਸ ਕੋਟਕਪੂਰਾ ਦਾ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਬਦਲੇ ਸਨਮਾਨ ਕੀਤਾ ਗਿਆ। ਉਨ੍ਹਾਂ ਜ਼ਿਲਾ ਟੂਰਨਾਮੈਂਟ ਕਮੇਟੀ ਨੂੰ 5100 ਰੁਪਏ ਦੀ ਰਾਸ਼ੀ ਵਿਦਿਆਰਥੀਆਂ ਦੀ ਬੇਹਤਰੀ ਵਾਸਤੇ ਭੇਟ ਕੀਤੀ। ਇਸ ਮੌਕੇ ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਦੱਸਿਆ ਕਿ ਜ਼ਿਲਾ ਦੇ 9 ਜ਼ੋਨਾਂ ਦੇ ਜੇਤੂ ਖਿਡਾਰੀ ਅੱਜ਼ ਜ਼ਿਲਾ ਪੱਧਰ ਤੇ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਖੇਡਾਂ 17 ਸਤੰਬਰ ਤੱਕ ਨਿਰੰਤਰ ਚੱਲਣਗੀਆਂ। ਉਨ੍ਹਾਂ ਬੀਤੇ ਵਰ੍ਹੇ ਦੌਰਾਨ ਜ਼ਿਲਾ ਫ਼ਰੀਦਕੋਟ ਦੀਆਂ ਪ੍ਰਾਪਤੀਆਂ ਦੀ ਸੰਖੇਪ ’ਚ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਨਵਪ੍ਰੀਤ ਸਿੰਘ ਸਭ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ਼ ਦੁਆਇਆ ਕਿ ਇਹ ਟੂਰਨਾਮੈਂਟ ਸਫ਼ਲਤਾ ਨਾਲ ਕਰਾਉਣ ਵਾਸਤੇ ਪੂਰੀ ਜ਼ਿਲਾ ਟੂਰਨਾਮੈਂਟ ਕਮੇਟੀ ਦੀ ਟੀਮ ਦਿਨ-ਰਾਤ ਇੱਕ ਕਰੇਗੀ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ, ਰਿਸ਼ੀ ਦੇਸ ਰਾਜ ਸ਼ਰਮਾ ਨੇ ਨਿਭਾਈ। ਪਹਿਲੇ ਦਿਨ ਕਰਵਾਏ ਵੱਖ-ਵੱਖ ਮੁਕਾਬਲਿਆਂ ਨੂੰ ਅੱਗੇ ਵਧਾਉਣ ਲਈ ਲੈਕਚਰਾਰ ਨਰੇਸ਼ ਕੁਮਾਰ, ਲੈਕਚਰਾਰ ਇਕਬਾਲ ਸਿੰਘ, ਮਨਪ੍ਰੀਤ ਸਿੰਘ, ਲਵਕਰਨ ਸਿੰਘ, ਮਨਜਿੰਦਰ ਸਿੰਘ, ਚਰਨਜੀਤ ਕੌਰ, ਰਣਜੋਧ ਸਿੰਘ, ਗਗਨਦੀਪ ਸਿੰਘ, ਨਵਦੀਪ ਸਿੰਘ, ਚੰਦਨ ਸਿੰਘ, ਕੁਲਦੀਪ ਸਿੰਘ, ਗੁਰਬਿੰਦਰ ਕੌਰ, ਗਗਨਦੀਪ ਕੌਰ, ਬੇਅੰਤ ਕੌਰ, ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਸਰਬਜੀਤ ਕੌਰ, ਬਹਾਦਰ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ। ਪਹਿਲੇ ਕਰਵਾਏ ਲੜਕੀਆਂ ਦੇ ਅੰਡਰ-14 ਖੋ-ਖੋ ਮੁਕਾਬਲੇ ’ਚ ਮਚਾਕੀ ਮੱਲ ਸਿੰਘ ਨੇ ਪਹਿਲਾ ਅਤੇ ਬਾਜਾਖਾਨਾ ਜ਼ੋਨ ਨੇ ਦੂਜਾ, ਅੰਡਰ-19 ਲੜਕੀਆਂ ਦੇ ਖੋ-ਖੋ ਮੁਕਾਬਲੇ ’ਚ ਮਚਾਕੀ ਮੱਲ ਸਿੰਘ ਜ਼ੋਨ ਪਹਿਲੇ ਅਤੇ ਜੋਨ ਜੈਤੋ ਦੀਆਂ ਟੀਮਾਂ ਰਹੀਆਂ ਹਨ। ਹੈਂਡਬਾਲ ਅੰਡਰ-19 ਲੜਕੀਆਂ ’ਚ ਫ਼ਰੀਦਕੋਟ ਜ਼ੋਨ ਨੇ ਪਹਿਲਾ ਅਤੇ ਟਹਿਣਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਵਾਲੀਵਾਲ ’ਚ ਜੈਤੋ ਜ਼ੋਨ ਨੇ ਪਹਿਲਾ ਅਤੇ ਮਚਾਕੀ ਮੱਲ ਸਿੰਘ ਜ਼ੋਨ ਨੇ ਦੂਜਾ, ਹਾਕੀ ਅੰਡਰ-19 ਲੜਕੀਆਂ ’ਚ ਫ਼ਰੀਦਕੋਟ ਜ਼ੋਨ ਨੇ ਪਹਿਲਾ ਅਤੇ ਗੋਲੇਵਾਲਾ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਬੈਡਮਿੰਟਨ ’ਚ ਅੰਡਰ-14 ਲੜਕੀਆਂ ’ਚ ਬਾਜਾਖਾਨਾ ਜ਼ੋਨ ਨੇ ਪਹਿਲਾ ਅਤੇ ਟਹਿਣ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ-19 ਲੜਕੀਆਂ ’ਚ ਜ਼ੋਨ ਬਾਜਾਖਾਨਾ ਨੇ ਪਹਿਲਾ ਅਤੇ ਫ਼ਰੀਦਕੋਟ ਜ਼ੋਨ ਨੇ ਦੂਜਾ ਸਥਾਨ ਹਾਸਲ ਕੀਤਾ।
ਫੋਟੋ:- 69ਵੀਆਂ ਜ਼ਿਲਾ ਪੱਧਰੀ ਸਕੂਲ ਪੱਧਰੀ ਖੇਡਾਂ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦੇ, ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ, ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ, ਜ਼ਿਲਾ ਸਕੱਤਰ ਟੂਰਨਾਮੈਂਟ ਕਮੇਟੀ ਲੈਕਚਰਾਰ ਨਵਪ੍ਰੀਤ ਸਿੰਘ, ਪ੍ਰਿੰਸੀਪਲ. ਰਾਜਵਿੰਦਰ ਕੌਰ, ਪ੍ਰਿੰਸੀਪਲ ਸੁਧਾ ਗਰਗ ਅਤੇ ਹੋਰ।