ਮੀਂਹ ਕਾਰਨ ਛੱਤ ਡਿੱਗਣ ਨਾਲ ਪਤੀ – ਪਤਨੀ ਦੀ ਹੋ ਗਈ ਸੀ ਮੌਤ
ਬਰਨਾਲਾ,12 ਸਤੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਬਲਾਕ ਸ਼ਹਿਣਾ ਦੇ ਪਿੰਡ ਮੌੜ ਨਾਭਾ ਵਿਚ ਭਾਰੀ ਮੀਂਹ ਕਾਰਨ ਪਿਛਲੇ ਦਿਨੀਂ ਘਰ ਦੀ ਛੱਤ ਡਿੱਗਣ ਕਾਰਨ ਪਤੀ – ਪਤਨੀ ਦੀ ਮੌਤ ਹੋ ਗਈ ਸੀ। ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉਗੋਕੇ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਆਰਥਿਕ ਸਹਾਇਤਾ ਵਜੋਂ 8 ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ।
ਕਰਨੈਲ ਸਿੰਘ (65) ਪੁੱਤਰ ਗੁਰਦਿਆਲ ਸਿੰਘ ਅਤੇ ਉਸ ਦੀ ਪਤਨੀ ਨਿੰਦਰ ਕੌਰ (60) ਪਤਨੀ ਕਰਨੈਲ ਸਿੰਘ ਵਾਸੀ ਪਿੰਡ ਮੌੜ ਨਾਭਾ ਦੀ ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ ਸੀ। ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਰਾਸ਼ੀ ਦਾ 8 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਹੈ।
ਇਸ ਮੌਕੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਹੜ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਵਿੱਚ ਜੁਟੀ ਹੋਈ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਭਾਰੀ ਬਰਸਾਤ ਨਾਲ ਘਰ ਨੁਕਸਾਨੇ ਗਏ ਅਤੇ ਪਰਿਵਾਰਾਂ ਨੂੰ ਜੀਆਂ ਦਾ ਘਾਟਾ ਪਿਆ ਹੈ, ਇਨ੍ਹਾਂ ਮਾਮਲਿਆਂ ਵਿਚ ਨਾਲੋ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਓਨ੍ਹਾਂ ਕਿਹਾ ਸਰਕਾਰ ਵਲੋਂ ਨੁਕਸਾਨੇ ਗਏ ਘਰਾਂ ਦਾ ਵੀ ਸਾਰਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਪੂਰੇ ਯਤਨ ਕੀਤੇ ਜਾਣਗੇ।
ਓਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਹਲਕਾ ਭਦੌੜ ਵਿਚ ਹੁਣ ਤੱਕ ਚਾਰ ਮੌਤਾਂ ਹੋਈਆਂ ਸਨ ਤੇ ਸਾਰੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਰਾਸ਼ੀ ਆਰਥਿਕ ਸਹਾਇਤਾ ਵਜੋਂ ਦਿੱਤੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਤਪਾ ਓਂਕਾਰ ਸਿੰਘ, ਵਿਧਾਇਕ ਉੱਗੋਕੇ ਦੇ ਦੋਵੇਂ ਨਿੱਜੀ ਸਹਾਇਕ ਹੈਰੀ ਧੂਰਕੋਟ ਅਤੇ ਅਮਨ ਦਰਾਕਾ, ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਅੰਮ੍ਰਿਤ ਸਿੰਘ ਢਿੱਲਵਾਂ,ਲਵਦੀਪ ਸਿੰਘ ਭਗਤਪੁਰਾ,ਗੁਰਪ੍ਰੀਤ ਮਾਨ, ਸਰਪੰਚ ਮਲਕੀਅਤ ਸਿੰਘ ਮੌੜ ਨਾਭਾ,ਸਰਪੰਚ ਬਲਜੀਤ ਸਿੰਘ ਗਿੱਲ ਪੱਤੀ,ਸਰਪੰਚ ਕੁਲਵੰਤ ਰਾਮ ਭਗਤਪੁਰਾ, ਜਗਸੀਰ ਸਿੰਘ ਜੱਗਾ, ਬੋਘਾ ਸਿੰਘ, ਜਸਪਾਲ ਸਿੰਘ, ( ਤਿੰਨੋਂ ਮੈਂਬਰ ਪੰਚਾਇਤ), ਗੁਰਲਾਲ ਸਿੰਘ, ਸ਼ਿੰਦਾ ਸਿੰਘ, ਡਾਕਟਰ ਬਲਬੀਰ ਸਿੰਘ, ਬਲਦੇਵ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਬਿੰਦਰ ਸਿੰਘ , ਕਰਨ ਧੂਰਕੋਟ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।