ਫਰੀਦਕੋਟ 13 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਮੇਰਾ ਯੁਵਾ ਭਾਰਤ ਫਰੀਦਕੋਟ ਨੇ ਜ਼ਿਲ੍ਹਾ ਯੂਥ ਅਫ਼ਸਰ ਮਨੀਸ਼ਾ ਰਾਣੀ ਅਤੇ ਲੇਖਾ ਅਤੇ ਪ੍ਰੋਗਰਾਮ ਅਫ਼ਸਰ ਸ. ਮਨਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਰਾਹਤ ਮੁਹਿੰਮ ਬਾਬਾ ਰਾਮ ਸੇਵਾ ਸੁਸਾਇਟੀ ਅਤੇ ਨੌਜਵਾਨ ਸਭਾ (ਰਜਿ:) ਰਾਮੇਆਣਾ ਬਲਾਕ ਜੈਤੋ, ਫਰੀਦਕੋਟ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੇ ਲਈ ਰਾਹਤ ਸਮੱਗਰੀ ਤਿੰਨ ਟਰੈਕਟਰ ਟਰਾਲੀਆਂ ਅਤੇ ਕਾਰਾਂ, ਛੋਟਾ ਹਾਥੀ ਆਦਿ ਫਿਰੋਜ਼ਪੁਰ ਅਤੇ ਫਾਜ਼ਿਲਕਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਘਰ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਰਾਸ਼ਣ, ਆਟਾ, ਦਾਲਾਂ, ਸਰੋਂ ਦਾ ਤੇਲ, ਰਿਫ਼ਾਇੰਡ, ਗੁੜ, ਸ਼ੱਕਰ, ਰਸੋਈ ਦਾ ਸਮਾਨ, ਲੂਣ, ਤੇਲ, ਸਬਜੀਆਂ ਅਤੇ ਪਸ਼ੂਆਂ ਦੀਆਂ ਦਵਾਈਆਂ, ਤੂੜੀ, ਹਰਾ ਚਾਰੇ ਦਾ ਅਚਾਰ ਅਤੇ ਹੋਰ ਰਾਹਤ ਸਮੱਗਰੀ ਅਤੇ ਭੋਜਨ ਦੇ ਪੈਕੇਟ ਵੰਡੇ ਗਏ। ਸ੍ਰ. ਮਨਜੀਤ ਸਿੰਘ ਭੁੱਲਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਮੱਗਰੀ ਰਵਾਨਾ ਕਰਦਿਆਂ ਹੋਇਆਂ ਇਸ ਮੁਸ਼ਕਿਲ ਸਮੇਂ ਵਿੱਚ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੋਣਾ ਅਤੇ ਹਰ ਸੰਭਵ ਮਦਦ ਪ੍ਰਦਾਨ ਕਰਨਾ ਸਾਡੀ ਨੈਤਿਕ ਜੁੰਮੇਵਾਰੀ ਹੈ। ਜਿੱਥੇ ਪਹਿਲਾਂ ਵੀ ਦੂਸਰੇ ਸੂਬਿਆਂ ਵਿੱਚ ਮੁਸੀਬਤ ਆਉਣ ਤੇ ਪੰਜਾਬ ਨਾਲ ਖੜ੍ਹਨਾ ਹੈ। ਹੁਣ ਦੂਸਰੇ ਸੂਬਿਆਂ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀ ਵੀਰਾਂ ਨੂੰ ਵੀ ਅਪੀਲ ਕੀਤੀ। ਇਹ ਮਾਨਵਤਾ ਦੀ ਸੇਵਾ ਮੁਹਿੰਮ ਨਾ ਸਿਰਫ਼ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਹੈ। ਸਗੋਂ ਲੰਮੇ ਸਮੇਂ ਦੇ ਪੁਨਰਵਾਸ ਯਤਨਾਂ ਵਿੱਚ ਸਮਾਜਿਕ ਭਾਗੀਦਾਰਾਂ ਨੂੰ ਉਤਸਾਹਿਤ, ਕਰਨ ਲਈ ਵੀ ਹੈ। ਮੇਰਾ ਯੁਵਾ ਭਾਰਤ ਫਰੀਦਕੋਟ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭੋਜਨ ਅਤੇ ਜ਼ਰੂਰੀ ਚੀਜ਼ਾਂ ਦੀ ਵੰਡ ਜਾਰੀ ਰਹੇਗੀ ਤਾਂ ਜੋ ਹਰ ਲੋੜਵੰਦ ਪਰਿਵਾਰਾਂ ਤੱਕ ਸਮੇਂ ਸਿਰ ਮਦਦ ਪਹੁੰਚ ਸਕੇ ।
ਹੜ੍ਹ ਪੀੜਤਾਂ ਦੀ ਮਦਦ ਲਈ ਗੁਰਵਿੰਦਰ ਸਿੰਘ ਪ੍ਰਧਾਨ, ਅਮਨਦੀਪ ਸਿੰਘ ਪ੍ਰਧਾਨ, ਗੁਰਲਾਲ ਸਿੰਘ ਲਾਲੀ ਧਾਲੀਵਾਲ, ਕੁਲਦੀਪ ਸਿੰਘ ਚੇਅਰਮੈਨ, ਗੁਰਵਿੰਦਰ ਸਿੰਘ ਹੀਰੋ, ਜਸਕਰਨ ਸਿੰਘ ਰਾਮੇਆਣਾ, ਨਿਰਮਲ ਸਿੰਘ, ਰਣਜੀਤ ਨੰਬਰਦਾਰ, ਦਰਸ਼ਨ ਸਿੰਘ ਆਦਿ ਨੇ ਵਧ ਚੜ੍ਹ ਕੇ ਸਹਿਯੋਗ ਦਿੱਤਾ।