ਪੰਜਾਬ ਵਿੱਚ ਆਏ ਹੜਾਂ ਤੋਂ ਪ੍ਰਭਾਵਿਤ ਬਸਿੰਦਿਆਂ ਲਈ ਸ਼ੁਭਕਾਮਨਾ ਦੀ ਅਰਦਾਸ ਕੀਤੀ ਗਈ।
ਫਰੀਦਕੋਟ 13 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਬਲਾਕ ਪੰਜਗਰਾਈਂ ਕਲਾਂ ਦੀ ਮੀਟਿੰਗ ਸੰਧੂ ਪੱਤੀ ਪੰਜ ਗਰਾਈ ਕਲਾਂ ਵਿਖੇ ਡਾਕਟਰ ਮੰਦਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ, ਇਸ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਸਭ ਤੋਂ ਪਹਿਲਾਂ ਪੰਜਾਬ ਦੇ ਜਿੰਨਾ ਹਿੱਸਿਆਂ ਵਿੱਚ ਹੜ ਆਏ ਹਨ ਉਥੋਂ ਦੇ ਰਹਿਣ ਵਾਲੇ ਬਸਿੰਦਿਆਂ ਲਈ ਸ਼ੁਭਕਾਮਨਾ ਦੀ ਅਰਦਾਸ ਕੀਤੀ ਗਈ, ਮੀਟਿੰਗ ਵਿੱਚ ਮੈਂਬਰਾਂ ਨੂੰ ਸਾਫ ਸੁਥਰੇ ਪ੍ਰੈਕਟਿਸ ਕਰ ਲਏ ਪ੍ਰੇਰਿਆ ਤੇ ਸਮਾਜ ਸਮੇਜੀ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ. ਅੱਜ ਦੀ ਮੀਟਿੰਗ ਵਿੱਚ ਨਵੇਂ ਮੈਂਬਰਾਂ ਨੂੰ ਆਈ ਕਾਰਡ ਅਤੇ ਪ੍ਰਮਾਣ ਪੱਤਰ ਜਾਰੀ ਕੀਤੇ ਗਏ. ਮੀਟਿੰਗ ਵਿੱਚ ਜਿਲਾ ਜਰਨਲ ਸੈਕਟਰੀ ਸਰਾਜ ਖਾਨ ਜਿਲਾ ਡੈਲੀਗੇਟ ਰਾਜ ਸਿੰਘ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਬਲਾਕ ਦੇ ਖਜਾਨਚੀ ਜੀਤ ਸਿੰਘ ਬਲਾਕ ਦੇ ਜਰਨਲ ਸੈਕਟਰੀ ਡਾਕਟਰ ਲਖਵਿੰਦਰ ਸਿੰਘ ਮੀਟਿੰਗ ਵਿੱਚ ਸ਼ਾਮਿਲ ਹੋਏ ਡਾਕਟਰ ਸੁਖਵਿੰਦਰ ਸਿੰਘ ਔਲਖ ਡਾਕਟਰ ਲਵਪ੍ਰੀਤ ਜੀਵਨ ਵਾਲਾ ਬਲਵਿੰਦਰ ਸਿੰਘ ਬਿੱਲੂ ਡਾਕਟਰ ਜਗਸੀਰ ਮੁਹੰਮਦ ਡਾਕਟਰ ਗੁਰਦੇਵ ਸਿੰਘ ਡਾਕਟਰ ਸਰੂਪ ਸਿੰਘ ਕੈਥ ਗੁਰਜੰਟ ਸਿੰਘ ਸਿਰਸੜੀ ਡਾਕਟਰ ਗੁਰਾਂ ਦਿੱਤਾ , ਡਾਕਟਰ ਰਾਮਪ੍ਰੀਤ ਔਲਖ ਡਾਕਟਰ ਬਲਵੀਰ ਕੌਰ ਕੋਟ ਸੁਖੀਆ ਡਾਕਟਰ ਰਮਨਦੀਪ ਕੌਰ ਡਾਕਟਰ ਰਾਮ ਪ੍ਰੀਤਮ ਡਾਕਟਰ ਸਾਰਜੰਟ ਸਿੰਘ ਆਦਿ ਮੈਂਬਰ ਸ਼ਾਮਿਲ ਹੋਏ.