ਕੋਟਕਪੂਰਾ, 15 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਿਤੀ 20 ਅਕਤੂਬਰ ਤੋਂ 26 ਅਕਤੂਬਰ ਤੱਕ ਜਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਜੋ ਕਿ ਜੀ.ਟੀ.ਬੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਕਰਵਾਏ ਗਏ। ਜਿਸ ਵਿੱਚ ਜਿਲ੍ਹਾ ਪੱਧਰੀ ਟੂਰਨਾਮੈੱਟ ਵਿੱਚ 10 ਜੋਨਾਂ ਨੇ ਭਾਗ ਲਿਆ। ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਦੀਆਂ ਵਾਲੀਬਾਲ ਖਿਡਾਰਨਾਂ ਉਮਰ ਵਰਗ-17 (ਲੜਕੀਆਂ) ਨੇ ਜੋਨ ਬਰੀਵਾਲਾ ਦੀ ਅਗਵਾਈ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹਨਾਂ ਖਿਡਾਰਨਾਂ ਵਿੱਚੋਂ 4 ਲੜਕੀਆਂ, ਜਿਸ ਵਿੱਚੋਂ ਏਕਮਜੋਤ ਕੌਰ ਕੰਗ, ਸੁਪਨੀਤ ਕੌਰ, ਤਨਵੀਰ ਕੌਰ ਅਤੇ ਅਕਾਸ਼ਪ੍ਰੀਤ ਕੌਰ ਦੀ ਰਾਜ ਪੱਧਰੀ ਬਾਲੀਬਾਲ ਟੂਰਨਾਮੈਂਟ ਲਈ ਚੋਣ ਹੋਈ। ਇਹਨਾਂ ਸਾਰੇ ਹੀ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਕੂਲ ਮੁਖੀ ਮੈਡਮ ਨਵਦੀਪ ਕੌਰ ਟੁਰਨਾ ਨੇ ਹੌਸਲਾ ਅਫਜਾਈ ਕੀਤੀ ਅਤੇ ਸਮੂਹ ਖਿਡਾਰਨਾਂ ਅਤੇ ਵਾਲੀਬਾਲ ਕੋਚ ਕੁਲਵਿੰਦਰ ਸਿੰਘ ਵੜਿੰਗ ਨੂੰ ਵਧਾਈ ਦਿੰਦਿਆਂ ਹੋਇਆ ਭਵਿੱਖ ਵਿੱਚ ਖਿਡਾਰਨਾਂ ਨੂੰ ਹੋਰ ਬੁਲੰਦੀਆਂ ਨੂੰ ਸਰ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਮੁਖੀ ਨਵਦੀਪ ਕੌਰ ਟੁਰਨਾ, ਵਾਲੀਬਾਲ ਕੋਚ ਕੁਲਵਿੰਦਰ ਸਿੰਘ ਵੜਿੰਗ, ਜੇਤੂ ਖਿਡਾਰੀ ਅਤੇ ਸਮੂਹ ਸਟਾਫ ਹਾਜਰ ਸਨ।