ਫਰੀਦਕੋਟ 15 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਗ੍ਰਾਮੀਣ ਬੈਂਕ ਬਰਾਂਚ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵੱਲੋਂ 21ਵਾਂ ਫਾਊਂਡਰ ਡੇ ਮਨਾਇਆ ਗਿਆ। ਜਿਸ ਮੌਕੇ ਉਹਨਾਂ ਨੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋ ਜੀ ਅਤੇ ਸਾਰੇ ਮੈਂਬਰ ਸਾਹਿਬਾਨ , ਸ. ਗੁਰਜਾਪ ਸਿੰਘ ਸੋਖੇ, ਡਾ. ਗੁਰਇੰਦਰ ਮੋਹਨ ਸਿੰਘ ਜੀ , ਸ. ਦੀਪਇੰਦਰ ਸਿੰਘ ਸੇਖੋ, ਸ. ਸੁਰਿੰਦਰ ਸਿੰਘ ਰੋਮਾਣਾ ਅਤੇ ਐਡੋਵੇਕਟ ਸ. ਨਰਿੰਦਰ ਪਾਲ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ. ਸਿਮਰਜੀਤ ਸਿੰਘ ਸੇਖੋ ਜੀ ਦੇ ਸਨਮਾਨ ਚਿੰਨ੍ਹ ਨੂੰ ਵੀ ਸ. ਗੁਰਜਾਪ ਸਿੰਘ ਸੇਖੋ ਜੀ ਵੱਲੋਂ ਹੀ ਪ੍ਰਾਪਤ ਕੀਤਾ ਗਿਆ। ਸ. ਗੁਰਜਾਪ ਸਿੰਘ ਸੇਖੋ ਜੀ ਨੇ ਬੈਂਕ ਮੈਂਨਜਰ ਸ. ਗੁਰਦੇਵ ਸਿੰਘ ਅਤੇ ਐਸਿਸਟੈਂਟ ਬੈਂਕ ਮੈਂਨਜਰ ਸਰਦਾਰਨੀ ਗੁਰਪ੍ਰੀਤ ਕੋਰ, ਮਿਸਿਜ਼ ਆਰਤੀ ਬਜਾਜ ਇਸ ਦਿਵਸ ਤੇ ਤਹਿ ਦਿਲੋਂ ਵਧਾਈ ਦਿੱਤੀ ।