ਕੋਟਕਪੂਰਾ, 16 ਸਤੰਬਰ (ਵਰਲਡ ਪੰਜਾਬੀ ਟਾਈਮਜ਼ )
‘ਦ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ’, ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਹਰ ਖੇਤਰ ਵਿੱਚ ਪ੍ਰਾਪਤੀਆਂ ਕਰਕੇ ਆਪਣੀ ਸੰਸਥਾ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਸੰਸਥਾ ਦੇ ਲਗਭਗ 17 ਵਿਦਿਆਰਥੀਆਂ ਨੇ ਦਾ ਇੰਸਟੀਚਿਊਟ ਆਫ਼ ਇੰਜੀਨੀਅਰ (ਇੰਡੀਆ), ਬਠਿੰਡਾ ਲੋਕਲ ਸੈਂਟਰ ਵਿੱਚ ਹੋਈ ਪ੍ਰੋਜੈਕਟ ਅਤੇ ਟੈਕਨੀਕਲ਼ ਪੇਸ਼ਕਾਰੀ ਵਿੱਚ ਹਿੱਸਾ ਲਿਆ। ਆਕਸਫੋਰਡ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਦਿਵਾਂਸ਼ੀ, ਜੈਸਮੀਨ, ਗੁਰਨੂਰ, ਜਸਮੀਤ ਗਰੇਵਾਲ, ਪ੍ਰਾਂਜਲ ਸੁਖੀਜਾ, ਗੁਰਮਨ, ਹਰਕੀਰਤ ਕੌਰ, ਸੁਖਮਨਵੀਰ ਕੌਰ, ਮਹਿਕ ਗਰਗ, ਨਵਜਨਮਿਤ, ਸਿਮਰਨ, ਹਰਲੀਨ, ਹਰਸਿਮਰਨਦੀਪ, ਲਵਿਸ਼ਾ, ਗੁਰਕਮਲ, ਪ੍ਰਿਆਂਸ਼ ਬਾਂਸਲ ਅਤੇ ਮਨਪਿੰਦਰ ਵੱਲੋਂ ਫੁੱਟ ਸਟੈਂੱਪ ਪਾਵਰ ਜਨਰੇਸ਼ਨ, ਸਮਾਰਟ ਕੂਲੈਂਟ ਮਨੀਟਰ ਸਿਸਟਮ, ਥੈਫ਼ਟ ਸਕਊਰਿਟੀ ਸਿਸਟਮ, ਸਮਾਰਟ ਓਵਨ, ਯੂ-ਟਰਨਸਕਊਰਿਟੀ ਸਿਸਟਮ, 13 ਸਤੰਬਰ ਨੂੰ ‘ਇੰਜੀਨੀਅਰ ਡੇਅ’ ਦੀ 58ਵੀਂ ਵਰ੍ਹੇਗੰਢ ’ਤੇ ਬਠਿੰਡਾ ਲੋਕਲ ਸੈਂਟਰ ਵਿਖੇ ਪੇਸ਼ ਕਰਕੇ ਆਪਣੀ ਤੀਖਣ ਬੁੱਧੀ ਅਤੇ ਹੁਨਰ ਦਾ ਪ੍ਰਗਟਾਵਾ ਕੀਤਾ। ਇਹਨਾਂ ਵੱਖ-ਵੱਖ ਪ੍ਰੋਜੈਕਟਾਂ ਵਿੱਚ ਗੁਰਨੂਰ ਕੌਰ, ਗਿਆਰ੍ਹਵੀਂ ਦੇ ਪ੍ਰੋਜੈਕਟ ‘ਵਾਟਰ ਕੰਨਜ਼ਰਵੇਸ਼ਨ’ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 600 ਰੁ: ਦਾ ਨਗਦ ਇਨਾਮ ਪ੍ਰਾਪਤ ਕੀਤਾ। ਲਵਿਸ਼ਾ, ਜਮਾਤ ਸੱਤਵੀਂ ਦੇ ਪ੍ਰੋਜੈਕਟ ‘ਥੈਫ਼ਟ ਸਕਊਰਿਟੀ ਸਿਸਟਮ’ ਨੇ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ 500 ਰੁ: ਦਾ ਨਗਦ ਇਨਾਮ ਪ੍ਰਾਪਤ ਕੀਤਾ। ਜਸਨੀਤ ਕੌਰ ਜਮਾਤ ਛੇਵੀਂ ਦੇ ਪ੍ਰੋਜੈਕਟ ‘ਕੰਨਜ਼ਰਵੇਸ਼ਨ ਆਫ਼ ਪਲਾਂਟ ਅਤੇ ਬੈਨੀਫ਼ਿਟਸ’ ਨੇ ਵੀ ਦੂਜੀ ਪੁਜ਼ੀਸਨ ਪ੍ਰਾਪਤ ਕਰਦਿਆਂ 500 ਰੁ: ਦਾ ਇਨਾਮ ਹਾਸਲ ਕੀਤਾ। ਪ੍ਰਾਂਜਲ ਸੁਖੀਜਾ ਅਤੇ ਗੁਰਮਨਪ੍ਰੀਤ ਜਮਾਤ ਅੱਠਵੀਂ ਦੇ ਪ੍ਰੋਜੈਕਟ ਕੂਲੈਂਟ ਵਾਟਰ ਮਨੀਟਰ ਸਿਸਟਮ ਨੇ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ 400 ਰੁ: ਦਾ ਇਨਾਮ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਸ ਟੈਕਨੀਕਲ਼ ਪ੍ਰੋਜੈਕਟ ਵਿੱਚ ਬਠਿੰਡੇ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ‘ਦ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ’ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਤਰ੍ਹਾਂ ਡਾ. ਆਰ.ਕੇ. ਬਾਂਸਲ, ਡਾਇਰੈਕਟਰ ਪੰਜਾਬ ਇੰਸਟੀਚਿਊਟ ਆਫ਼ ਤਕਨਾਲੌਜੀ ਨੰਦਗੜ੍ਹ, ਇੰਜੀਨੀਅਰ ਸੁਖਜੋਤ ਸਿੰਘ ਸਿੱਧੂ (ਡਿਪਟੀ ਚੀਫ਼ਇੰਜੀਨੀਅਰ ਪੀ.ਐਂੱਸ.ਪੀ.ਸੀ.ਐਂੱਲ.), ਇੰਜੀਨੀਅਰ ਕਰਤਾਰ ਸਿੰਘ ਬਰਾੜ (ਚੇਅਰਮੈਨ ਆਈ.ਈ.ਆਈ), ਡਾ.ਹਰਸਿਮਰਨ ਸਿੰਘ, ਡਾ. ਜਗਤਾਰ ਸਿੰਘ ਸਿਵੀਆ ਨੇ ਆਕਸਫ਼ੋਰਡ ਦੇ ਵਿਦਿਆਰਥੀਆਂ ਨੂੰ ਇਸ ਪੇਸ਼ਕਾਰੀ ਵਿੱਚ ਕੁੱਲ 2 ਹਜਾਰ ਰੁਪਏ ਦਾ ਨਗਦ ਇਨਾਮ ਪ੍ਰਦਾਨ ਕੀਤਾ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸਮੁੱਚੀ ਟੀਮ ਅਤੇ ਅਟਲ ਲੈਬ ਦੇ ਇੰਚਾਰਜ਼ ਇੰਜੀਨੀਅਰ ਅਧਿਆਪਕ ਹਰੀਸ਼ਰਨ ਅਗਰਵਾਲ ਨੂੰ ਵੀ ਇਸ ਸਫ਼ਲਤਾ ਦੀ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਸਫ਼ਲਤਾ ਦੀ ਵਡਿਆਈ ਕਰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਿਤ ਹੋਣ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਪ੍ਰਬੰਧਕ ਕਮੇਟੀ ਦੇਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵਿਦਿਆਰਥੀਆਂ ਨੂੰ ਇਸ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।