ਤਲਵੰਡੀ ਰੋਡ ਨਹਿਰਾਂ ਉਪਰ ਬਣੇ ਪੁੱਲ ਨੂੰ ਆਰਜ਼ੀ ਤੌਰ ’ਤੇ ਆਵਾਜਾਈ ਲਈ ਖੋਲਿਆ
ਪੁਲ ਦਾ ਕੰਮ ਪੂਰਾ ਹੋਣ ’ਤੇ ਜਲਦ ਹੋਵੇਗਾ ਲੋਕ ਅਰਪਣ : ਵਿਧਾਇਕ ਸੇਖੋਂ
ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਜੀ ਦੇ ਸਾਲਾਨਾ ਆਗਮਨ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਤਲਵੰਡੀ ਰੋਡ ਉੱਤੇ ਸਥਿਤ ਨਹਿਰ ਦੇ ਪੁਲ ਨੂੰ ਆਵਾਜਾਈ ਲਈ ਆਰਜ਼ੀ ਤੌਰ ’ਤੇ ਚਾਲੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਵਿਧਾਇਕ ਗੁਰਿਦੱਤ ਸਿੰਘ ਸੇਖੋਂ ਨੇ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸੇਖੋ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਦੌਰਾਨ ਫ਼ਰੀਦਕੋਟ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ, ਜਿਸ ਕਾਰਨ ਆਵਾਜਾਈ ਸੁਚਾਰੂ ਬਣਾਈ ਰੱਖਣ ਲਈ ਪੁਲ ਦੀ ਵਰਤੋਂ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪੁੱਲ ਆਰਜ਼ੀ ਤੌਰ ਤੇ ਖੁੱਲ੍ਹਣ ਨਾਲ ਸ਼ਹਿਰ ਵਿੱਚ ਟ੍ਰੈਫ਼ਿਕ ਘੱਟ ਹੋਵੇਗਾ ਅਤੇ ਆਉਣ ਵਾਲੇ ਯਾਤਰੀਆਂ ਨੂੰ ਵੱਡੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ/ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਗਮਨ ਪੁਰਬ ਨੂੰ ਸ਼ਾਂਤੀਪੂਰਨ, ਸੁਚੱਜੇ ਅਤੇ ਸਹੂਲਤਪੂਰਣ ਢੰਗ ਨਾਲ ਮਨਾਉਣ ਲਈ ਪੱਕੇ ਪ੍ਰਬੰਧ ਕੀਤੇ ਗਏ ਹਨ। ਵਿਧਾਇਕ ਸੇਖੋਂ ਨੇ ਦੱਸਿਆ ਕਿ ਪੁੱਲ ਦਾ ਰਹਿੰਦਾ ਕੰਮ ਮੇਲੇ ਤੋਂ ਬਾਅਦ ਮੁਕੰਮਲ ਕਰ ਲਿਆ ਜਾਵੇਗਾ ਅਤੇ ਪੁਲ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿੱਚ ਵਿਕਾਸ ਕਾਰਜ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ, ਐੱਮ.ਸੀ. ਵਿਜੇ ਛਾਬੜਾ, ਗੁਰਪ੍ਰੀਤ ਸਿੰਘ ਸੱਗੂ, ਸਰਪੰਚ ਗੁਰਸ਼ਰਨ ਸਿੰਘ, ਸਰਪੰਚ ਰਾਜਦੀਪ ਸਿੰਘ, ਸਰਪੰਚ ਬਲਜੀਤ ਸਿੰਘ, ਮਨਜਿੰਦਰ ਸਿੰਘ, ਰਜਿੰਦਰ ਸਿੰਘ ਰਿੰਕੂ, ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਸਾਧਾਵਾਲਾ, ਅਮਰਜੀਤ ਸਿੰਘ, ਸਰਬਜੀਤ ਸਿੰਘ ਬਰਾੜ, ਰਵਦੀਪ ਸਿੰਘ ਘੋਨੀਵਾਲਾ, ਗੁਰਜੰਟ ਸਿੰਘ ਚੀਮਾ, ਗੁਰਜੀਤ ਮਚਾਕੀ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ।