ਫਰੀਦਕੋਟ 16 ਸਤੰਬਰ ( ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਪ੍ਰਸਿੱਧ ਕਵੀ ਜੀ ਦੀ 17ਵੀ ਪੁਸਤਕ “ ਮਾਹੌਲ “ ਉੱਤੇ ਮਿਤੀ 14 ਸਤੰਬਰ 2025 ਦਿਨ ਐਤਵਾਰ ਨੂੰ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਵਿਚਾਰ ਗੋਸ਼ਟੀ ਸਮਾਗਮ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਸ. ਸਵਰਨਜੀਤ ਸਿੰਘ ਗਿੱਲ ਸਨ। ਪ੍ਰਧਾਨਗੀ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਨਰਿੰਦਰਜੀਤ ਸਿੰਘ ਬਰਾੜ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ, ਪ੍ਰੋਫੈਸਰ ਪਾਲ ਸਿੰਘ, ਕਰਨਲ ਬਲਬੀਰ ਸਿੰਘ ਸਰਾਂ, ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਸਿੰਘ ਸੁਸ਼ੋਭਿਤ ਹੋਏ। ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਲੇਖਕ ਇਕਬਾਲ ਘਾਰੂ ਨੇ ਬਾਖੂਬੀ ਨਿਭਾਈ। ਪੁਸਤਕ “ ਮਾਹੌਲ “ ਉੱਪਰ ਪੇਪਰ ਇੰਜੀਨੀਅਰ ਦਰਸ਼ਨ ਸਿੰਘ ਰੋਮਾਣਾ ਨੇ ਪੜ੍ਹਿਆ ਜਿਸ ਤੇ ਭੱਖਵੀ ਬਹਿਸ ਹੋਈ। ਉਸ ਤੋਂ ਬਾਅਦ ਪ੍ਰਸਿੱਧ ਲੇਖਕ ਪ੍ਰੋਫੈਸਰ ਤਰਸੇਮ ਨਰੂਲਾ ( ਜੈਤੋ) ਨੇ ਨਵਰਾਹੀ ਸਾਹਿਬ ਦੀ ਕਵਿਤਾ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਹੋਰ ਬੁਲਾਰਿਆਂ ਵਿੱਚ ਸ਼੍ਰੀ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫਰੀਦਕੋਟ, ਪ੍ਰਸਿੱਧ ਸ਼ਾਇਰ ਵਿਜੇ ਵਿਵੇਕ, ਕਰਨਲ ਬਲਬੀਰ ਸਿੰਘ ਸਰਾਂ, ਪ੍ਰੋਫੈਸਰ ਪਾਲ ਸਿੰਘ, ਦਲਜੀਤ ਰਾਏ ਕਾਲੀਆ ( ਜੀਰਾ) , ਸਾਧੂ ਸਿੰਘ ਚੌਹਾਨ ( ਘੁਗਿਆਣਾ ) , ਲਾਲ ਸਿੰਘ ਕਲਸੀ ਆਦਿ ਸਨ। ਪ੍ਰੋਫੈਸਰ ਨਰਿੰਦਰਜੀਤ ਸਿੰਘ ਬਰਾੜ ਨੇ ਜੋ ਪ੍ਰਿੰਸੀਪਲ ਨਵਰਾਹੀ ਜੀ ਦੀ ਲੇਖਣੀ ਅਤੇ ਸ਼ਖ਼ਸੀਅਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਉਹ ਬਾਕਮਾਲ ਦੀ ਸੀ। ਸਮਾਗਮ ਦੇ ਦਰਮਿਆਨ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੀ ਇੱਕ ਹਰਮਨ ਪਿਆਰੀ ਰਚਨਾ ਜੋ ਦਸ਼ਮੇਸ਼ ਪਿਤਾ ਨੂੰ ਮੁਖਾਤਿਬ ਸੀ “ ਤੂੰ ਸ਼ਹਿਨਸ਼ਾਹ -ਏ – ਆਲਮ “ ਇਕਬਾਲ ਘਾਰੂ ਨੇ ਤਰੰਨਮ ‘ਚ ਪੇਸ਼ ਕਰ ਕੇ ਸਭ ਨੂੰ ਮੰਤਰ – ਮੁਗਧ ਕੀਤਾ। ਉਸ ਤੋਂ ਬਾਅਦ ਦੂਰੋਂ ਨੇੜਿਓਂ ਆਏ ਕਵੀ ਸੱਜਣਾਂ ਨੇ ਆਪਣੇ ਬਹੁਰੰਗੇ ਕਲਾਮ ਪੇਸ਼ ਕੀਤੇ ਜਿਨ੍ਹਾਂ ਵਿੱਚ ਪੰਜਾਬੀ ਦੇ ਨੌਜਵਾਨ ਲੇਖਕ ਵਤਨਵੀਰ ਜ਼ਖਮੀ, ਜੀਤ ਗੋਲੇਵਾਲੀਆ, ਸੁਰਿੰਦਰਪਾਲ ਸ਼ਰਮਾ ਭਲੂਰ, ਹਰਸੰਗੀਤ ਸਿੰਘ ਗਿੱਲ, ਅਮਰਜੀਤ ਬਰਾੜ, ਜੱਸਾ ਫੇਰੂਕੇ ,ਨਾਹਰ ਸਿੰਘ ਗਿੱਲ, ਮੁਖਤਿਆਰ ਸਿੰਘ ਵੰਗੜ, ਕੁਲਵਿੰਦਰ ਭਾਣਾ, ਗੁਰਤੇਜ ਪੱਖੀ ਕਲਾਂ, ਸਾਧੂ ਸਿੰਘ ਚਮੇਲੀ, ਸੁਖਰਾਜ ਜੀਰਾ, ਬਲਬੀਰ ਲੋਹਗੜ੍ਹ, ਦੀਪ ਜੀਰਵੀ ( ਜੀਰਾ) , ਪਰਮਜੀਤ ਪੱਪੂ , ਗੁਰਮੀਤ ਸਿੰਘ , ਮੇਜਰ ਸਿੰਘ ਸੇਵਾ ਮੁਕਤ ਡੀ. ਐਸ. ਪੀ. , ਬਲਬੀਰ ਸਿੰਘ ਧੀਰ, ਬਲਵੰਤ ਰਾਏ ਗੱਖੜ, ਗਗਨਦੀਪ ਸਿੰਘ, ਸ਼ਵਿੰਦਰ ਸਿੰਘ, ਸਾਕੀ ਫਰੀਦਕੋਟੀ , ਜਸਮੀਤ ਸਿੰਘ, ਹਰਪਾਲ ਸਿੰਘ, ਕਰਨਜੀਤ ਦਰਦ, ਆਕਾਸ਼ ਦਰਦ, ਸਤਨਾਮ , ਜਗਦੀਪ ਆਦਿ ਸਨ। ਉਸ ਤੋਂ ਬਾਅਦ ਨਵਰਾਹੀ ਜੀ ਨੇ ਆਪਣੀ ਕਲਮ ਦੀ ਆਵਾਜ਼ ਤਕਰੀਬਨ ਪੰਜਾਹ ਸਾਲਾਂ ਤੋਂ ਅਵਾਮ ਤੱਕ ਪਹੁੰਚਾਉਣ ਦਾ ਜੋ ਉਪਰਾਲਾ ਕੀਤਾ ਉਸ ਤਸਵੀਰ ਸਾਹਿਤਕਾਰਾਂ ਦੇ ਸਨਮੁਖ ਪੇਸ਼ ਕਰ ਕੇ ਵਾਹ ਵਾਹ ਖੱਟੀ ਅਤੇ ਨਾਲ ਹੀ ਉਨ੍ਹਾਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅਮਰਜੀਤ ਸਿੰਘ ਗੋਲੇਵਾਲਾ ਵੱਲੋਂ ਪੁਸਤਕ ਪ੍ਰਦਰਸ਼ਨੀ ਲਾਉਣ ਤੇ ਸ਼ੁਕਰੀਆ ਅਦਾ ਕੀਤਾ। ਅਖੀਰ ਵਿੱਚ ਸਕੂਲ ਦੇ ਚੇਅਰਮੈਨ ਸਾਹਿਬ ਸ. ਸਵਰਨਜੀਤ ਸਿੰਘ ਗਿੱਲ ਨੇ ਖੁਸ਼ੀ ਪ੍ਰਗਟ ਕਰਦਿਆਂ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨਵਰਾਹੀ ਸਾਹਿਬ ਦੀ ਲੇਖਣੀ ਦੀ ਪ੍ਰਸ਼ੰਸਾ ਕਰਦਿਆਂ ਸਮੂਹ ਸਾਹਿਤਕਾਰਾਂ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਕਲਮ ਰਾਹੀਂ ਸਮਾਜ ਦੇ ਦੁੱਖ ਦਰਦਾਂ ਨੂੰ ਉਲੀਕਣ ਅਤੇ ਪੇਸ਼ ਕਰਨ ਲਈ ਹਲਾਸ਼ੇਰੀ ਦਿੱਤੀ।