ਫ਼ਰੀਦਕੋਟ 20 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸ਼ੇਖ ਬਾਬਾ ਫਰੀਦ ਜੀ ਦੇ 58ਵੇਂ ਆਗਮਨ ਪੁਰਬ ਨੂੰ ਸਮਰਪਿਤ ਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ ਰਜਿ. ਫ਼ਰੀਦਕੋਟ ਵੱਲੋਂ ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਵਿਸ਼ਾਲ 9 ਰੋਜ਼ਾ ਖੂਨਦਾਨ ਕੈਂਪ ਸਥਾਨਕ ਕਿਲਾ ਮੁਬਾਰਕ ਚੌਂਕ ਵਿਖੇ ਲਗਾਇਆ ਗਿਆ।
ਅੱਜ ਕੈਂਪ ਦੀ ਸ਼ੁਰੂਆਤ ਸਮੇਂ ਮੁੱਖ ਮਹਿਮਾਨ ਵਜੋਂ ਡਾਕਟਰ “ਚੰਦਰ ਸ਼ੇਖਰ ਕੱਕੜ” ਸਿਵਲ ਸਰਜਨ ਫ਼ਰੀਦਕੋਟ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਵਿਸ਼ਵਦੀਪ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਅਮਨਦੀਪ ਸਿੰਘ ਬਾਬਾ,ਚੇਅਰਮੈਨ ਮਾਰਕੀਟ ਕਮੇਟੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਬੋਲਦਿਆਂ ਡਾਕਟਰ ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਵੱਲੋਂ ਕੀਤਾ ਜਾਂਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਮਨੁੱਖਤਾ ਨੂੰ ਸਮਰਪਿਤ ਨੇਕ ਕਾਰਜ ਹੈ , ਕਿਉਂਕਿ ਜਰੂਰਤ ਸਮੇਂ ਕਿਸੇ ਵੀ ਮਰੀਜ਼ ਨੂੰ ਦਿੱਤਾ ਜਾਣ ਵਾਲਾ ਖੂਨ ਸਿਰਫ ਮਨੁੱਖ ਦੁਆਰਾ ਹੀ ਦਿੱਤਾ ਜਾ ਸਕਦਾ ਹੈ। ਜਿਸ ਨੂੰ ਮਨਸੂਈ ਤੌਰ ਤੇ ਨਹੀਂ ਬਣਾਇਆ ਜਾ ਸਕਦਾ ਅਤੇ ਇਹ ਨੌਜੁਆਨ ਆਪਣਾ ਖੂਨਦਾਨ ਕਰਨ ਦੇ ਨਾਲ ਨਾਲ, ਇਸ ਤਰਾਂ ਕੇ ਕੈਂਪ ਲਗਾ ਕੇ ਆਮ ਲੋਕਾਂ ਨੂੰ ਵੀ ਖੂਨਦਾਨ ਸਬੰਧੀ ਜਾਗਰੂਕ ਕਰ ਰਹੇ ਹਨ। ਇਸ ਮੌਕੇ ਤੇ ਬੋਲਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਵਿਸ਼ਵਦੀਪ ਗੋਇਲ ਅਤੇ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ ਬਾਬਾ ਨੇ ਸੋਸਾਇਟੀ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ , ਇਹਨਾਂ ਸਮਾਜ ਸੇਵੀਆਂ ਤੋਂ ਸੇਧ ਲੈਂਦੇ ਹੋਏ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ , ਮਹਾਂ ਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ , ਸੋਸਾਇਟੀ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਪਿਛਲੇ ਦੋ ਸਾਲ ਤੋਂ ਲਗਾਤਾਰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਅਤੇ ਪਿਛਲੇ ਸਾਲ ਸ਼ੁਰੂ ਹੋਇਆ ਸਵ ਸਰਦਾਰ ਇੰਦਰਜੀਤ ਸਿੰਘ ਖਾਲਸਾ ਅਵਾਰਡ ਵੀ ਇਸੇ ਸੁਸਾਇਟੀ ਨੂੰ ਦਿੱਤਾ ਗਿਆ ਸੀ। ਸੁਸਾਇਟੀ ਵੱਲੋਂ ਸਾਲ 2023 ਵਿੱਚ 2500 ਯੂਨਿਟ ਅਤੇ 2024 ਵਿੱਚ 3500 ਯੂਨਿਟ ਅਤੇ ਹੁਣ 2025 ਵਿੱਚ 5000 ਤੋਂ ਵੱਧ ਯੂਨਿਟ ਦੀ ਸੇਵਾ ਪੰਜਾਬ ਦੇ ਸਰਕਾਰੀ ਬਲੱਡ ਬੈਂਕਾਂ ਨੂੰ ਦਿੱਤੀ ਜਾ ਚੁੱਕੀ ਹੈ। ਬਾਬਾ ਫ਼ਰੀਦ ਆਗਮਨ ਪੁਰਬ ਦੀ ਸ਼ੁਰੂਆਤ ਸਮੇਂ 11 ਸਤੰਬਰ ਨੂੰ 405 ਯੂਨਿਟ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਟੀਮ ਦੁਆਰਾ ਇਕੱਠੇ ਕੀਤੇ ਗਏ ਸਨ ਅਤੇ ਅੱਜ ਦੇ ਕੈਂਪ ਵਿੱਚ 100 ਤੋਂ ਉੱਪਰ ਯੂਨਿਟ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਵੱਲੋਂ ਇਕੱਤਰ ਕੀਤੇ ਗਏ ਹਨ ਅਤੇ ਇਹ ਕੈਂਪ ਲਗਾਤਾਰ 9 ਦਿਨ 25 ਸਤੰਬਰ ਤੱਕ ਸਥਾਨਕ ਕਿਲਾ ਮੁਬਾਰਕ ਚੌਂਕ ਵਿਖੇ ਜਾਰੀ ਰਹੇਗਾ ਅਤੇ 21 ਸਤੰਬਰ ਤੋਂ 23 ਸਤੰਬਰ ਤੱਕ ਗੋਦੜੀ ਸਾਹਿਬ ਵਿਖੇ ਵੀ ਤਿੰਨ ਦਿਨਾਂ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ। ਇਸ ਮੌਕੇ ਤੇ ਸਹਾਰਾ ਸੇਵਾ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਭਟਨਾਗਰ, ਚੇਅਰਮੈਨ ਪ੍ਰਵੀਨ ਕਾਲਾ, ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਿਲਾਵਰ ਹੁਸੈਨ, ਮਹਾਂ ਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੇ ਸਕੱਤਰ ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ,ਬਾਬਾ ਇੰਦਰਜੀਤ ਸਿੰਘ ਬਰਾੜ ,ਗੁਰਮੀਤ ਸਿੰਘ, ਕਰਮਜੀਤ ਸਿੰਘ ਕਾਕਾ, ਗੁਰਮੀਤ ਸਿੰਘ ਬੱਗੂ, ਸੁਰਿੰਦਰ ਸਿੰਘ ਕੋਹਲੀ ਅਤੇ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ ਅਤੇ ਸਕੱਤਰ ਸੁਖਬੀਰ ਸਿੰਘ ਰੱਤੀ ਰੋੜੀ ਦੀ ਅਗਵਾਈ ਹੇਠ ਸਮੁੱਚੀ ਟੀਮ ਜਿਹਨਾਂ ਵਿੱਚ ਮੀਤ ਪ੍ਰਧਾਨ ਗੁਰਦੇਵ ਸਿੰਘ, ਸਲਾਹਕਾਰ ਗੁਰਸੇਵਕ ਸਿੰਘ ਥਾੜਾ, ਸਤਨਾਮ ਸਿੰਘ ਖ਼ਜਾਨਚੀ, ਸ਼ਿਵਨਾਥ ਦਰਦੀ ਪ੍ਰੈੱਸ ਸਕੱਤਰ, ਵਿਸ਼ਾਲ ਸਹਾਇਕ ਪ੍ਰੈੱਸ ਸਕੱਤਰ, ਪ੍ਰੋਫੈਸਰ ਭੁਪਿੰਦਰ ਸਿੰਘ, ਸਤਨਾਮ ਸਿੰਘ, ਡਾਕਟਰ ਦਲਜੀਤ ਸਿੰਘ ਡੱਲੇਵਾਲਾ,ਮੈਨੇਜਰ ਜੱਸੀ ਥਾੜਾ, ਅਮਨ ਨਵਾਂ ਕਿਲਾ, ਜਸਕਰਨ ਸਿੰਘ ਫਿੱਡੇ, ਸਾਗਰ,ਬਿੱਲਾ, ਪਾਲਾ ਰੋਮਾਣਾ, ਸੀਨੀਅਰ ਸਲਾਹਕਾਰ ਕਾਕਾ ਖਾਰਾ, ਡਾਕਟਰ ਭਲਿੰਦਰ ਸਿੰਘ, ਸਟਾਕ ਮੈਨੇਜਰ ਸਵਰਾਜ ਸਿੰਘ,ਅਰਸ਼ ਕੋਠੇ ਧਾਲੀਵਾਲ, ਮਨਪ੍ਰੀਤ ਸੰਧੂ, ਵਿੱਕੀ ਗਿੱਲ, ਕਾਕਾ ਘੁਗਿਆਣਾ,ਜੈਦੀਪ, ਸੁਖਚੈਨ ਕਾਬਲਵਾਲਾ, ਮਾਸਟਰ ਹਰਜੀਤ ਸਿੰਘ ਢੀਮਾਂ ਵਾਲੀ, ਹਰਪ੍ਰੀਤ ਸਿੰਘ ਢਿਲਵਾਂ, ਸਾਹਿਲ, ਕਾਕਾ ਘੁਗਿਆਣਾ,ਕਾਲਾ ਡੋਡ, ਗੁਰਨੂਰ ਸਿੰਘ, ਅਰਮਾਨ ਸਿੰਘ,ਕਰਨ ਸਿੰਘ, ਗਰਦੌਰ ਦਾਨਾ ਰੋਮਾਣਾ, ਕੁਲਵੰਤ ਸਿੰਘ,ਹਰਮਨ ਔਲਖ, ਹੈਰੀ, ਆਕਾਸ਼ ਦੀਪ,ਬਿੰਦਰ ਮਿਸ਼ਰੀ ਵਾਲਾ, ਤਜਿੰਦਰ ਸੁੱਖਣ ਵਾਲਾ, ਅਰਸ਼ ਗੋਲੇਵਾਲਾ, ਪਾਰਸ, ਮੀਤੀ,ਸੁੱਖਾ, ਮਨਤਾਰ, ਆਦਿ ਮੈਂਬਰਾਂ ਦਾ ਇਸ ਕੈਂਪ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਰਿਹਾ।
ਇਸ ਕੈਂਪ ਵਿੱਚ ਰਿਫਰੈਸ਼ਮੈਂਟ ਵਜੋਂ ਦੁੱਧ ਦੀ ਸੇਵਾ ਚਰਨਾ ਐਲਮੀਨੀਅਮ ਫੈਬਰਿਕੇਟਰਸ ਅਤੇ ਲੰਗਰ ਦੀ ਸੇਵਾ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਫ਼ਰੀਦਕੋਟ ਵੱਲੋਂ ਕੀਤੀ ਗਈ।