ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਪਾਰਟੀ ਵਿਚ ਬਣਦਾ ਸਤਿਕਾਰ ਦਿੱਤਾ ਜਾ ਰਿਹਾ : ਅਜਿੰਦਰ ਕੌਰ
ਕੋਟਕਪੂਰਾ, 20 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਮਹਿਲਾ ਵਿੰਗ ਹਲਕਾ ਕੋਟਕਪੂਰਾ ਦੀ ਇਕ ਜਰੂਰੀ ਮੀਟਿੰਗ ਮੈਡਮ ਅਜਿੰਦਰ ਕੌਰ ਇੰਚਾਰਜ ਮਾਲਵਾ ਸੈਂਟਰਲ ਜੋਨ ਵੱਲੋਂ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਦੀ ਅਗਵਾਈ ਬੁਲਾਈ ਗਈ। ਜਿਸ ਵਿੱਚ ਪਾਰਟੀ ਦੇ ਵਿਚਾਰਾਂ ਅਤੇ ਨੀਤੀਆਂ ਨੂੰ ਘਰ-ਘਰ ਤੱਕ ਲਿਜਾਉਣ ਅਤੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿਚ ਸੀਨੀਅਰ ਆਗੂ ਸਰਪੰਚ ਪ੍ਰਦੀਪ ਕੌਰ ਢਿੱਲੋ, ਪਰਮਜੀਤ ਕੌਰ, ਸੁਰਿੰਦਰ ਕੌਰ ਤਨੂ, ਚਰਨਜੀਤ ਕੌਰ, ਨਿਰਮਲਾ ਦੇਵੀ, ਸੁਰਿੰਦਰਪਾਲ ਕੌਰ, ਸਰਪੰਚ ਮਨਦੀਪ ਕੌਰ, ਬਬੀਤਾ ਬਿੰਦੂ, ਸੋਨੀ ਆਦਿ ਸ਼ਾਮਿਲ ਹੋਏ। ਇਸ ਮੌਕੇ ਮੀਟਿੰਗ ਦੌਰਾਨ ਇਹ ਸੰਕਲਪ ਕੀਤਾ ਗਿਆ ਕਿ ਮਹਿਲਾ ਵਿੰਗ ਪੂਰੇ ਸਮਰਪਣ ਨਾਲ ਪਾਰਟੀ ਦੇ ਵਿਚਾਰਾਂ ਅਤੇ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਏਗੀ। ਮੈਡਮ ਅਜਿੰਦਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਵਾਂ ਦੇ ਰਹੀ ਹੈ ਅਤੇ ਔਰਤਾਂ ਨੂੰ ਵੀ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ, ਜਿਸ ਦੌਰਾਨ ਔਰਤਾਂ ਨੂੰ ਵੀ ਵੱਡੀਆਂ ਜਿੰਮੇਵਾਰੀਆਂ ਪਾਰਟੀ ਵਿੱਚ ਸੌਂਪੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ ਲੋਕਾਂ ਨਾਲ ਦਾਅਵੇ ਹੀ ਕੀਤੇ ਸਨ ਪਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਹਰ ਦਾਅਵਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸੁਪ. ਜਗਜੀਤ ਸਿੰਘ, ਮਨਜੀਤ ਸ਼ਰਮਾ, ਜਸਵਿੰਦਰ ਸਿੰਘ ਬੱਬੂ, ਓਮ ਪ੍ਰਕਾਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।