
ਅਹਿਮਦਗੜ 22 ਸਤੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਮਹਾਰਾਜਾ ਅਗਰਸੈਨ ਯੁਵਕ ਮੰਡਲ ਅਹਿਮਦਗੜ ਅਤੇ ਸ਼੍ਰੀ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਵੱਲੋਂ ਮਹਾਨ ਸਮਾਜ ਸੁਧਾਰਕ ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮਹਾਰਾਜਾ ਅਗਰਸੈਨ ਜੀ ਦੀ ਪ੍ਰਤਿਮਾ ਅੱਗੇ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ਤੇ ਸੰਸਥਾ ਦੇ ਸਾਰੇ ਮੈਂਬਰਾਂ ਨੇ ਇਲਾਕਾ ਨਿਵਾਸੀਆਂ ਨੂੰ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਹਾਰਾਜਾ ਅਗਰਸੈਨ ਜੀ ਦੇ ਸਿਧਾਂਤਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ।
ਸਮਾਗਮ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਲਲਿਤ ਗੁਪਤਾ ਅਤੇ ਪ੍ਰਧਾਨ ਵਿਕਾਸ ਜੈਨ ਨੇ ਮਹਾਰਾਜਾ ਅਗਰਸੈਨ ਜੀ ਦੇ ਜੀਵਨ ‘ਤੇ ਵਿਸਥਾਰ ਨਾਲ ਚਾਨਣ ਪਾਇਆ। ਉਨ੍ਹਾਂ ਨੇ ਦੱਸਿਆ ਕਿ ਮਹਾਰਾਜਾ ਅਗਰਸੈਨ ਜੀ ਨੇ ਸਦਾ ਸਮਾਜ ਵਿੱਚ ਸਾਂਝੀਵਾਲੀ, ਬਰਾਬਰੀ ਅਤੇ ਸੇਵਾ ਭਾਵਨਾ ਦਾ ਪਾਠ ਪੜ੍ਹਾਇਆ। ਮਹਾਰਾਜਾ ਅਗਰਸੇਨ ਇੱਕ ਕਰਮਯੋਗੀ ਸਨ ਜੋ ਸਮਾਜਵਾਦ ਦੇ ਪੈਰੋਕਾਰ ਹੋਣ ਦੇ ਨਾਲ ਨਾਲ ਸਾਰਿਆਂ ਲਈ ਖੁਸ਼ਹਾਲੀ ਦਾ ਪ੍ਰਚਾਰ ਕਰਦੇ ਸਨ। ਉਨ੍ਹਾਂ ਨੇ ਇੱਕ ਸਮਾਨਤਾਵਾਦੀ ਸਮਾਜ ਨੂੰ ਯਕੀਨੀ ਬਣਾਉਣ ਲਈ ਇੱਕ ਵਿਲੱਖਣ ਨਿਯਮ ਸਥਾਪਤ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਅਗਰੋਹਾ ਦਾ ਹਰ ਨਿਵਾਸੀ ਉੱਥੇ ਸਥਾਈ ਤੌਰ ‘ਤੇ ਵਸਣ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਇੱਕ ਇੱਟ ਲਈ ਇੱਕ ਰੁਪਿਆ ਦੇਵੇਗਾ। ਇਨ੍ਹਾਂ ਇੱਟਾਂ ਨਾਲ ਵਿਅਕਤੀ ਘਰ ਬਣਾ ਸਕਦਾ ਹੈ ਅਤੇ ਕਮਾਈ ਨਾਲ ਕਾਰੋਬਾਰ ਸ਼ੁਰੂ ਕਰ ਸਕਦਾ ਹੈ। ਇਸ ਤੋਂ ਇਲਾਵਾ ਲੈਕ: ਸ਼੍ਰੀ ਗੁਪਤਾ ਨੇ ਦੱਸਿਆ ਕਿ ਮਹਾਰਾਜਾ ਅਗਰਸੇਨ ਦਾ ਜਨਮ ਸੂਰਿਆਵੰਸ਼ੀ ਕਸ਼ੱਤਰੀ ਕਬੀਲੇ ਵਿੱਚ ਹੋਇਆ ਸੀ। ਉਨ੍ਹਾਂ ਦਾ ਜਨਮ ਅਸ਼ਵਿਨ ਮਹੀਨੇ ਦੇ ਸ਼ੁਕਲ ਪ੍ਰਤੀਪਦਾ ਨੂੰ ਹੋਇਆ ਸੀ। ਮਹਾਰਾਜਾ ਅਗਰਸੇਨ ਭਗਵਾਨ ਸ਼੍ਰੀ ਰਾਮ ਦੇ 34 ਵੇਂ ਵੰਸ਼ਜ ਸਨ। ਅੱਜ ਅਸੀਂ ਸਾਰੇ ਅਗਰਵਾਲ ਪਰਿਵਾਰ ਦੇ ਲੋਕ 5149ਵੀਂ ਵਿੱਚ ਉਨ੍ਹਾਂ ਦੀ ਜਨਮ ਵਰ੍ਹੇਗੰਢ ਮਨਾ ਰਹੇ ਹਾਂ। ਇਹ ਸਮਾਗਮ ਸਿਰਫ਼ ਇੱਕ ਧਾਰਮਿਕ ਜਸ਼ਨ ਨਹੀਂ ਸੀ ਬਲਕਿ ਸਮਾਜਿਕ ਜਾਗਰੂਕਤਾ ਅਤੇ ਸੇਵਾ ਦੇ ਸੁਨੇਹੇ ਨੂੰ ਫੈਲਾਉਣ ਵਾਲਾ ਪ੍ਰੇਰਣਾਦਾਇਕ ਕਾਰਜਕ੍ਰਮ ਸੀ।
ਇਸ ਮੌਕੇ ਸੰਸਥਾ ਵੱਲੋਂ ਪੁੱਜੀਆਂ ਸਮੂਹ ਸੰਗਤਾਂ ਨੂੰ ਛੋਲਿਆਂ ਦੇ ਕੁਲਚੇ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਵਿਕਾਸ ਜੈਨ, ਸਾਹਿਲ ਜਿੰਦਲ, ਚੰਦਨ ਗਰਗ, ਸ਼ੁਭਮ ਜਿੰਦਲ, ਡਾ: ਅਸ਼ੀਸ਼ ਗੌਤਮ, ਮਨਨ ਜੈਨ, ਸੁਧੀਰ ਗਰਗ, ਰੋਹਿਤ ਜਿੰਦਲ, ਦੀਪਾਂਸ਼ੂ, ਨਿਸ਼ਾਂਤ ਗੋਇਲ, ਪੁਨੀਤ ਜੈਨ, ਰੋਹਿਨ, ਅਭਿਨੰਦਨ ਗੋਇਲ, ਕੁਸ਼ਲ ,ਕਰਨ ਜੈਨ, ਲਲਿਤ ਜਿੰਦਲ, ਮਯੰਕ ਤਾਇਲ, ਲੈਕਚਰਾਰ ਲਲਿਤ ਗੁਪਤਾ, ਜਤਿੰਦਰ ਵਰਮਾ, ਮਨੀਸ਼ ਸਿੰਗਲਾ, ਹਿਮਾਂਸ਼ੂ ਬੱਤਰਾ, ਅਨਮੋਲ ਗੁਪਤਾ, ਸ਼ੁਭਦੀਪ ਗੁਪਤਾ, ਅਸ਼ੀਸ਼ ਗੋਇਲ, ਮੈਡਮ ਸੀਮਾ ਕਪੂਰ, ਅਨੀਤਾ ਰਾਣੀ, ਕਿਰਨਜੀਤ ਕੌਰ, ਕਿਰਨਦੀਪ ਕੌਰ, ਪ੍ਰਭਦੀਪ ਕੌਰ, ਨੈਨਸੀ ਸ਼ਹਿਨਾਜ਼ ਤੋਂ ਇਲਾਵਾ ਬਾਂਕੇ ਬਿਹਾਰੀ ਚੈਰੀਟੇਬਲ ਟਰੱਸਟ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।