ਕੋਟਕਪੂਰਾ, 22 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫਰੀਦ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਨਗਰੀ ਵਿਖੇ “ਚੱਲੋ ਬੁਲਾਵਾ ਆਇਆ ਹੈ”, ਇੱਕ ਨਵੀਂ ਬਣੀ ਫਿਲਮ, ਦੀ ਸਾਰੀ ਸਟਾਰ ਕਾਸਟ ਟੀਮ ਪੁਖਰਾਜ ਭੱਲਾ, ਅਰਵਿੰਦ ਕੌਰ, ਗੁਰਜੀਤ ਕੌਰ, ਪੁਨੀਆਂ ਮਹਿਤਾ, ਹਨੀ ਮੱਟੂ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਨਤਮਸਤਕ ਹੋਏ। ਟਿੱਲਾ ਬਾਬਾ ਫਰੀਦ ਵਿਖੇ ਪੁਹੰਚਣ ‘ਤੇ ਡਾ. ਗੁਰਇੰਦਰ ਮੋਹਨ ਸਿੰਘ ਜੀ ਨੇ ਕਮੇਟੀ ਵੱਲੋਂ ਸਿਰੋਪਾਓ ਅਤੇ ਦੁਸ਼ਾਲਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਬਾਬਾ ਫਰੀਦ ਸੰਸਥਾਵਾਂ ਦੇ ਸਥਾਪਕ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਭੇਂਟ ਕੀਤੀਆਂ। ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ, ਫ਼ਰੀਦਕੋਟ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋ ਜੀ ਵੱਲੋਂ ਵੀ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਚੱਲੋ ਬੁਲਾਵਾ ਆਇਆ ਹੈ ਦੀ ਟੀਮ ਨੇ ਸੇਖੋਂ ਸਾਹਿਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਬਾਬਾ ਫਰੀਦ ਜੀ ਦੇ ਇਸ ਪਾਵਨ ਅਸਥਾਨ ‘ਤੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਸਟਾਰ ਕਾਸਟ ਟੀਮ ਦੇ ਨਾਲ ਸ੍ਰੀ ਵਿਸ਼ਾਲ ਸ਼ਰਮਾ, ਸ਼੍ਰੀ ਰਿਸ਼ੀ ਸ਼ਰਮਾ, ਸ੍ਰੀ ਲਵੀ ਧਾਲੀਵਾਲ ਅਤੇ ਸ. ਜਗਤਾਰ ਦੋਸਾਂਝ ਜੀ ਵੀ ਸ਼ਾਮਿਲ ਸਨ।