ਹਰਵਿੰਦਰ ਪਾਲ ਸਿੰਘ ਯੂਥ ਪ੍ਰਧਾਨ ਅਤੇ ਵਿਜੈ ਕੁਮਾਰ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ
ਕੋਟਕਪੂਰਾ, 23 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੀ ਹੋਈ ਵਿਸ਼ੇਸ਼ ਮੀਟਿੰਗ ਵਿੱਚ ਪ੍ਰਜਾਪਤ ਸਮਾਜ ਦੇ ਵੱਖ-ਵੱਖ ਮੈਂਬਰਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ, ਉਪਰੰਤ ਸਾਰਿਆਂ ਦੀ ਹਾਜ਼ਰੀ ਵਿਚ ਜੈ ਚੰਦ ਬੇਂਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਜੈ ਚੰਦ ਬੇਂਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਰਵਿੰਦਰ ਪਾਲ ਸਿੰਘ ਯੂਥ ਪ੍ਰਧਾਨ ਅਤੇ ਸੀਨੀਅਰ ਮੈਂਬਰ ਵਿਜੈ ਕੁਮਾਰ ਨੂੰ ਸਰਬਸੰਮਤੀ ਨਾਲ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਬਾਕੀ ਮੈਂਬਰਾਂ ਵਲੋਂ ਨਵੇ ਅਹੁਦੇਦਾਰਾਂ ਨੂੰ ਹਾਰ ਪਾ ਕੇ ਅਤੇ ਲੱਡੂਆਂ ਨਾਲ਼ ਮੂੰਹ ਮਿੱਠਾ ਕਰਵਾ ਕੇ ਉਨਾਂ ਨੂੰ ਵਧਾਈਆਂ ਦਿੰਦਿਆਂ ਆਸ ਪ੍ਰਗਟਾਈ ਕਿ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੇ ਆਗੂਆਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਅਤੇ ਪ੍ਰਸ਼ਾਸਨ ਤੱਕ ਪੁੱਜਦਾ ਕਰਨ ਵਾਸਤੇ ਯਤਨਸ਼ੀਲ ਰਹਿਣਗੇ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਸਮਾਜ ਵੱਲੋਂ ਸੋਪੀ ਗਈ ਵੱਡੀ ਜਿੰਮੇਵਾਰੀ ਨੂੰ ਉਹ ਬੜੀ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪ੍ਰਜਾਪਤ ਸਮਾਜ ਦੀ ਸੇਵਾ ਲਈ ਤਿਆਰ ਰਹਿਣਗੇ। ਸੋਸਾਇਟੀ ਦੇ ਸੀਨੀਅਰ ਆਗੂ ਐਡਵੋਕੇਟ ਅਜੀਤ ਵਰਮਾ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਦਾ ਮੁੱਖ ਟੀਚਾ ਲੋੜਵੰਦ ਪਰਿਵਾਰਾਂ ਲਈ ਮੈਡੀਕਲ ਮੱਦਦ ਅਤੇ ਸਿੱਖਿਆ ਹੋਵੇਗਾ। ਇਸ ਮੌਕੇ ਅਜੀਤ ਵਰਮਾ ਐਡਵੋਕੇਟ ਅਤੇ ਹੰਸ ਰਾਜ ਨੇ ਦੱਸਿਆ ਕਿ ਸੁਸਾਇਟੀ ਵਲੋਂ ਪਹਿਲਾਂ ਵੀ ਮੈਡੀਕਲ ਅਤੇ ਸਿੱਖਿਆ ਦੇ ਖੇਤਰ ਵਿੱਚ ਕਈ ਕਾਰਜ਼ ਕੀਤੇ ਗਏ ਹਨ, ਹੋ ਭਵਿੱਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਮੈਂਬਰਾਂ ਤੇਜਿੰਦਰ ਪਾਲ, ਰਮਨ ਕੁਮਾਰ, ਮਿੰਟੂ ਪ੍ਰਜਾਪਤੀ, ਪਵਨ ਕੁਮਾਰ, ਅਰਜਨ ਰਾਮ, ਅਸ਼ੋਕ ਕੁਮਾਰ, ਵਿੱਕੀ ਵਰਮਾ, ਜੋਗਿੰਦਰਪਾਲ ਵਰਮਾ, ਨਰੇਸ਼ ਕੁਮਾਰ, ਰੋਸ਼ਨ ਲਾਲ, ਕੁਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।