ਹੁਣ ਇਲਾਜ ਤੋਂ ਪੰਜਾਬ ਦਾ ਕੋਈ ਵੀ ਨਾਗਰਿਕ ਵਾਂਝਾ ਨਹੀਂ ਰਹੇਗਾ, ਮਾਨ ਸਰਕਾਰ ਦੀ ਕੀਤੀ ਪ੍ਰਸੰਸਾ
ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਹਤ ਮਨੁੱਖੀ ਜੀਵਨ ਦੀ ਸਭ ਤੋਂ ਪਹਿਲੀ ਲੋੜ ਹੈ। ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਆਮ ਨਾਗਰਿਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਨਾ ਸਿਰਫ ਇਕ ਆਰਥਿਕ ਮਦਦਗਾਰ ਸਕੀਮ ਹੈ, ਸਗੋਂ ਇਹ ਸੂਬੇ ਦੇ ਲੱਖਾਂ ਪਰਿਵਾਰਾਂ ਲਈ ਉਮੀਦ ਦੀ ਰੋਸ਼ਨੀ ਬਣ ਕੇ ਸਾਹਮਣੇ ਆਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਬਲਾਕ ਸੋਸ਼ਲ ਮੀਡੀਆ ਇੰਚਾਰਜ ਮਨਜੀਤ ਸ਼ਰਮਾ ਨੇ ਆਖਿਆ ਕਿ ਇਸ ਯੋਜਨਾ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਤਕ ਦਾ ਮੁਫਤ ਇਲਾਜ ਉਪਲਬਧ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਤੋਂ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਮਨਜੀਤ ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਆਮ ਨਾਗਰਿਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਦੇ ਲੱਖਾਂ ਪਰਿਵਾਰਾਂ ਲਈ ਉਮੀਦ ਦੀ ਰੌਸ਼ਨੀ ਬਣ ਕੇ ਸਾਹਮਣੇ ਆਈ ਹੈ। ਇਹ ਯੋਜਨਾ ਸੂਬੇ ਦੇ ਉਨ੍ਹਾਂ ਲੱਖਾਂ ਪਰਿਵਾਰਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ, ਜੋ ਅਕਸਰ ਵਧੇਰੇ ਇਲਾਜੀ ਖਰਚਿਆਂ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਰਹਿੰਦੇ ਸਨ। ਸਿਹਤ ਯੋਜਨਾ ਸਿਰਫ ਇਲਾਜ ਦੀ ਸਕੀਮ ਨਹੀਂ, ਸਗੋਂ ਸੂਬੇ ਦੇ ਇਹ ਯੋਜਨਾ ਪੰਜਾਬ ਦੇ ਨਾਗਰਿਕਾਂ ਲਈ ਆਰਥਿਕ ਅਤੇ ਆਤਮਿਕ ਰਾਹਤ ਦਾ ਸਰੋਤ ਬਣ ਰਹੀ ਹੈ। ਉਹਨਾਂ ਕਿਹਾ ਕਿ 10 ਲੱਖ ਰੁਪਏ ਵਾਲਾ ਸਹਿਤ ਕਾਰਡ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਲਾਗੂ ਹੋਵੇਗਾ, ਜਿਸ ਨਾਲ਼ ਓਪਰੇਸ਼ਨ ਅਤੇ ਹੋਰ ਬਿਮਾਰੀਆਂ ਦਾ ਇਲਾਜ ਕਰਵਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਤਗੜੇ ਹੋ ਕੇ ਕੰਮ ਕਰ ਰਹੀਂ ਹੈ ਅਤੇ ਜਲਦ ਪੰਜਾਬ ਦੀਆਂ ਔਰਤਾਂ ਨਾਲ਼ 1000 ਰੁਪਏ ਦੇਣ ਵਾਲਾ ਕੀਤਾ ਗਿਆ ਵਾਅਦਾ ਜਲਦ ਦੀ ਪੂਰਾ ਕੀਤਾ ਜਾ ਰਿਹਾ ਹੈ।