ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2025 ਦੇ ਸ਼ੁੱਭ ਅਵਸਰ ’ਤੇ ਬਾਬਾ ਫਰੀਦ ਸਾਈਕਲ ਗਰੁੱਪ ਫ਼ਰੀਦਕੋਟ (ਰੂਰਲ) ਵਲੋਂ 10 ਦਿਨਾਂ 200 ਕਿਲੋਮੀਟਰ ਦਾ ਵਰਚੁਅਲ ਸਾਈਕਲ ਚੈਲੇਂਜ ਕਰਵਾਇਆ ਗਿਆ। ਇਹ ਚੈਲੇਂਜ ਪੂਰਾ ਕਰਨ ਵਾਲੇ ਸਾਈਕਲਿਸਟਾਂ ਨੂੰ ਸਾਈਕਲ ਗਰੁੱਪ ਦੇ ਰਛਪਾਲ ਸਿੰਘ ਸੰਧੂ ਨੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਚੈਲੇਂਜ ਪੂਰਾ ਕਰਨ ਵਾਲੇ ਸਾਈਕਲਿਸਟਾਂ ਦਾ ਅੱਜ ਮੈਡਲ ਦੇ ਕੇ ਸਨਮਾਨ ਜਾ ਰਿਹਾ ਹੈ। ਇਸ ਚੈਲੇਂਜ ’ਚ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰ ਸੂਬਿਆਂ ਦੇ ਸਾਈਕਲਿਸਟਾਂ ਨੇ ਬੜੀ ਦਿਲਚਸਪੀ ਅਤੇ ਸ਼ਰਧਾ ਨਾਲ ਭਾਗ ਲਿਆ, ਜਿੰਨਾਂ ਨੂੰ ਮੈਡਲ ਭੇਜੇ ਜਾ ਰਹੇ ਹਨ। ਇਸ ਮੌਕੇ ਮਹਿੰਦਰ ਸਿੰਘ ਖਾਲਸਾ, ਰਛਪਾਲ ਸਿੰਘ ਸੰਧੂ, ਅਰਸਪੀਤ ਸਿੰਘ ਗਿੱਲ, ਰਾਜਵਿੰਦਰ ਸਿੰਘ ਗਿੱਲ, ਅਭਿਤੇਜ ਬਾਜਾਜ, ਵਰੁਨ ਕੁਮਾਰ, ਵਿਸਾਲ, ਸੁਖਮੰਦਰ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਸਤਨਾਮ ਸਿੰਘ ਸਿੱਧੂ, ਗਗਨ ਸੰਧੂ, ਪਰਮਿੰਦਰ ਸਿੱਧੂ ਡੀ.ਪੀ.ਈ. ਮਾਸਟਰ, ਰਜਿੰਦਰ ਮਹਿਮੂਆਣਾ, ਦੰਦਾਂ ਦੇ ਮਾਹਿਰ ਡਾ. ਕਰਨ ਬਜਾਜ, ਕੁਲਦੀਪ ਸਿੰਘ ਬਾਬਾ ਸਾਈਕਲਿਸਟ ਹਾਜ਼ਰ ਸਨ। ਸਮੂਹ ਸਾਈਕਲਿਸਟਾਂ ਨੇ ਅਪੀਲ ਕੀਤੀ ਕਿ ਤੰਦਰੁਸਤੀ ਵਾਸਤੇ ਸਾਨੂੰ ਸਭ ਨੂੰ ਸਮਾਂ ਕੱਢ ਕੇ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ।