ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਤੇ ਲਾਇਨ ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਕਲੱਬ ਦੇ ਸੀਨੀਅਰ ਮੈਂਬਰ ਗੁਰਵਿੰਦਰ ਸਿੰਘ ਧਿੰਗੜਾ ਸਟੇਟ ਐਵਾਰਡੀ ਦੇ ਸਹਿਯੋਗ ਨਾਲ ਸੇਬ, ਕੇਲੇ, ਲੀਚੀ ਜੂਸ, ਅਤੇ ਜਲ-ਜ਼ੀਰਾ ਦਾ ਲੰਗਰ ਸਥਾਨਕ ਬਰਾੜ ਹਸਪਤਾਲ ਫਰੀਦਕੋਟ ਵਿਖੇ ਲਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੇ ਕਿਹਾ ਹੈ ਕਿ ਬਾਬਾ ਫਰੀਦ ਜੀ ਆਪਣਾ ਮਿਹਰ ਭਰਿਆ ਹੱਥ ਸੰਗਤਾਂ ਤੇ ਰੱਖਣ ਅਤੇ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਮਿਲ ਕੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਸੰਜੀਵ ਗੋਇਲ, ਪਿ੍ਰੰਸੀਪਲ ਡਾ. ਐਸ.ਐਸ. ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਡਾ. ਐਸ.ਐੱਸ. ਬਰਾੜ, ਡਾ. ਗੁਰਸੇਵਕ ਸਿੰਘ, ਠੇਕੇਦਾਰ ਜਤਿੰਦਰ ਗੁਪਤਾ, ਐਡਵੋਕੇਟ ਦਿਲਦੀਪ ਸਿੰਘ ਪਟੇਲ, ਤਰਵਿੰਦਰ ਸਿੰਘ, ਹਰਿੰਦਰ ਦੂਆ, ਐਡਵੋਕੇਟ ਰਾਜ ਕੁਮਾਰ ਗੁਪਤਾ ਰਾਜੇਸ਼ ਕੁਮਾਰ ਧਿੰਗੜਾ ਨੇ ਹੱਥੀਂ ਸੇਵਾ ਕੀਤੀ। ਇਸ ਮੌਕੇ ਕਲੱਬ ਮੈਂਬਰਾਂ ਨੇ ਬੜੀ ਸ਼ਰਧਾ ਨਾਲ ਸੇਵਾ ਕੀਤੀ।