ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਤੋਤਾ ਰਾਮ ਹਰੀ ਕ੍ਰਿਸ਼ਨ ਦੀ ਦੁਕਾਨ ਨੰਬਰ 36 ’ਤੇ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਰਿਬਨ ਕੱਟ ਕੇ ਕਰਵਾਈ। ਉਨ੍ਹਾਂ ਆੜ੍ਹਤੀਆਂ, ਮੁਨੀਮਾ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਸਰਕਾਰ ਨੇ ਪਿਛਲੇ ਸਾਲ ਨਾਲੋਂ ਪਹਿਲਾਂ ਖਰੀਦ ਸ਼ੁਰੂ ਕਰਵਾਈ ਹੈ, ਇਸ ਲਈ ਕਿਸੇ ਨੂੰ ਕੋਈ ਸਮੱਸਿਆ ਆਉਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣਾ ਝੋਨਾ ਸੁਕਾ ਕੇ ਲੈ ਕੇ ਆਉਣ ਤਾਂ ਝੋਨਾ ਆਉਂਦੇ ਸਾਰ ਬੋਲੀ ਲਾਈ ਜਾਵੇ, ਗਿੱਲਾ ਝੋਨਾ ਮੰਡੀ ਵਿੱਚ ਆਉਣ ਜਾਂ ਰਸ਼ ਪੈ ਜਾਣ ਕਾਰਨ ਲਿਫਟਿੰਗ ਦੀ ਸਮੱਸਿਆ ਵੱਧ ਜਾਂਦੀ ਹੈ, ਇਸ ਕਰਕੇ ਸੁਕਾ ਝੋਨਾ ਲੈ ਕੇ ਆਉਣ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੀ.ਆਰ.ਓ. ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਸਕੱਤਰ ਯੁਗਵੀਰ ਕੁਮਾਰ, ਮੰਡੀ ਸੁਪਰਵਾਈਜ਼ਰ ਸਿਮਰਨਜੀਤ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਉਮੇਸ਼ ਗਰਗ, ਜਸਬੀਰ ਸਿੰਘ ਢਿੱਲੋਂ, ਹਰੀ ਕ੍ਰਿਸ਼ਨ ਗੋਇਲ, ਮਹਿੰਦਰ ਪਾਲ ਸਿੰਘ ਲੱਕੀ, ਮੁਨੀਮ ਪ੍ਰਧਾਨ ਬ੍ਰਹਮ ਪ੍ਰਕਾਸ਼, ਲੇਬਰ ਪ੍ਰਧਾਨ ਪਲਵਿੰਦਰ ਸਿੰਘ ਕਾਲਾ ਤੇ ਹੋਰ ਵੀ ਆੜ੍ਹਤੀ, ਮੁਨੀਮ, ਲੇਬਰ ਅਤੇ ਕਿਸਾਨ ਮੌਜੂਦ ਸਨ।