
ਮਾਨਸਾ-25 ਸਤੰਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਉੱਤੇ ਮਜ਼ਬੂਤ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਦੇ ਸਿਖਲਾਈ ਕੈਂਪਾਂ ਦੀ ਮੁਹਿੰਮ ਚਲਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿੰਡ ਉਡਤ ਭਗਤ ਰਾਮ ਅਤੇ ਪਿੰਡ ਲਹਿਰੀ ਜ਼ਿਲਾ ਮਾਨਸਾ ਵਿਖੇ ਸਿਲਾਈ ਕੈਂਪਾਂ ਦੀ ਕੀਤੀ ਗਈ ਸ਼ੁਰੂਆਤ। ਇੰਨਾਂ ਦੋਨਾਂ ਕੈਂਪਾਂ ਦੀ ਟ੍ਰੇਨਰ ਬੀਬੀ ਦਰਸ਼ਨ ਕੌਰ ਜੀ ਹਨ। ਇਸ ਕੈਂਪ ਦੇ ਉਦਘਾਟਨ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮਾਨਸਾ ਦੀ ਜਥੇਬੰਦੀ ਦੇ ਬੀਬੀ ਪ੍ਰਦੀਪ ਕੌਰ ਸਿੱਧੂ ਜੀ ਮੈਂਬਰ, ਬਲਵੀਰ ਸਿੰਘ ਜੀ ਜ਼ਿਲਾ ਪ੍ਰਧਾਨ, ਜੋਗਿੰਦਰ ਸਿੰਘ ਬੋਹਾ, ਜਗਸੀਰ ਸਿੰਘ ਜੋਗਾ, ਲਵਦੀਪ ਸਿੰਘ, ਸੁਖਮਨ ਸਿੰਘ, ਜਿੰਦਰ ਸਿੰਘ ਜੀ ਮੌਜੂਦ ਸਨ। ਪਾਰਟੀ ਦੇ ਆਗੂਆਂ ਨੇ ਸਿਖਲਾਈ ਲੈਣ ਆਈਆਂ ਬੱਚੀਆਂ ਨੂੰ ਹੱਥੀਂ ਕੰਮ ਸਿੱਖ ਕੇ ਆਪਣੇ ਆਪ ਨੂੰ ਮਾਨਸਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਣ ਲਈ ਪ੍ਰੇਰਿਤ ਕੀਤਾ। ਇੰਨਾਂ ਸਿਖਲਾਈ ਕੈਂਪਾਂ ਰਾਹੀਂ ਤਿੰਨ ਮਹੀਨੇ ਸਿਲਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਜਾਏਗੀ। ਤਿੰਨ ਮਹੀਨੇ ਦੇ ਇਸ ਕੈਂਪ ਦੇ ਅੰਤ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਿੰਨ ਮਹੀਨੇ ਦਾ ਕੋਰਸ ਕਰਣ ਵਾਲੀਆਂ ਬੀਬੀਆਂ ਨੂੰ ਅਤੇ ਕੈਂਪ ਚਲਾਉਣ ਵਾਲੀ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਯਾਦਗਿਰੀ certificate ਵੀ ਦਿੱਤਾ ਜਾਏਗਾ। ਪਾਰਟੀ ਵੱਲੋਂ ਲਗਾਏ ਜਾ ਰਹੇ ਇੰਨਾਂ ਸਾਰੇ ਕੈਂਪਾਂ ਦੀ ਜ਼ਿੰਮੇਵਾਰੀ ਰਸ਼ਪਿੰਦਰ ਕੌਰ ਗਿੱਲ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ ਦੀ ਰਹੇਗੀ। ਸਿਖਲਾਈ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਰਸ਼ਪਿੰਦਰ ਕੌਰ ਗਿੱਲ ਜੀ ਨਾਲ +91-9888697078 -ਸੰਪਰਕ ਕੀਤਾ ਜਾ ਸਕਦਾ ਹੈ।–