ਫਰੀਦਕੋਟ 25 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਅੱਜ ਇੱਥੇ ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਤੇ ਲੋਕ ਗਾਇਕ ਰਾਜ ਗਿੱਲ ਭਾਣਾ ਦਾ ਆਉਣ ਵਾਲੇ ਗੀਤ ਮਾਡਰਨ ਛੱਲਾ ਦਾ ਪੋਸਟਰ ਸ. ਕੇ. ਪੀ. ਸਿੰਘ ਸਰਾਂ ਪ੍ਰਧਾਨ ਸ਼ੇਖ ਫ਼ਰੀਦ ਸਹਿਤ ਅਤੇ ਵੈਲਫੇਅਰ ਕਲੱਬ ਫਰੀਦਕੋਟ ਅਤੇ ਸ. ਗੁਰਜੀਤ ਸਿੰਘ ਢਿੱਲੋਂ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਵੱਲੋ ਰਿਲੀਜ਼ ਕੀਤਾ ਗਿਆ। ਇਸ ਮੋਕੇ ਤੇ ਦਵਿੰਦਰ ਸਿੰਘ ਪੰਜਾਬ ਮੋਟਰਜ਼ ਪ੍ਰਧਾਨ ਨੈਸ਼ਨਲ ਯੂਥ ਕਲੱਬ ਫਰੀਦਕੋਟ,ਸਵਰਨ ਸਿੰਘ ਵੰਗੜ,ਮਨਜੀਤਇੰਦਰ ਸਿੰਘ, ਜਸਬੀਰ ਸਿੰਘ ਆਲ ਇੰਡੀਆ ਕਿਸਾਨ ਯੂਨੀਅਨ (ਫਤਹਿ),ਸ਼ਰਨਜੀਤ ਸਿੰਘ ਸਰਾਂ,ਸ਼ਿਵਨਾਥ ਦਰਦੀ ਪ੍ਰਧਾਨ ਕਲਮਾਂ ਦੇ ਰੰਗ ਰਜਿ ਫਰੀਦਕੋਟ,ਪ੍ਰੈਸ ਰਿਪੋਰਟ ਰਜਿੰਦਰ ਸਿੰਘ ਮਾਨ, ਪੋ.ਬੀਰਇੰਦਰ ਸਿੰਘ ਸਰਾਂ ਆਦਿ ਹਾਜ਼ਰ ਸਨ। ਪੰਜਾਬ ਦੇ ਇਤਿਹਾਸ ਵਿੱਚ ਇਹ ਕਹਿ ਲਈਏ ਬਹੁਤਿਆਂ ਨੇ ਛੱਲਾ ਗਾਇਆ ਤੇ ਲਿਖਿਆ ਹੋਇਆ ਹੈ।ਪੰਜਾਬੀ ਬੋਲੀ ਵਿੱਚ ਛੱਲੇ ਦੇ ਦੋ ਰੂਪ ਹਨ। ਪਹਿਲਾ ਹੱਥ ਦੀਆਂ ਉਂਗਲਾਂ ਵਿੱਚ ਪਹਿਨਿਆ ਜਾਣ ਵਾਲਾ ਬਿਨਾਂ ਨਗ ਤੋਂ ਮੁੰਦਰੀ ਵਰਗਾ ਗਹਿਣਾ ਹੈ ਜੋ ਆਮ ਤੌਰ ਤੇ ਚੀਚੀ ਵਿੱਚ ਪਾਇਆ ਜਾਂਦਾ ਹੈ ਇਹ ਪਿਆਰ ਦੀ ਨਿਸ਼ਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਛੱਲੇ ਦਾ ਦੂਸਰਾ ਰੂਪ ਪੰਜਾਬੀ ਗਾਇਕੀ ਦੀ ਇੱਕ ਸ਼ੈਲੀ ਹੈ ਜਿਸ ਉਤੇ ਬਹੁਤ ਸਾਰੇ ਗਾਇਕਾਂ ਨੇ ਗਲ਼ਾ ਅਜਮਾਇਆ। ਕੁਝ ਗਾਇਕ ਛੱਲੇ ਨੂੰ ਗਾ ਕੇ ਅਮਰ ਕਰ ਗਏ ਅਤੇ ਕੁਝ ਇਸਨੂੰ ਗਾ ਕੇ ਮਕਬੂਲ ਹੋਏ। ਛੱਲਾ ਅਸਲ ਵਿੱਚ ਪੁੱਤਰ ਵਿਯੋਗ ਅਤੇ ਮਨੁੱਖੀ ਰਿਸ਼ਤਿਆਂ ਦੀ ਬਾਤ ਪਾਉਂਦਾ ਹੈ। ਛੱਲਾ ਪਿਓ ਨਾਲੋਂ ਜਵਾਨ ਪੁੱਤ ਦੇ ਵਿਛੋੜੇ, ਮਾਂ ਦੀ ਅਣਹੋਂਦ, ਧੀਆਂ ਦੇ ਪਰਾਏ ਹੋਣ, ਮਾਪਿਆਂ ਦੇ ਤੁਰ ਜਾਣ ਅਤੇ ਕਿਤੇ ਮੁਹੱਬਤ ਦੇ ਦੂਰ ਹੋਣ ਦੇ ਦਰਦ ਦੀ ਡੂੰਘੀ ਰਮਜ਼ ਹੈ। ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ…ਇਹ ਗੀਤ ਬਹੁਤ ਗਾਇਕਾਂ ਨੇ ਗਾਇਆ ਹੈ ਚੜ੍ਹਦੇ ਪੰਜਾਬ ਦੇ ਨਾਮਵਰ ਗਾਇਕ ਗੁਰਦਾਸ ਮਾਨ,ਗਾਇਕ ਸੁਰਿੰਦਰ ਛਿੰਦੇ ਨੇ ਵੀ ਕਹਾਣੀ ਰੂਪ ਵਿੱਚ ਇੰਝ ਹੀ ਗਾਇਆ ਹੈ।ਦੱਸਣਯੋਗ ਹੈ ਕਿ ‘ਛੱਲੇ’ ਦੀ ਸਭ ਤੋਂ ਪਹਿਲੀ ਰਿਕਾਰਡਿੰਗ ਵੀ ਇਨਾਇਤ ਅਲੀ ਦੀ ਹੀ ਹੈ। ਇਹ ਛੱਲਾ ਵੱਖ ਵੱਖ ਗਾਇਕ ਵੱਲੋ ਵੱਖ ਵੱਖ ਢੰਗ ਨਾਲ ਗਾਇਆ ਗਿਆ। ਹੁਣ ਇਹ ਛੱਲਾ ਸਾਡੇ ਸ਼ਹਿਰ ਫਰੀਦਕੋਟ ਦੇ ਰਾਜ ਗਿੱਲ ਭਾਣਾ ਨੇ ਆਪਣੀ ਹੀ ਅਦਾ ਕਾਰੀ ਰਾਹੀ ਇਸ ਗਾਇਆ ਹੈ ਜਿਸ ਦੇ ਪਹਿਲੇ ਬੋਲ ਇਸ ਪ੍ਰਕਾਰ ਹਨ..ਛੱਲਾ ਕਰਕੇ ਬਾਰਾਂ ਮਾਰਦਾ ਫਿਰਦਾ ਛਾਲਾਂ…ਚੰਡੀਗੜ੍ਹ ਬਾਪੂ ਮੈ ਜਾਉ ਡਿਗਰੀਆਂ ਕਰਕੇ ਆਉ…
ਗਿੱਲ ਭਾਣਾ ਨੇ ਹੁਣ ਤੱਕ ਸਭਿਆਚਾਰਕ ਹੀ ਗੀਤ ਗਾਇਆ ਹਨ। ਇਹਨਾਂ ਦੇ ਗੀਤਾਂ ਵਿੱਚ ਕਿਤੇ ਵੀ ਅਸ਼ਲੀਲਤਾ ਨਜ਼ਰ ਨਹੀ ਆਵੇਗੀ। ਅੱਜ ਕੱਲ ਦੇ ਗਾਇਕ ਵਧੇਰੇ ਇਸ ਦਾ ਹੀ ਸਹਾਰਾ ਲੈਦੇ ਹਨ। ਪਰ ਇਸ ਦੇ ਉਲਟ ਭਾਣਾ ਦੇ ਗੀਤਾਂ ਵਿੱਚ ਇਸ ਤਰਾਂ ਦੀ ਸ਼ੈਲੀ ਨਜ਼ਰ ਨਹੀ ਮਿਲੇਗੀ।