ਕੋਟਕਪੂਰਾ, 25 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਜੈਤੋ ਭਾਰਤੀ ਜਨਤਾ ਪਾਰਟੀ ਉਸ ਸਮੇਂ ਹੋਰ ਮਜ਼ਬੂਤ ਹੋਈ, ਜਦੋਂ ਨੇੜਲੇ ਪਿੰਡ ਸਿਬੀਆ ਵਿਖੇ 10 ਪਰਿਵਾਰ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਵਿੱਚ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਸਕੀਮਾਂ ਤੋਂ ਖੁਸ਼ ਹੋ ਕੇ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਸ਼ਾਮਿਲ ਹੋਏ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਸਾਰੇ ਵਰਕਰਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਹਰ ਦੁੱਖ ਦੇ ਸੁੱਖ ਦੇ ਕੰਮਾਂ ਵਿੱਚ ਤੁਹਾਡੇ ਨਾਲ ਖੜਾਂਗਾ ਅਤੇ ਤੁਹਾਨੂੰ ਪਾਰਟੀ ਦੇ ਵਿੱਚ ਵੀ ਵਿਸ਼ੇਸ਼ ਜਿੰਮੇਵਾਰੀ ਦਿੱਤੀ ਜਾਵੇਗੀ! ਉਹਨਾਂ ਕਿਹਾ ਕਿ ਅੱਜ ਭਾਰਤ ਦੇਸ਼ ਨਹੀਂ ਸਗੋਂ ਦੁਨੀਆ ਦੇ ਲੀਡਰ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਵਧ ਰਹੇ ਹਨ! ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ 200 ਤੋਂ ਉੱਪਰ ਲੋਕ ਭਲਾਈ ਸਕੀਮਾਂ ਚਾਲੂ ਹਨ ਪਰ ਪੰਜਾਬ ਦੀ ਆਮ ਆਦਮੀ ਸਰਕਾਰ ਗਰੀਬਾਂ ਤੱਕ ਬਹੁਤ ਸਾਰੀਆਂ ਸਕੀਮਾਂ ਲਾਗੂ ਕਰਨ ਵਿੱਚ ਨਾਕਾਮ ਰਹੀ! ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰੀਬਾਂ ਲਈ ਮਕਾਨ ਬਣਾ ਕੇ ਦੇਣਾ ਗਰੀਬਾਂ ਲਈ ਕੁਝ ਉਜਵਲ ਯੋਜਨਾ ਤਹਿਤ ਸਿਲੰਡਰ ਦੇਣਾ ਦੇਸ਼ ਦੇ 85 ਕਰੋੜ ਲੋਕਾਂ ਨੂੰ ਫਰੀ ਕਣਕ ਦੇਣ ਵਰਗਿਆਂ ਲੋਕ ਭਲਾਈ ਸਕੀਮਾਂ ਦਿੱਤੀਆਂ ਹਨ! ਉਹਨਾਂ ਕਿਹਾ ਕਿ ਗਰੀਬ ਪਰਿਵਾਰਾਂ ਲਈ ਪੰਜ-ਪੰਜ ਲੱਖ ਰੁਪਏ ਦੇ ਇਲਾਜ ਕਰਕੇ ਦੇਣਾ ਪਰਿਵਾਰਾਂ ਲਈ ਬਹੁਤ ਵੱਡੀ ਸਹਾਇਤਾ ਹੁੰਦੀ ਹੈ! ਇਸ ਸਮੇਂ ਉਹਨਾਂ ਨਾਲ ਮੰਡਲ ਪ੍ਰਧਾਨ ਨਸੀਬ ਸਿੰਘ ਔਲਖ, ਬਲਵਿੰਦਰ ਸਿੰਘ ਬਰਗਾੜੀ, ਹਰਪ੍ਰੀਤ ਸਿੰਘ, ਵਕੀਲ ਸਿੰਘ, ਹਾਕਮ ਸਿੰਘ ਮੋੜ, ਆਦਿ ਵੀ ਹਾਜਰ ਸਨ!