ਫੋਰਮ/ ਮੰਚ ਬਣਾਉਣ ਲਈ 4 ਅਕਤੂਬਰ ਨੂੰ ਬਨਾਰਸ ਬਾਗ ਵਿਖੇ ਮੀਟਿੰਗ ਰੱਖੀ।
ਸੰਗਰੂਰ 25 ਸਤੰਬਰ (ਮਨਧੀਰ ਸਿੰਘ ਰਾਜੋਮਾਜਰਾ/ਵਰਲਡ ਪੰਜਾਬੀ ਟਾਈਮਜ਼)
ਅੱਜ ਇਥੇ ਗਦਰ ਮੈਮੋਰੀਅਲ ਭਵਨ ਵਿਚ ਸੰਗਰੂਰ ਸ਼ਹਿਰ ਨਾਲ ਸਬੰਧਤ ਅਗਾਂਵਧੂਆਂ ਨੇ ਸੰਗਰੂਰ ਸ਼ਹਿਰ ਦੀਆਂ ਸਮਸਿਆਵਾਂ ਉਤੇ ਵਿਚਾਰ ਚਰਚਾ ਕਰਨ ਲਈ ਇਕ ਮੀਟਿੰਗ ਕੀਤੀ ਜਿਸ ਵਿਚ ਮਹਿਸੂਸ ਕੀਤਾ ਗਿਆ ਕਿ ਵਿਕਰਾਲ ਰੂਪ ਧਾਰਨ ਕਰ ਗਈਆਂ ਸਮਸਿਆਵਾਂ ਦੇ ਹਲ ਲਈ ਸਮੂਹਿਕ ਉਦਮ ਜਰੂਰੀ ਬਣ ਗਿਆ ਹੈ।ਇਸ ਦੀ ਖਾਤਰ ਪਰਸਾਸ਼ਨ ਤਕ ਪਹੁੰਚ ਕਰਨ ਲਈ ਇਕ ਫੋਰਮ/ਮੰਚ ਬਣਾਉਣ ਲਈ 4 ਅਕਤੂਬਰ 2025.ਨੂੰ ਸਥਾਨਕ
ਬਨਾਸਰ ਬਾਗ ਵਿਖੇ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਸੰਗਰੂਰ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ / ਹਰ ਕਿਸਮ ਦੇ ਵਿਚਾਰਾਂ ਸ਼ਹਿਰੀਆਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਖੁਲਾ ਸੱਦਾ ਦਿੱਤਾ। ਪ੍ਰੈਸ ਲਈ ਬਿਆਨ ਜਾਰੀ ਕਰਦਿਆ ਮਨਧੀਰ ਸਿੰਘ ਰਾਜੋਮਾਜਰਾ,ਫਲਜੀਤ ਸਿੰਘ , ਮਿੰਦਰ ਸਿੰਘ ਭੱਠਲ, ਮਾਸਟਰ ਕੁਲਦੀਪ ਸਿੰਘ, ਹਰਜੀਤ ਸਿੰਘ ਤੇ ਬਸ਼ੇਸ਼ਰ ਰਾਮ ਨੇ ਦਸਿਆ ਕਿ ਸ਼ਹਿਰੀਆਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਖਾਸ ਕਰ ਬਾਰ ਬਾਰ ਬੰਦ ਹੋ ਰਿਹਾ ਸੀਵਰੇਜ,ਸਫਾਈ ਦਾ ਬੁਰਾ ਹਾਲ ,ਪੀਣਯੋਗ ਪਾਣੀ ਦੀ ਸਮਸਿਆ,ਸਹਿਰ ਦੇ ਸਾਰੇ ਹਿਸਿਆਂ ਚ ਆ ਰਹੀ ਪਾਰਕਿੰਗ ਦੀ ਸਮਸਿਆ,ਸਟਰੀਟ ਲਾਈਟਾਂ ਦੀ ਸਮੱਸਿਆ,ਅਗੜਾ ਦੁਗੜਾ ਟ੍ਰੈਫਿਕ,ਸਰਕਾਰੀ ਹਸਪਤਾਲ ਤੇ ਹੋਰ ਥਾਵੀਂ ਬਣੇ ਕੂੜੇ ਦੇ ਡੰਪ(ਆਰਜੀ) ਅਤੇ ਟੁਟ ਰਹੀਆਂ ਸੜਕਾਂ ਸੰਬੰਧੀ ਚਰਚਾ ਕੀਤੀ ਗਈ ਤੇ ਗੰਭੀਰਤਾ ਨਾਲ ਮਹਿਸੂਸ ਕੀਤਾ ਗਿਆ ਕਿ ਇੰਨਾ ਨੂੰ ਹਲ ਕਰਨ ਵਲ ਨਗਰ ਕੌਂਸਲ, ਸੰਗਰੂਰ, ਸਬੰਧਤ ਵਿਭਾਗਾਂ /ਸਰਕਾਰ ਵਲੋਂ ਧਿਆਨ ਨਹੀਂ ਦਿਤਾ ਜਾ ਰਿਹਾ। ਨਗਰ ਕੌਂਸਲ, ਸੰਗਰੂਰ ਪ੍ਰਤੀ ਲੋਕਾਂ ਵੱਲੋਂ ਚੁਣੇ ਹੋਏ ਨਗਰ ਕੌਂਸਲ ਮੈਂਬਰਾਂ ਵੱਲੋਂ ਉਨ੍ਹਾਂ ਦੇ ਵਾਰਡਾਂ ਦਾ ਕੰਮ ਨਾ ਹੋਣ ਕਰਕੇ ਧਰਨਿਆਂ ਤੇ ਬੈਠਣਾ ਜਾਂ ਅਸਤੀਫੇ ਦੇਣ ਦੀਆਂ ਪੇਸ਼ਕਸ਼ਾਂ ਤੇ ਚਿੰਤਾ ਜਾਹਰ ਕੀਤੀ ਗਈ। ਤਾਲਮੇਲ/ ਸੁਨੇਹੇ ਲਗਾਉਣ ਲਈ ਇਕ ਵਟਸਐਪ ਗਰੁੱਪ ਬਣਾਉਣ ਤੇ ਵੀ ਸਹਿਮਤੀ ਬਣੀ।
ਇਸ ਮੀਟਿੰਗ ਫਲਜੀਤ ਸਿੰਘ ਬੁਖਾਰ ਹੋਣ ਕਾਰਨ ਐਡਵੋਕੇਟ ਕਿਰਨਜੀਤ ਸੇਖੋਂ, ਗੁਰਮੁੱਖ ਸਿੰਘ ਬਖੋਰਾ ,ਲਾਲ ਚੰਦ ,ਡਾ ਕਿਰਨਪਾਲ ਕੌਰ, ਬੱਬਨ ਪਾਲ, ਸੁਰਿੰਦਰ ਪਾਲ ਉਪਲੀ ਅਤੇ ਮਾਸਟਰ ਜਸਬੀਰ ਸਿੰਘ ਨਮੋਲ ਕੁੱਝ ਰੁਝੇਵਿਆਂ ਕਾਰਨ ਸ਼ਾਮਲ ਨਹੀਂ ਸਨ,ਪਰ ਉਨ੍ਹਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਾ ਤੇ ਸਾਝਾਂ ਮੰਚ ਬਣਾਉਣ ਲਈ ਸਹਿਮਤੀ ਜਾਹਰ ਕੀਤੀ। ਤਰਕਸ਼ੀਲ ਸੁਸਾਇਟੀ ਦੇ ਜੋਨ ਪ੍ਰਧਾਨ ਮਾਸਟਰ ਪਰਮਵੇਦ ਜੋ ਕਨੇਡਾ ਗਏ ਹੋਏ ਹਨ ਫੋਨ ਤੇ ਸਹਿਮਤੀ ਜਾਹਰ ਕੀਤੀ।
ਮੀਟਿੰਗ ਵਿਚ ਅਵਤਾਰ ਸਿੰਘ,ਪ੍ਰਿੰਸੀਪਲ ਅਮਰੀਕ ਸਿੰਘ ਖੋਖਰ ,ਗੁਰਦੀਪ ਸਿੰਘ,ਮਾਸਟਰ ਪਰਮਿੰਦਰ ਸਿੰਘ ਸ਼ਾਮਲ ਹੋਏ।
ਜਾਰੀ ਕਰਤਾ