ਮੋਹਾਲੀ 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਡਾਇਰੈਕਟਰ ਸਕੂਲ ਸਿੱਖਿਆ (ਸਸ) ਪੰਜਾਬ ਅਤੇ ਐਸ.ਸੀ.ਈ.ਆਰ. ਟੀ. ਪੰਜਾਬ ਮੋਹਾਲੀ ਦੀ ਸਰਪ੍ਰਸਤੀ ਹੇਠ ਸ.ਸੁਨੀਤਇੰਦਰ ਸਿੰਘ ਗਿੱਲ ਜਿਲ੍ਹਾ ਸਿੱਖਿਆ ਅਫਸਰ (ਸਸ) ਬਰਨਾਲਾ ਅਤੇ ਸ੍ਰੀਮਤੀ ਇੰਦੂ ਸਿਮਕ ਜਿਲ੍ਹਾ ਸਿੱਖਿਆ ਅਫਸਰ (ਐਲੀਮੈਟਰੀ ਸਿੱਖਿਆ) ਬਰਨਾਲਾ ਦੀ ਅਗਵਾਈ ਹੇਠ ਜਿਲ੍ਹਾ ਬਰਨਾਲਾ ਦੇ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿੱਚ ਸ਼ਵੱਛਤਾ ਪਖਵਾੜ੍ਹਾ ਸਬੰਧੀ ਸਵੱਛਤਾ ਹੀ ਸੇਵਾ ਕੰਪੈਅਨ ਅਧੀਨ ਜਾਗਰੂਕਤਾ ਕਿਰਿਆਵਾ ਸਬੰਧੀ ਲੈਕਚਰ ਟਾਕ ਅਤੇ ਕੁਇਜ ਦਾ ਆਯੋਜਨ ਕੀਤਾ ਗਿਆ।ਇਸ ਦੀ ਜਾਣਕਾਰੀ ਦਿੰਦਿਆ ਸ ਬਰਜਿੰਦਰ ਪਾਲ ਸਿੰਘ ਉੱਪ ਜਿਲਾ੍ਹ ਸਿੱਖਿਆ ਅਫਸਰ (ਸਸ) ਬਰਨਾਲਾ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਠੁੱਲੇਵਾਲ ਵਿਖੇ ਕੁਇਜ ਦੌਰਾਨ ਮਹਿਕਪ੍ਰੀਤ ਕੌਰ ਜਮਾਤ ਦਸਵੀ ਨੇ ਪਹਿਲਾ ,ਅਨਮੋਲ ਸਿੰਘ ਜਮਾਤ ਅੱਠਵੀ ਨੇ ਦੁਸਰਾ ਅਤੇ ਅਵੇਨੂਰਪ੍ਰੀਤ ਸਿੰਘ ਜਮਾਤ ਦਸਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਰਕਾਰੀ ਪ੍ਰਾਇਮਰੀ ਸਕੂਲ ਠੁੱਲੇਵਾਲ ਵਿਖੇ ਕੁਇਜ ਦੌਰਾਨ ਗੁਰਲੀਨ ਕੌਰ ਜਮਾਤ ਪੰਜਵੀ ਨੇ ਪਹਿਲਾ ,ਅਨਵਾਰਾ ਰੇਸਮ ਜਮਾਤ ਚੌਥੀ ਨੇ ਦੁਸਰਾ ਅਤੇ ਅਨਮੋਲਦੀਪ ਕੌਰ ਜਮਾਤ ਪੰਜਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਰਕਾਰੀ ਹਾਈ ਸਕੂਲ ਨੰਗਲ ਵਿਖੇ ਕੁਇਜ ਦੌਰਾਨ ਹਰਮਨਪ੍ਰੀਤ ਕੌਰ ਜਮਾਤ ਦਸਵੀ ਨੇ ਪਹਿਲਾ ,ਜੈਸਮੀਨ ਕੋਰ ਨੇ ਦੁਸਰਾ ਅਤੇ ਸੁਖਦਰਸਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਵਿਖੇ ਕੁਇਜ ਦੌਰਾਨ ਹਰਸੀਰਤ ਕੌਰ ਜਮਾਤ ਚੌਥੀ ਨੇ ਪਹਿਲਾ ,ਸੁਖਮਨੀ ਕੌਰ ਜਮਾਤ ਚੌਥੀ ਨੇ ਦੁਸਰਾ ਅਤੇ ਮਨਇੰਦਰ ਕੌਰ ਜਮਾਤ ਪੰਜਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਇਸ ਸਮੇ ਕਿਰਿਆਵਾ ਦੇ ਸੰਚਾਲਕ ਸ ਬਰਜਿੰਦਰ ਪਾਲ ਸਿੰਘ,ਸਕੂਲ ਮੁਖੀ ਸ.ਗੁਰਪ੍ਰੀਤ ਸਿੰਘ ਸ੍ਰੀਮਤੀ ਕਿਰਨਜੀਤ ਕੌਰ, ਸ੍ਰੀਮਤੀ ਚਰਨਪਾਲ ਕੌਰ ਸ੍ਰੀਮਤੀ ਮਨਦੀਪ ਕੌਰ ਸ੍ਰੀ ਰਾਜੇਸ ਕੁਮਾਰ ਅਤੇ ਸਬੰਧਿਤ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੋਜੂਦ ਸਨ। ਇਸ ਤਰ੍ਹਾ ਇਹ ਇੱਕਤਰਤਾਵਾ ਸਕੂਲੀ ਬੱਚਿਆ ਨੂੰ ਸਫਾਈ ਦੀ ਮਹੱਤਤਾ ਨਾਲ ਨੇੜ੍ਹੇ ਤੋ ਜੋੜ੍ਹਦੀਆ ਸਫਲਤਾ ਪੂਰਵਕ ਸਮਾਪਤ ਹੋਈਆ।