ਫਰੀਦਕੋਟ 27 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਦੇ ਮੁੱਖ ਸਰਪ੍ਰਸਤ ਪ੍ਰਸਿੱਧ ਪੰਜਾਬੀ ਲੇਖਕ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੇ ਆਪਣੇ ਗ੍ਰਹਿ ਨਿਊ ਹਰਿੰਦਰਾ ਨਗਰ ਫਰੀਦਕੋਟ,ਕੋਟਕਪੂਰਾ ਰੋਡ ਨਜ਼ਦੀਕ ਜੌੜੀਆਂ ਨਹਿਰਾਂ ਵਿਖੇ ਮਿਤੀ 23 ਸਤੰਬਰ 2025 ਨੂੰ ਬਾਬਾ ਸ਼ੇਖ ਫ਼ਰੀਦ ਦੇ ਆਗਮਨ ਪੁਰਬ ਦੇ ਆਖ਼ਰੀ ਦਿਨ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਭਾ ਦੇ ਕੁਝ ਲੇਖਕਾਂ ਜਿਨ੍ਹਾਂ ਵਿੱਚ ਇਕਬਾਲ ਘਾਰੂ, ਇੰਜੀਨੀਅਰ ਦਰਸ਼ਨ ਸਿੰਘ ਰੋਮਾਣਾ, ਪ੍ਰਸਿੱਧ ਪੰਜਾਬੀ ਸ਼ਾਇਰ ਸ਼ਾਇਰ ਵਤਨਵੀਰ ਜ਼ਖਮੀ, ਲਾਲ ਸਿੰਘ ਕਲਸੀ ਨੇ ਸੇਵਾ ਨਿਭਾਈ। ਮੇਲੇ ਤੇ ਆਈ ਸੰਗਤ ਨੇ ਠੰਡਾ ਮਿੱਠਾ ਜਲ ਜਲ ਛਕ ਕੇ ਖੂਬ ਆਨੰਦ ਮਾਣਿਆ। ਇਸ ਮੌਕੇ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਅੱਗੇ ਤੋ ਵੀ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਹੋਰ ਚੰਗੇ ਪ੍ਰਬੰਧ ਕਰ ਕੇ ਛਬੀਲ ਲਗਾਇਆ ਕਰੇਗੀ।