ਕੋਟਕਪੂਰਾ, 27 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਭਾਰਤੀ ਜਨਤਾ ਪਾਰਟੀ ਜਿਲਾ ਫਰੀਦਕੋਟ ਤੋਂ ਸੀਨੀਅਰ ਆਗੂ ਸ੍ਰੀ ਹਰਦੀਪ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੇਂਦਰੀ ਸਰਕਾਰ ਦੇ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਉਣ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਇਆ ਦੱਸਿਆ ਕਿ ਸਾਡੇ ਉਪਭੋਗਤਾ ਮਾਮਲੇ, ਖਾਦ ਅਤੇ ਸਾਰਵਜਨਕ ਵਿਤਰਨ ਕੇਂਦਰੀ ਮੰਤਰੀ ਬਨਵਾਰੀ ਲਾਲ ਵਰਮਾ ਜੀ ਵੱਲੋਂ ਇਹ ਸਾਫ ਸ਼ਬਦਾਂ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ ਕਿ ਹੜ ਪੀੜਤਾਂ ਲਈ ਜੋ ਰਾਸ਼ੀ 1600 ਕਰੋੜ ਰੁਪਏ ਦੀ ਅਨਾਉਂਸਮੈਂਟ ਹੋਈ ਸੀ, ਉਹ ਸਿੱਧਾ ਕਿਸਾਨਾਂ ਦੇ ਖਾਤੇ ਪਾਇਆ ਜਾਵੇਗਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੋਏਗਾ। ਅਸਲ ਵਿੱਚ ਜਦੋਂ ਪਿਛਲੇ ਦਿਨੀ ਸ਼ਿਵਰਾਜ ਸਿੰਘ ਚੌਹਾਨ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਭਾਈ ਮੋਦੀ ਜੀ ਪੰਜਾਬ ਵਿੱਚ ਦੌਰਾ ਕਰਕੇ ਗਏ ਤਾਂ ਕਿਸਾਨ ਭਰਾਵਾਂ ਨੇ ਉਹਨਾਂ ਨੂੰ ਇਹ ਹਦਸ਼ਾ ਜਤਾਇਆ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਆਇਆ ਹੋਇਆ ਫੰਡ ਗਬਣ ਕਰ ਦਿੱਤਾ ਹੈ ਸਾਨੂੰ ਇਹ ਡਰ ਹੈ ਕਿ ਇਹ 1600 ਕਰੋੜ ਵੀ ਲੋੜਵੰਦ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਾ ਆ ਕੇ ਕਿਤੇ ਪੰਜਾਬ ਸਰਕਾਰ ਆਪ ਹੀ ਗਬਨ ਨਾ ਕਰ ਦੇਵੇ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਕਿਰਪਾ ਕਰਕੇ ਇਹ ਰਾਹਤ ਫੰਡ ਸਾਡਿਆਂ ਖਾਤਿਆਂ ਦੇ ਵਿੱਚ ਸਿੱਧੇ ਤੌਰ ਤੇ ਪਾਇਆ ਜਾਵੇ ਜਿਸ ਨਾਲ ਕਿ ਅਸੀਂ ਆਪਣੇ ਹੋਏ ਨੁਕਸਾਨ ਦੀ ਕੁਝ ਹੱਦ ਤੱਕ ਪਰਭਾਈ ਕਰ ਸਕੀਏ ਇਸ ਗੱਲ ‘ਤੇ ਵਿਚਾਰ ਕਰਦੇ ਹੋਏ ਕੇਂਦਰ ਸਰਕਾਰ ਦੇ ਮੰਤਰੀ ਬੀਐਲ ਵਰਮਾ ਜੀ ਵੱਲੋਂ ਇਹ ਘੋਸ਼ਣਾ ਕਰ ਦਿੱਤੀ ਗਈ ਹੈ ਕਿ 1600 ਕਰੋੜ ਰੁਪਏ ਦਾ ਐਲਾਨਿਆ ਹੋਇਆ ਫੰਡ ਹੁਣ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਜਾਏਗਾ ਜਿਸ ਦੇ ਵਿੱਚ ਰਾਜ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਲ ਨਹੀਂ ਹੋਵੇਗਾ। ਗਿਰਦਾਵਰੀ ਤੋਂ ਤੁਰੰਤ ਬਾਅਦ ਇਹ ਪੈਸੇ ਦਿੱਤੇ ਜਾਣਗੇ।ਇਸ ਤੋਂ ਬਿਨਾਂ ਉਹਨਾਂ ਨੇ ਵੀ ਦੱਸਿਆ ਕਿ ਬੀਐਲ ਵਰਮਾ ਜੀ ਨੇ ਅੱਜ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਹੋਰ ਪੈਸਿਆਂ ਦੇ ਵੀ ਲੋੜ ਪੈਂਦੀ ਹੈ ਤਾਂ ਅਸੀਂ ਹੋਰ ਫੰਡ ਵੀ ਪੰਜਾਬ ਵਾਸਤੇ ਕੇਂਦਰ ਵੱਲੋਂ ਭੇਜਾਂਗੇ। ਇਹ ਇਹ ਗੱਲ ਦੱਸਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਕੇਂਦਰ ਸਰਕਾਰ ਵੱਲੋਂ ਦਿੱਤੇ ਹੋਏ ਇਸ ਰਾਹਤ ਫੰਡ ਦੇ ਉੱਪਰ ਵੀ ਬੜੇ ਤਰ੍ਹਾਂ ਦੇ ਇਤਰਾਜ਼ ਜਤਾ ਰਹੀ ਹੈ ਅਤੇ ਪਹਿਲਾਂ ਦਾ ਦਿੱਤੇ ਹੋਏ ਲਗਭਗ 12 ਕਰੋੜ ਰੁਪਏ ਦੇ ਫੰਡ ਦੇ ਹੋਏ ਖਰਚਿਆਂ ਨੂੰ ਜਨਤਕ ਨਹੀਂ ਕਰ ਪਾ ਰਹੀ ਇਸ ਕਰਕੇ ਅਜਿਹੀ ਭਰਿਸ਼ਟਾਚਾਰੀ ਸਰਕਾਰ ਨਾਲੋਂ ਜਰੂਰੀ ਹੈ ਕਿ ਜਿਮੀਦਾਰ ਸਿੱਧਾ ਕੇਂਦਰ ਸਰਕਾਰ ਦੇ ਨਾਲ ਜੁੜੇ ਜੋ ਕਿ ਅੱਜ ਪੰਜਾਬ ਦੀ ਮੁੱਖ ਲੋੜ ਵੀ ਹੈ।
ਅੱਗੇ ਬੋਲਦਿਆਂ ਸ੍ਰੀ ਹਰਦੀਪ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਜਿਮੀਦਾਰ ਅੱਜ ਸਮਝ ਚੁੱਕੇ ਹਨ ਕਿ ਉਹਨਾਂ ਨੂੰ ਸਭ ਤੋਂ ਵੱਡਾ ਸਹਾਰਾ ਭਾਰਤੀ ਜਨਤਾ ਪਾਰਟੀ ਹੀ ਦੇ ਸਕਦੀ ਹੈ ਅਤੇ ਪਿੰਡਾਂ ਦੇ ਵਿੱਚ ਬਹੁ ਗਿਣਤੀ ਵਿੱਚ ਜਿਮੀਦਾਰ ਹੁਣ ਭਾਰਤੀ ਜਨਤਾ ਪਾਰਟੀ ਨਾਲ ਡਾਇਰੈਕਟ ਜੁੜਨ ਲੱਗੇ ਹਨ।
ਪਿਛਲੇ ਦਿਨੀ ਪਿੰਡਾਂ ਵਿੱਚ ਕੀਤੇ ਦੌਰੇ ਦੌਰਾਨ ਜਿਮੀਦਾਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਕੀਤੇ ਕੰਮਾਂ ਨੂੰ ਸਲਾਹਿਆ ਅਤੇ ਉਹਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਉੱਪਰ ਭਰੋਸਾ ਵੀ ਜਤਾਇਆ ਹੈ। ਇਸ ਮੌਕੇ ਹਰਦੀਪ ਸ਼ਰਮਾ ਨਾਲ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਐਸਸੀ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ ਜਗਨ ਸਿੰਘ, ਚਮਕੌਰ ਸਿੰਘ, ਗਗਨ ਸ਼ਰਮਾ, ਦਰਸ਼ਨ ਕੁਮਾਰ ਸ਼ਰਮਾ ਅਤੇ ਅਨੇਕਾਂ ਹੋਰ ਸਾਥੀ ਹਾਜ਼ਰ ਸਨ।