ਵਿਦਿਆਰਥੀਆਂ ਨੂੰ ਨਿਰੰਤਰ ਅਭਿਆਸ ਨਾਲ ਬਹੁਤ ਉਚਾਈ ਵੱਲ ਲੈ ਕੇ ਜਾ ਸਕਦੀਆਂ ਹਨ- ਮਨਿੰਦਰ ਕੌਰ
ਫਰੀਦਕੋਟ, 27 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
69 ਵੀਆਂ ਪੰਜਾਬ ਰਾਜ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ-2025-26 ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋੜੀ-ਡੱਗੋਰੋਮਾਣਾ ਦੇ ਖਿਡਾਰੀਆਂ ਦੇ ਮਣਾਂ ਮੂੰਹੀ ਸ਼ਾਨਦਾਰ ਪ੍ਰਦਰਸ਼ਨ ਵੇਖਦਿਆਂ ਸਕੂਲ ਪ੍ਰਿੰਸੀਪਲ ਮਨਿੰਦਰ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਜਿੱਥੇ ਅੰਤਰਰਾਸ਼ਟਰੀ ਪੱਧਰ ਦੀ ਖਿਆਤੀ ਪ੍ਰਾਪਤ ਕਰਵਾ ਸਕਦੀਆਂ ਹਨ ਉਥੇ ਸਰੀਰਕ ਤੌਰ ਤੇ ਬਿਹਤਰ ਤੰਦਰੁਸਤੀ ਵੀ ਪ੍ਰਦਾਨ ਕਰਦੀਆਂ ਹਨ ।ਉਹਨਾਂ ਕਿਹਾ ਕਿ ਇਸ ਸਾਲ ਬਲਾਕ ਅਤੇ ਜ਼ਿਲ੍ਹਾ ਪਧਰੀ ਖੇਡਾਂ ਵਿੱਚ ਵਿਦਿਆਰਥੀਆਂ ਦਾ ਵੱਖ ਵੱਖ ਖੇਡਾਂ ਵਿੱਚ ਰਿਕਾਰਡ ਤੋੜ ਪ੍ਰਦਰਸ਼ਨਾਂ ਰਾਹੀਂ 3 ਗੋਲਡ ਮੈਡਲ, 8 ਸਿਲਵਰ ਮੈਡਲ ਅਤੇ 1 ਬਰੌੰਜ਼ ਮੈਡਲ- ਕੁੱਲ 12 ਮੈਡਲ ਹਾਸਿਲ ਕਰਨਾ ਜਿੱਥੇ ਸਕੂਲ ਦੇ ਡਾਇਮੰਡ-ਹਰਪ੍ਰੀਤ ਸਿੰਘ, ਡੀ.ਪੀ.ਈ. ਦੀ ਸਖਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਉਥੇ ਵਿਦਿਆਰਥੀਆਂ ਅੰਦਰ ਅਕਾਦਮਿਕ ਤੌਰ ਤੇ ਕੇਂਦ੍ਰਿਤ ਰਹਿ ਕੇ ਚੰਗੇ ਅੰਕ ਪ੍ਰਾਪਤ ਕਰਨ ਲਈ ਵੀ ਪ੍ਰੋਤਸਾਹਿਤ ਕਰਦੇ ਹਨ।
ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡਾਂ ਚ ਕੀਤੇ ਗਏ ਪ੍ਰਦਰਸ਼ਨਾਂ ਦੀ ਰੂਪ ਰੇਖਾ ਇਸ ਤਰ੍ਹਾਂ ਹੈ- ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਸਾਲ ਲੜਕੀਆਂ ਨੇ ਪਹਿਲਾ ਗੋਲਡ ਮੈਡਲ, ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ ਲੜਕਿਆਂ ਨੇ ਗੋਲਡ ਮੈਡਲ, ਰੱਸਾ ਕੱਸੀ ਅੰਡਰ 19 ਸਾਲ ਲੜਕੀਆਂ ਨੇ ਸਿਲਵਰ ਮੈਡਲ,ਜਿਮਨਾਸਟਿਕ ਅੰਡਰ 19 ਸਾਲ ਲੜਕੀਆਂ ਨੇ ਸਿਲਵਰ ਮੈਡਲ,ਸਾਫਟਬਾਲ ਅੰਡਰ 17 ਸਾਲ ਲੜਕਿਆਂ ਨੇ ਸਿਲਵਰ ਮੈਡਲ,ਸਾਫਟਬਾਲ ਅੰਡਰ 14 ਸਾਲ ਲੜਕਿਆਂ ਨੇ ਸਿਲਵਰ ਮੈਡਲ , ਸਾਫਟਬਾਲ ਅੰਡਰ 14 ਸਾਲ ਲੜਕੀਆਂ ਨੇ ਸਿਲਵਰ ਮੈਡਲ, ਸਾਫਟਬਾਲ ਅੰਡਰ 17 ਸਾਲ ਲੜਕੀਆਂ ਨੇ ਸਿਲਵਰ ਮੈਡਲ ,ਸਾਫਟਬਾਲ ਅੰਡਰ 19 ਸਾਲ ਲੜਕੀਆਂ ਨੇ ਸਿਲਵਰ ਮੈਡਲ , ਜਿਮਨਾਸਟਿਕ-ਅੰਡਰ 14 ਸਾਲ ਲੜਕੀਆਂ ਬਰੌਂਜ਼ ਮੈਡਲ, ਵੇਟ ਲਿਫਟਿੰਗ ਅੰਡਰ 19 ਲੜਕੀਆਂ ਗੋਲਡ ਮੈਡਲ , ਜਿਮਨਾਸਟਿਕ ਅੰਡਰ 19 ਲੜਕਿਆਂ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਸਕੂਲ ਦੇ ਕੈਂਪਸ ਮੈਨੇਜਰ ਬਲਜੀਤ ਸਿੰਘ ਅਤੇ ਡੀ.ਪੀ.ਈ. ਦੋਨਾਂ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਅਤੇ ਵਿਦਿਆਰਥੀਆਂ ਅੰਦਰ ਕੁਝ ਕਰ ਗੁਜ਼ਰਨ ਦੇ ਜਜ਼ਬੇ- ਆਖਿਰਕਾਰ ਰੰਗ ਲਿਆਏ। ਲੜਕੇ ਅਤੇ ਲੜਕੀਆਂ – ਦੋਹਾਂ ਵਲੋਂ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਵਾਪਸ ਪਰਤਣ ਤੇ ਸਮੂਹ ਸਟਾਫ ਵੱਲੋਂ ਜਿੱਥੇ ਵਧਾਈਆਂ ਭੇਂਟ ਕਰਦਿਆਂ ਮਿਠਾਈ ਖਵਾ ਕੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਉੱਥੇ ਉਹਨਾਂ ਦੀ ਸਖ਼ਤ ਮਿਹਨਤ ਨੂੰ ਸਲਾਮ ਕਰਦਿਆਂ ਅਤਿਅੰਤ ਸ਼ਲਾਘਾ ਵੀ ਕੀਤੀ ਗਈ। ਸਵੇਰ ਦੀ ਸਭਾ ਵਿੱਚ ਹਰ ਵਿਦਿਆਰਥੀ ਨੂੰ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਰਾਜ ਪੱਧਰੀ ਖੇਡਾਂ ਵਿੱਚ ਇਸੇ ਤਰ੍ਹਾਂ ਨਿਰੰਤਰ ਅਭਿਆਸ ਰਾਹੀਂ ਉੱਚ ਪੱਧਰੀ ਪ੍ਰਾਪਤੀਆਂ ਦੀ ਤਵੱਕੋ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋੜੀ ਡੱਗੋਰੋਮਾਣਾ ਦੀਆਂ ਟੀਮਾਂ ਨੇ ਜ਼ਿਲ੍ਹਾ ਟੂਰਨਾਮੈਂਟ ਖੇਡਾਂ ਚੋਂ 3 ਗੋਲਡ ਮੈਡਲ, 8 ਸਿਲਵਰ ਮੈਡਲ ਅਤੇ 1 ਬਰੌਂਜ਼ ਮੈਡਲ ਪ੍ਰਾਪਤ ਕੀਤਾ ਅਤੇ ਪੂਰੇ ਜ਼ਿਲ੍ਹੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋੜੀ ਡੱਗੋਰੋਮਾਣਾ ਸਕੂਲ ਨੇ ਉਵਰਆਲ ਟਰਾਫੀ ਜਿੱਤ ਕੇ ਸਕੂਲ ਦਾ ਨਵਾਂ ਇਤਿਹਾਸ ਸਿਰਜਿਆ।