ਬਰੈਂਪਟਨ 28 ਸਤੰਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ )
ਇਹ ਇਕੱਠ ਦਰਗਾਹ ਪੀਰ ਵਾਰਿਸ ਸ਼ਾਹ ਜੰਡਿਆਲਾ ਸ਼ੇਰ ਖਾਂ ਵਿੱਚ ਹੋਇਆ । ਪੰਜਾਬੀ ਦੇ ਮਸ਼ਹੂਰ ਸ਼ਾਇਰ ਨਦੀਮ ਅਫਜ਼ਲ ਨਦੀਮ ਇਸ ਅਕਠ ਦੇ ਸੰਚਾਲਕ ਸਨ । ਇਹ ਪ੍ਰੋਗਰਾਮ 14 ਘੰਟੇ ਬਗੈਰ ਕਿਸੇ ਵਕਫੇ ਦੇ ਚਲਦਾ ਰਿਹਾ । ਜਿਸ ਵਿੱਚ ਪੰਜਾਬ ਭਰ ਤੋਂ ਵਾਰਿਸ ਸ਼ਾਹ ਦਾ ਕਲਾਮ ਪੜ੍ਹਨ ਵਾਲੇ ਸਿੰਗਰ, ਪੰਜਾਬੀ ਦੇ ਸ਼ਾਇਰ ਗੁਲੁਕਰ ਪੰਜਾਬੀ ਮੀਡੀਆ , ਪੰਜਾਬੀ ਖੋਜ ਕਾਰ ਕਹਾਣੀ ਕਾਰ ਆਏ । ਹਜ਼ਾਰਾਂ ਦੀ ਗਿਣਤੀ ਵਿੱਚ ਇਸ ਇਕੱਠ ਵਿੱਚ ਪੰਜਾਬੀਆਂ ਨੇ ਹਾਜ਼ਰੀ ਭਰੀ ।ਇਸ ਇਕੱਠ ਵਿੱਚ , ਪੰਜਾਬੀ ਮਹਿਮਾ ਵਾਰ ਪੰਜਾਬੀ ਮੈਗਜ਼ੀਨ , ਪੰਛੀ ਇੰਟਰਨੈਸ਼ਨਲ ਦੇ ਸਿਲਵਰ ਜੁਬਲੀ ਸਾਲ ਗਿਰ੍ਹਾ ਵੀ ਮਨਾਈ ਗਈ ।ਆਸਿਫ਼ ਮਰੀਅਮ ਦੀ ਕਿਤਾਬ ਗੂੰਗੀਆਂ ਚੀਕਾਂ ਦੀ ਘੁੰਡ ਚੁਕਾਈ ਵੀ ਕਾਰਵਾਈ ਗਈ। ਪੰਜਾਬੀ ਚੌਂਤਰਾ ਦੇ ਪ੍ਰਧਾਨ ਚ. ਆਜ਼ਮ ਖ਼ਾ ਚੌਹਾਨ ਹੋਰਾਂਇਕੱਠ ਤੇ ਆਉਣ ਵਾਲੇ ਸਾਰੇ ਪੰਜਾਬੀਆਂ ਦਾ ਧੰਨਵਾਦ ਕੀਤਾ।
ਇਸ ਇਕੱਠ ‘ ਚ ਕੁਝ ਨਾਮ ਜਿਨ੍ਹਾਂ ਹਾਜ਼ਰੀ ਭਰੀ ,
ਚ . ਇਲਿਆਸ ਘੁੰਮਣ , ਜਨਾਬ ਮੁੱਦੱਸਰ ਇਕਬਾਲ ਬੱਟ, ਜਾਵੇਦ ਪੰਛੀ , ਡਰ ਅਜ਼ਹਰ ਅਹਿਮਦ ਗੁਲਜ਼ਾਰ , ਡਰ ਨਿਘਾਰ ਖੁਰਸ਼ੀਦ , ਵੀਰ ਸਪਹੀ, ਰਾਇ ਨਾਸਰ ਖਰਲ , ਮਲਿਕ ਅਰਸ਼ਦ , ਬਿਲਾਲ ਹੈਦਰ , ਇਰਫਾਨ ਅੰਸਾਰੀ ਬਾਬਾ ਗਰੁੱਪ ਹਸਨੈਣ ਅਕਬਰ , ਅਸਲਮ ਬਾਹੂ, ਅਸਗਰ ਪਹਿਲਵਾਨ , ਅਕਰਮ ਸੰਧੂ ਹੋਰਾਂ ਹਾਜ਼ਰੀ ਭਰੀ।ਢੋਲ ਭੰਗੜੇ ਮੁਸ਼ਾਇਰਾ ਗੀਤ ਸੰਗੀਤ ਤੇ ਲੰਗਰ ਪਾਣੀ ਚਲਦਾ ਰਿਹਾ ।
ਧੰਨਵਾਦ ਸਹਿਤ । ਇਹ ਨਿਊਜ਼ ਤੇ ਤਸਵੀਰਾਂ ਪਾਕਿ ਤੋਂ ਨਾਮਵਰ ਸ਼ਾਇਰ ਨਦੀਮ ਅਫਜ਼ਲ ਨਦੀਮ ਨੇ ਪੇਪਰਜ਼ ਵਿੱਚ ਲਗਾਉਣ ਲਈ ਰਮਿੰਦਰ ਵਾਲੀਆ ਨੂੰ ਭੇਜੀਆਂ ਸਨ ।