ਫਰੀਦਕੋਟ 28 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਸਥਾਨਿਕ ਸ਼ਹੀਦ ਭਗਤ ਸਿੰਘ ਮਿਉਂਸਪਲ ਪਾਰਕ ਵਿਖੇ ,ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ,ਵਿੱਤ ਸਕੱਤਰ ਪ੍ਰੋਫੈਸਰ ਐਨ ਕੇ ਗੁਪਤਾ ਦੀ ਅਗਵਾਈ ਸਾਰੇ ਮੈਂਬਰਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਟੈਚੂ ਦੇ ਫੁੱਲਾਂ ਦੇ ਹਾਰ ਪਾਉਂਦਿਆਂ ਹੋਇਆਂ ਫੁੱਲਾਂ ਦੀ ਵਰਖਾ ਵੀ ਕੀਤੀ, ਅਤੇ ਭਗਤ ਸਿੰਘ ਤੇਰੀ ਸੋਚ ਤੇ ,ਪਹਿਰਾ ਦਿਆਂਗੇ ਠੋਕ ਕੇ, ਭਗਤ ਸਿੰਘ ਅਮਰ ਰਹੇ ਅਮਰ ਰਹੇ ਦੇ ਜੈਕਾਰੇ ਵੀ ਛੱਡੇ। ਲੱਡੂ ਵੀ ਵੰਡੇ ਗਏ।
ਰਾਸ਼ਟਰਪਤੀ ਅਵਾਰਡੀ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਜ਼ਾਦੀ ਲੜਾਈ ਸਬੰਧੀ ਸੰਖੇਪ ਪਰ ਪ੍ਰਭਾਵਸ਼ਾਲੀ ਢੰਗ ਨਾਲ ਦੱਸਿਆ। ਵਿੱਤ ਸਕੱਤਰ ਪ੍ਰੋਫੈਸਰ ਐਨ ਕੇ ਗੁਪਤਾ ਨੇ ਐਸੋਸੀਏਸ਼ਨ ਦਾ ਵਿੱਤੀ ਲੇਖਾ ਜੋਗਾ ਦਸਦਿਆਂ ਹੋਇਆ ਅਗਲੇ ਪ੍ਰੋਗਰਾਮ ਬਾਰੇ ਵੀ ਦੱਸਿਆ।
ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਹੋਇਆ ਸ਼ਹੀਦੇ ਆਜਮ ਭਗਤ ਸਿੰਘ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਰਸ਼ਨ ਲਾਲ ਚੁੱਘ,ਧਰਮਵੀਰ ਸਿੰਘ ਡੀ.ਈ.ਓ, ਪ੍ਰੋਫੈਸਰ ਨਿਰਮਲ ਕੌਸ਼ਕ, ਬਿਸ਼ਨਦਾਸ ਅਰੋੜਾ ,ਮੈਨੇਜਰ ਗੰਗਾ ਪ੍ਰਸ਼ਾਦ ਛਾਬੜਾ ,ਗਰੀਸ਼ ਸੁਖੀਜਾ,ਕੇ ਪੀ ਸਿੰਘ, ਸੱਤ ਨਰਾਇਣ ਗਰਗ, ਪ੍ਰੋਫੈਸਰ ਅਸ਼ੋਕ ਕੁਮਾਰ ਗੁਪਤਾ, ਸਤਪਾਲ ਬਾਂਸਲ, ਸ਼ਾਮ ਸੁੰਦਰ ਰਿਹਾਨ, ਮੁਖਤਿਆਰ ਸਿੰਘ ਵੰਗੜ, ਇੰਜੀ ਜੀਤ ਸਿੰਘ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ, ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ ਪ੍ਰਿਤਪਾਲ ਸਿੰਘ ਕੋਹਲੀ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।