ਰਾਜ ਕੁਮਾਰ ਰਾਜੂ, ਦਲੀਪ ਕੁਮਾਰ ਜ਼ਿਲਾ ਮੀਡੀਆ ਇੰਚਾਰਜ ਅਤੇ ਵਿੱਕੀ ਵਰਮਾ ਉਪ ਯੂਥ ਪ੍ਰਧਾਨ ਨਿਯੁਕਤ

ਕੋਟਕਪੂਰਾ, 29 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੀ ਇਕ ਜੂਰੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਜੈ ਚੰਦ ਬੇਂਵਾਲ, ਚੌਧਰੀ ਹੰਸ ਰਾਜ ਅਤੇ ਯੂਥ ਪ੍ਰਧਾਨ ਹਰਵਿੰਦਰ ਪਾਲ ਹਨੀ ਦੀ ਅਗਵਾਈ ਹੇਠ ਹੋਈ। ਜਿਸ ਦਾ ਆਗਾਜ਼ ਐਡਵੋਕੇਟ ਅਜੀਤ ਵਰਮਾ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕੀਤਾ। ਮੀਟਿੰਗ ਵਿੱਚ ਸੀਨੀਅਰ ਮੈਂਬਰ ਓਮ ਪ੍ਰਕਾਸ਼ ਰੋਡਵੇਜ਼ ਵਾਲੇ, ਮੁਰਾਰੀ ਲਾਲ, ਧਰਮਵੀਰ ਭਾਰਤੀ, ਰੋਸ਼ਨ ਲਾਲ ਕਾਲਾ, ਮਿੰਟੂ ਪ੍ਰਜਾਪਤੀ, ਅਸ਼ੋਕ ਕੁਮਾਰ, ਵਿਜੈ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਐਡਵੋਕੇਟ ਅਜੀਤ ਵਰਮਾ ਨੇ ਇਸ ਅਖਬਾਰ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਸਹਿਮਤੀ ਨਾਲ ਸਮਾਜ ਦੇ ਸੀਨੀਅਰ ਮੈਂਬਰ ਰਾਜ ਕੁਮਾਰ ਰਾਜੂ ਪੱਤਰਕਾਰ ਅਤੇ ਟੀ.ਵੀ. ਰਿਪੋਰਟਰ ਦਲੀਪ ਕੁਮਾਰ ਨੂੰ ਸੁਸਾਇਟੀ ਦਾ ਜ਼ਿਲ੍ਹਾ ਮੀਡੀਆ ਇੰਚਾਰਜ ਲਾਇਆ ਗਿਆ। ਯੂਥ ਪ੍ਰਧਾਨ ਹਰਵਿੰਦਰ ਪਾਲ ਵੱਲੋਂ ਆਪਣੀ ਟੀਮ ਵਿੱਚ ਵਾਧਾ ਕਰਦੇ ਹੋਏ ਨੌਜਵਾਨ ਵਿੱਕੀ ਵਰਮਾ ਨੂੰ ਯੂਥ ਉਪ ਪ੍ਰਧਾਨ ਐਲਾਨਿਆਂ ਗਿਆ। ਯੁਵਾ ਟੀਮ ਵਲੋਂ ਰਮਨ ਕੁਮਾਰ, ਅਭੀ ਕੁਮਾਰ, ਵਿਕੀ ਕੁਮਾਰ, ਟਿੰਕੂ ਕੁਮਾਰ, ਅਜੂ, ਗੌਰੀ ਸ਼ੰਕਰ ਅਤੇ ਹੋਰ ਯੁਵਾ ਮੈਂਬਰ ਹਾਜ਼ਰ ਸਨ। ਇਸ ਮੌਕੇ ਯੁਵਾ ਲੀਡਰ ਤੇਜਿੰਦਰ ਪਾਲ ਵੱਲੋਂ ਸਾਰੇ ਨਵੇ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕਰਕੇ ਵਧਾਈਆਂ ਦਿੱਤੀਆਂ ਗਈਆਂ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਜੈ ਚੰਦ ਬੇਂਵਾਲ, ਚੌਧਰੀ ਹੰਸ ਰਾਜ, ਯੂਥ ਪ੍ਰਧਾਨ ਹਰਵਿੰਦਰ ਪਾਲ ਹਨੀ ਅਤੇ ਐਡਵੋਕੇਟ ਅਜੀਤ ਵਰਮਾ ਨੇ ਦੱਸਿਆ ਕਿ ਸੁਸਾਇਟੀ ਵਿੱਚ ਦਿਨੋਂ ਦਿਨ ਨਵੇਂ ਮੈਂਬਰ ਜੁੜ ਰਹੇ ਹਨ ਅਤੇ ਇਹਨਾ ਸਾਰਿਆਂ ਦੇ ਸਾਥ ਨਾਲ ਸਮਾਜ ਭਲਾਈ ਦੇ ਕੰਮ ਕਰਨ ਵਿੱਚ ਹੋਰ ਮੱਦਦ ਮਿਲੇਗੀ। ਉਹਨਾਂ ਦੱਸਿਆ ਕਿ ਸੁਸਾਇਟੀ ਦਾ ਮੁੱਖ ਮਕਸਦ ਆਪਣੇ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ, ਪੇ੍ਰਸ਼ਾਨੀਆਂ ਅਤੇ ਚੁਣੌਤੀਆਂ ਨੂੰ ਦੂਰ ਕਰਨਾ ਹੈ। ਨਵ-ਨਿਯੁਕਤ ਸੀਨੀਅਰ ਮੈਂਬਰ ਰਾਜ ਕੁਮਾਰ ਰਾਜੂ ਪੱਤਰਕਾਰ ਅਤੇ ਟੀ.ਵੀ. ਰਿਪੋਰਟਰ ਦਲੀਪ ਕੁਮਾਰ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਆਖਿਆ ਕਿ ਉਹ ਪ੍ਰਜਾਪਤ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਸਰਕਾਰੇ ਦਰਬਾਰੇ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਹਨਾਂ ਕਿਹਾ ਕਿ ਅੱਜ ਇਸ ਨਵੀਂ ਨਿਯੁਕਤੀ ਨੇ ਉਹਨਾਂ ਦੀਆਂ ਜਿੰਮੇਵਾਰੀਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਅਤੇ ਉਹ ਪਹਿਲਾਂ ਨਾਲੋਂ ਸਮਾਜ ਦੀਆਂ ਮੰਗਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੱਕ ਪਹੁੰਚਾਉਣ ਲਈ ਕੰਮ ਕਰਨਗੇ। ਅੰਤ ਵਿੱਚ ਸੁਸਾਇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਨੇ ਸਾਰਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸੁਸਾਇਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ।