ਸ੍ਰੀ ਮੁਕਤਸਰ ਸਾਹਿਬ 29 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸ਼ਹੀਦਾਂ ਦੇ ਸਰਤਾਜ ਸ਼ਹੀਦੇ-ਏ-ਆਜ਼ਮ ਸ੍ਰ. ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਰਾਈਸ ਸ਼ੈਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਤੇ ਟਕਸਾਲੀ ਸਮਾਜ ਸੇਵਕ ਭਾਰਤ ਭੂਸ਼ਣ ਬਿੰਟਾ ਬਾਂਸਲ ਦੇ ਸਹਿਯੋਗ ਨਾਲ ਮਿਸ਼ਨ ਵੱਲੋਂ ਸਥਾਨਕ ਬਠਿੰਡਾ ਰੋਡ ਸਥਿਤ ਸ.ਪ.ਸ. (ਕ) ਦੇ 121 ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈਂਸਿਲਾਂ ਵੰਡੀਆਂ ਗਈਆਂ। ਇਹ ਸਟੇਸ਼ਨਰੀ ਵ਼ੰਡਣ ਉਪਰੰਤ ਬਿੰਟਾ ਬਾਂਸਲ ਨੇ ਕਿਹਾ ਸਾਡੇ ਦੇਸ਼ ਨੂੰ ਅਜ਼ਾਦੀ ਅਨੇਕਾਂ ਸੂਰਬੀਰਾਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਪ੍ਰਾਪਤ ਹੋਈ ਹੈ। ਇਨ੍ਹਾਂ ਸ਼ਹੀਦਾਂ ਵਿੱਚ ਪੰਜਾਬ ਦੇ ਰਹਿਣ ਵਾਲੇ ਸ੍ਰ. ਭਗਤ ਸਿੰਘ ਨੂੰ ਸ਼ਹੀਦੇ-ਏ-ਆਜ਼ਮ ਦਾ ਦਰਜਾ ਦਿੱਤਾ ਗਿਆ ਹੈ ਜੋ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਵੱਲੋਂ ਦਿਖਾਏ ਗਏ ਰਸਤੇ ’ਤੇ ਚੱਲਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਦੌਰਾਨ ਬਿੰਟਾ ਨੇ ਸਮਾਜ ਸੇਵਾ ਦੇ ਵਧੀਆ ਕਾਰਜਾਂ ਲਈ ਵਿਕਾਸ ਮਿਸ਼ਨ ਦੇ ਮੁਖੀ ਜਗਦੀਸ਼ ਰਾਏ ਢੋਸੀਵਾਲ ਸਮੇਤ ਸਮੁੱਟੀ ਟੀਮ ਨੂੰ ਵਧਾਈ ਦਿੱਤੀ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨੇ ਦੱਸਿਆ ਹੈ ਕਿ ਇਸ ਮੌਕੇ ਸ੍ਰੀ ਬਿੰਟਾ ਬਾਂਸਲ ਨੇ ਸਕੂਲ ਮੁਖੀ ਸੈਂਟਰ ਹੈੱਡ ਟੀਚਰ ਮੈਡਮ ਮਮਤਾ ਖੁਰਾਣਾ ਦੀ ਸਿਫਾਰਿਸ਼ ’ਤੇ ਵਿਦਿਆਰਥੀਆਂ ਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਕੋਲੋਂ 500 ਲੀਟਰ ਦਾ ਆਰ.ਓ. ਲਗਾਉਣ ਦਾ ਐਲਾਨ ਕੀਤਾ, ਜਿਸ ’ਤੇ ਮੌਜੂਦ ਮਿਸ਼ਨ ਮੈਂਬਰਾਂ, ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਇਸ ਤੋਂ ਪਹਿਲਾਂ ਸਕੂਲ ਸੈਂਟਰ ਹੈੱਡ ਟੀਚਰ ਮੈਡਮ ਖੁਰਾਣਾ ਨੇ ਸ੍ਰੀ ਬਿੰਟਾ ਬਾਂਸਲ ਨੂੰ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਜੀ ਆਇਆ ਕਹਿੰਦੇ ਹੋਏ ਸਵਾਗਤ ਕੀਤਾ। ਉਪਰੰਤ ਸਕੂਲ ਦੀ ਈ.ਟੀ.ਟੀ.ਅਧਿਆਪਕਾ ਮੈਡਮ ਦੀਪਕਾ ਨੇ ਬਿੰਟਾ ਬਾਂਸਲ ਸਮੇਤ ਸਮੂਹ ਮਿਸ਼ਨ ਮੈਂਬਰਾਂ ਨੂੰ ਜੀ ਆਇਆ ਕਿਹਾ। ਮੀਟਿੰਗ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਢੋਸੀਵਾਲ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਸਮੇਤ ਸਭਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਅੱਜ ਦੀ ਸਟੇਸ਼ਨਰੀ ਦੇਣ ਅਤੇ ਸਕੂਲ ਨੂੰ ਆਰ.ਓ. ਲਗਵਾ ਕੇ ਦੇਣ ਦੇ ਐਲਾਨ ਲਈ ਬਿੰਟਾ ਬਾਂਸਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਬਿੰਟਾ ਬਾਂਸਲ ਦੇ ਸਮੁੱਚੇ ਪਰਿਵਾਰ ਨੇ ਬੀਤੇ ਸਮੇਂ ਅਤੇ ਅਜੋਕੇ ਸਮੇਂ ਵਿੱਚ ਸਮਾਜ ਸੇਵਾ ਦੇ ਸ਼ਲਾਘਾ ਯੋਗ ਕਾਰਜ ਕਰਕੇ ਨਾਮਣਾ ਖੱਟਿਆ ਹੈ। ਢੋਸੀਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਆਪਣਾ ਸਮਾਜ ਸੇਵਾ ਦੇ ਕਾਰਜ ਸਹਿਯੋਗੀ ਸੱਜਣਾਂ ਦੇ ਸਮਰਥਨ ਨਾਲ ਹੀ ਕਰਦੀ ਹੈ। ਅੱਜ ਸਟੇਸ਼ਨਰੀ ਵੰਡ ਸਮਾਰੋਹ ਮੌਕੇ ਮਿਸ਼ਨ ਮੁਖੀ ਸ੍ਰੀ ਢੋਸੀਵਾਲ ਤੋਂ ਇਲਾਵਾ ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਸਹਾਇਕ ਜਨਰਲ ਸਕੱਤਰ ਬਲਜੀਤ ਸਿੰਘ ਕੋਆਪ੍ਰੇਟਿਵ, ਲੋਕ ਸੰਪਰਕ ਵਿੰਗ ਦੇ ਡਿਪਟੀ ਡਾਇਰੈਕਟਰ ਸਾਹਿਲ ਕੁਮਾਰ ਹੈਪੀ ਅਤੇ ਮਿਸ਼ਨ ਫੋਟੋ ਗ੍ਰਾਫਰ ਨਰਿੰਦਰ ਕਾਕਾ ਆਦਿ ਮੌਜੂਦ ਸਨ। ਸਕੂਲ ਮੁਖੀ ਸੈਂਟਰ ਹੈੱਡ ਟੀਚਰਮ ਮੈਡਮ ਮਮਤਾ ਖੁਰਾਣਾ ਸਮੇਤ ਦੀਪਿਕਾ, ਵੀਰਪਾਲ ਕੌਰ, ਸੱਤਪ੍ਰੀਤ ਕੌਰ, ਗੁਰਜੀਤ ਕੌਰ, ਪੂਜਾ ਟੰਡਨ, ਰਾਣੀ ਕੌਰ, ਕਾਰਜ ਸਿੰਘ, ਪ੍ਰਿਭਾ, ਹਰਮਨ ਸਿੰਘ, ਸਾਂਚੀ ਖੁਰਾਣਾ, ਅਮਨਦੀਪ ਕੌਰ, ਸਵਰਨਜੀਤ ਕੌਰ ਅਤੇ ਅਮਿਤਾ ਸਮੇਤ ਮਿਸ਼ਨ ਦੇ ਸੰਸਥਾਪਕ ਮੈਂਬਰ ਅਤੇ ਸਕੂਲ ਵਿੱਚ ਬਤੌਰ ਪ੍ਰੀ-ਪ੍ਰਾਇਮਰੀ ਟੀਚਰ ਤੈਨਾਤ ਮੈਡਮ ਸ਼ੁਕੰਤਲਾ ਚੌਧਰੀ ਵੀ ਮੌਜੂਦ ਸਨ। ਸਕੂਲ ਸਟਾਫ ਵੱਲੋਂ ਸਮੂਹ ਮਿਸ਼ਨ ਮੈਂਬਰਾਂ ਲਈ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।