ਕੋਟਕਪੂਰਾ, 29 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੀ ਆਜ਼ਾਦੀ ਲਈ ਆਪਣਾ ਆਪ ਨਿਛਾਵਰ ਕਰਨ ਵਾਲੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕੋਟਕਪੂਰਾ ਸਾਈਕਲ ਰਾਈਡਰਜ਼ ਅਤੇ ਫ਼ਰੀਦਕੋਟ ਸਾਈਕਲ ਕਲੱਬ ਵੱਲੋਂ ਸਾਂਝੇ ਤੌਰ ਤੇ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਡਾ. ਕੁਲਦੀਪ ਧੀਰ, ਡਾ. ਕੰਵਲ ਸੇਠੀ, ਗੁਰਪ੍ਰੀਤ ਸਿੰਘ ਕਮੋਂ, ਰਜਤ ਕਟਾਰੀਆ, ਮਨਜਿੰਦਰ ਸਿੰਘ, ਅਰਵਿੰਦ ਲੱਕੀ, ਤੁਲਸੀ ਕੁਮਾਰ ਅਤੇ ਫ਼ਰੀਦਕੋਟ ਸਾਈਕਲ ਕਲੱਬ ਦੇ ਵਿਕਾਸ ਗੋਇਲ, ਡਾ. ਕਰਨ ਬਜਾਜ, ਰਜਿੰਦਰ ਸੇਖੋਂ, ਲਵਪ੍ਰੀਤ ਲੱਧੜ, ਸੁਖਪਾਲ ਸਿੰਘ, ਅਰੁਣ ਦੇਵਗਣ, ਪ੍ਰਦੀਪ ਸੈਨ, ਸਿਮਰਨਜੀਤ, ਗੌਤਮ ਅਹੀਰ ਆਦਿ ਨੇ ਭਾਗ ਲਿਆ ਅਤੇ ਇਸ ਸਾਈਕਲ ਰੈਲੀ ਦੌਰਾਨ ਲਗਭਗ 50 ਕਿਲੋਮਟਰ ਦਾ ਸਾਈਕਲ ਸਫ਼ਰ ਤੈਅ ਕੀਤਾ ਗਿਆ। ਇਸ ਮੌਕੇ ਡਾ. ਕੁਲਦੀਪ ਧੀਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਾਂ ਬਿਮਾਰੀਆਂ ਅਤੇ ਦਵਾਈਆਂ ਤੋਂ ਛੁਟਕਾਰਾਂ ਪਾਉਣਾ ਚਾਹੰੁਦੇ ਹਾਂ ਤਾਂ ਸਾਨੂੰ ਆਪਣੀ ਸਿਹਤ ਵੱਲ ਉਚੇਰੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ, ਇਸ ਮੌਕੇ ਡਾ. ਕੰਵਲ ਸੇਠੀ ਅਤੇ ਵਿਕਾਸ ਗੋਇਲ ਵੱਲੋਂ ਕਲੱਬਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਨਿਰੰਤਰ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਗਿਆ। ਅਖ਼ੀਰ ਵਿੱਚ ਗੁਰਪ੍ਰੀਤ ਸਿੰਘ ਕਮੋਂ ਵੱਲੋਂ ਸਾਰੇ ਹੀ ਸਾਈਕਲਿਸਟਾਂ ਦਾ ਸ੍ਰ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਾਈਕਲ ਰੈਲੀ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ।