ਕੋਟਕਪੂਰਾ/ਸਾਦਿਕ, 30 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
69ਵੀਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ (ਲੜਕੇ ਅਤੇ ਲੜਕੀਆਂ) 12 ਸਤੰਬਰ ਤੋਂ 17 ਸਤੰਬਰ ਤੱਕ ਕਰਵਾਈਆਂ ਗਈਆਂ। ਜਿਸ ਵਿੱਚ ਤਾਜ ਪਬਲਿਕ ਸਕੂਲ, ਜੰਡ ਸਾਹਿਬ ਦੇ ਬੱਚਿਆਂ ਨੇ ਸਾਦਿਕ ਜ਼ੋਨ ਵੱਲੋਂ ਭਾਗ ਲਿਆ ਅਤੇ ਬਹੁਤ ਸਾਰੀਆਂ ਖੇਡਾਂ ’ਚ ਸਥਾਨ ਹਾਸਿਲ ਕੀਤੇ ਅਤੇ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ। ਜਿਸ ਵਿੱਚ ਕ੍ਰਿਕਟ, ਫੁੱਟਬਾਲ, ਚੈਸ ਆਦਿ ਖੇਡਾਂ ਵਿੱਚ ਭਾਗ ਲਿਆ। ਕ੍ਰਿਕਟ ਅੰਡਰ-17 ਲੜਕੀਆਂ (ਪਹਿਲਾ ਸਥਾਨ), ਅੰਡਰ-19 ਕ੍ਰਿਕਟ ਲੜਕੀਆਂ (ਦੂਜਾ ਸਥਾਨ), ਅੰਡਰ–14 ਕ੍ਰਿਕਟ ਲੜਕੀਆਂ (ਤੀਸਰਾ ਸਥਾਨ), ਫੁੱਟਬਾਲ ਅੰਡਰ–14 ਲੜਕੀਆਂ (ਪਹਿਲਾ ਸਥਾਨ) ਚੈਸ ਅੰਡਰ–14 ਲੜਕੀਆਂ (ਦੂਜਾ ਸਥਾਨ) ਹਾਸਿਲ ਕੀਤੇ। ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਉਹਨਾ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਕਾਮਨਾ ਕਰਦਿਆਂ ਜੇਤੂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਿੰਨ੍ਹਾਂ ਨੇ ਸਕੂਲ ਦੇ ਨਾਲ- ਨਾਲ ਆਪਣੇ ਮਾਤਾ- ਪਿਤਾ ਦਾ ਵੀ ਨਾਂ ਰੌਸ਼ਣ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਚੇਅਰਪਰਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ, ਫੁੱਟਬਾਲ ਕੋਚ ਰਾਕੇਸ਼ ਸ਼ਰਮਾ, ਫੁੱਟਬਾਲ ਕੋਚ ਕਰਨਵੀਰ ਸਿੰਘ, ਕ੍ਰਿਕਟ ਕੋਚ ਪ੍ਰਦੀਪ ਟੰਡਨ, ਚੈਸ ਕੋਚ ਜੈ ਅਭੀਨਾਸ਼, ਅਥਲੈਟਿਕਸ ਕੋਚ ਪ੍ਰਗਟ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।