

ਕੋਟਕਪੂਰਾ/ਬਰਗਾੜੀ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜੋ ਹਰ ਖੇਤਰ ਵਿੱਚ ਦਿਨ ਪ੍ਰਤੀ ਦਿਨ ਮੱਲਾਂ ਮਾਰ ਰਹੀ ਹੈ। ਇਹ ਸੰਸਥਾ ਸਿਰਫ ਵਿੱਦਿਅਕ ਖੇਤਰ ਵਿੱਚ ਹੀ ਅੱਗੇ ਨਹੀਂ ਸਗੋਂ ਸਮਾਜ ਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਸੇਧ ਦੇਣ ਵਿੱਚ ਵੀ ਮੋਹਰੀ ਹੈ। ਇਹ ਸੰਸਥਾ ਸਮੇਂ-ਸਮੇਂ ’ਤੇ ਅਜਿਹੇ ਮੌਕੇ ਪੈਦਾ ਕਰਦੀ ਹੈ ਜੋ ਸਾਡੇ ਸਮਾਜ ਦੀ ਅਗਵਾਈ ਕਰਨ ਵਿੱਚ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ। ਇਸ ਸੰਸਥਾ ਦੇ ਯੂਥ ਕਲੱਬ ਦੇ ਵਿਦਿਆਰਥੀਆਂ ਵੱਲੋਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਉਜਾਗਰ ਕਰਦਾ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਹ ਨਾਟਕ ਬਰਗਾੜੀ, ਗੋਨਿਆਣਾ, ਜਲਾਲ ਅਤੇ ਥਰਾਜ ਵਿਖੇ ਪੇਸ਼ ਕੀਤਾ ਗਿਆ। ਇਸ ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੇ ਸਮਾਜ ਨੂੰ ਬੁਜ਼ਰਗਾਂ ਦਾ ਸਤਿਕਾਰ ਕਰਨ, ਉਹਨਾਂ ਦੀ ਦੇਖਭਾਲ ਕਰਨ, ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਣ ਤਾਂ ਜੋ ਸਾਡੇ ਬਜ਼ੁਰਗ ਧੀਆਂ- ਪੁੱਤਰਾਂ ਦੇ ਹੁੰਦੇ ਹੋਏ ਵੀ ਬਿਰਧ ਆਸ਼ਰਮ ਦਾ ਹਿੱਸਾ ਨਾ ਬਣਕੇ ਸਾਡੇ ਸਮਾਜ ਅਤੇ ਘਰਾਂ ਦੀ ਸ਼ਾਨ ਬਣਨ। ਇਸ ਦੇ ਨਾਲ-ਨਾਲ ਧੀਆਂ ਲਈ ਵੀ ਸਤਿਕਾਰ ਦੀ ਮੰਗ ਕਰਦਿਆ, ਇਸ ਨਾਟਕ ਰਾਹੀਂ ਸੁਨੇਹਾ ਦਿੱਤਾ ਗਿਆ ਕਿ ਧੀਆਂ ਸਾਡੀ ਧਿਰ ਹੁੰਦੀਆਂ ਹਨ, ਸਾਡਾ ਮਾਣ ਹੁੰਦੀਆਂ ਹਨ, ਸਾਡੀ ਸ਼ਾਨ ਬਣਦੀਆਂ ਹਨ। ਇਸ ਨਾਟਕ ਨੂੰ ਸਾਰੇ ਥਾਵਾਂ ਤੇ ਭਰ੍ਹਵਾਂ ਹੁੰਗਾਰਾ ਮਿਲਿਆ। ਇਸ ਸੰਬੰਧੀ ਦਰਸ਼ਕਾਂ ਵੱਲੋਂ ਵੀ ਆਪਣੇ ਅਨਮੋਲ ਵਿਚਾਰ ਪੇਸ਼ ਕੀਤੇ ਗਏ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਅੱਜ ਸੱਚਮੁੱਚ ਹੀ ਸਮਾਜ ਨੂੰ ਅਜਿਹੀਆਂ ਸਿੱਖਿਆਵਾਂ ਦੀ ਜ਼ਰੂਰਤ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਇਹ ਸਿੱਖਿਆਵਾਂ ਉਮਰ ਭਰ ਲਈ ਪੱਲੇ ਬੰਨਣ ਦਾ ਸੁਨੇਹਾ ਦਿੱਤਾ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ), ਨੇ ਵੀ ਇਸ ਨਾਟਕ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ।