ਫਰੀਦਕੋਟ 4 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 69ਵੀਂ ਜ਼ਿਲ੍ਹਾ ਸਕੂਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਵਿੱਚ ਵੱਖ-ਵੱਖ 10 ਜ਼ੋਨਾਂ ਦੇ ਸਕੂਲਾਂ ਨੇ ਹਿੱਸਾ ਲਿਆ। ਬੱਚਿਆਂ ਨੇ ਜ਼ੋਨ ਮਚਾਕੀ ਮੱਲ ਸਿੰਘ ਦੇ ਅਧੀਨ ਹਿੱਸਾ ਲਿਆ ਅਤੇ ਕਈ ਖੇਡਾਂ ਵਿੱਚ ਮੈਡਲ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ। ਫ਼ਖਰਯੋਗ ਹੈ ਕਿ ਕੁੱਲ 65 ਵਿਦਿਆਰਥੀਆਂ ਨੇ ਸੂਬਾ ਪੱਧਰ ਤੇ ਆਪਣੀ ਜਗ੍ਹਾਂ ਪੱਕੀ ਕੀਤੀ, ਜੋ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦਾ ਸਬੂਤ ਹੈ। ਰਾਈਫ਼ਲ ਸ਼ੂਟਿੰਗ ਵਿੱਚ ਕੁੜੀਆਂ ਨੇ ਸ਼੍ਰੀ ਪ੍ਰਭਾ, ਸੁਖਮਨਜੀਤ ਕੌਰ, ਏਕਮਵੀਰ ਕੌਰ ਅਤੇ ਨਵਪ੍ਰੀਤ ਕੌਰ ਨੇ ਸੋਨੇ ਦੇ ਤਗਮੇ, ਏਕਮ ਸੰਧੂ ਅਤੇ ਤਨਵੀਰ ਕੌਰ ਨੇ ਚਾਂਦੀ ਅਤੇ ਐਲਵੀਰ ਕੌਰ, ਅੰਕਿਤਾ ਅਤੇ ਜਸਮੀਨ ਕੌਰ ਨੇ ਕਾਂਸੀ ਤਗਮਾ ਜਿੱਤਿਆ। ਮੁੰਡਿਆਂ ਵਿੱਚ ਗੋਪੇਸ਼ ਕੁਮਾਰ ਨੇ ਸੋਨੇ ਦਾ, ਸ਼ੇਰਵੀਰ ਸਿੰਘ, ਕੰਵਰਜੋਤ ਸਿੰਘ ਅਤੇ ਅਰਮਾਨਪ੍ਰੀਤ ਸਿੰਘ ਨੇ ਚਾਂਦੀ ਅਤੇ ਅਰਮਾਨ ਸੇਖੋਂ ਅਤੇ ਹਰਪ੍ਰੀਤ ਸਿੰਘ ਨੇ ਕਾਂਸੀ ਤਗਮਾ ਹਾਸਿਲ ਕਰਕੇ ਸੂਬਾ ਪੱਧਰ ਤੇ ਆਪਣੀ ਥਾਂ ਬਣਾਈ। ਰੈਸਲਿੰਗ ਵਿੱਚ ਪਾਰਥ, ਮਨਤਾਰ ਸਿੰਘ, ਅਰਸ਼ਪ੍ਰੀਤ ਸਿੰਘ, ਹਰਅੰਸ਼ਪ੍ਰੀਤ ਸਿੰਘ ਅਤੇ ਹਰਨੂਰ ਸਿੰਘ ਨੇ ਸੋਨ ਤਗਮਾ ਜਿੱਤਿਆ। ਸਕੇਟਿੰਗ ਵਿੱਚ ਮਨਿੰਦਰ ਸਿੰਘ ਨੇ ਸੋਨ ਅਤੇ ਯਸ਼ਦੀਪ ਸਿੰਘ ਤੇ ਗੁਰਨੂਰ ਸਿੰਘ ਨੇ ਚਾਂਦੀ ਜਦਕਿ ਪ੍ਰਣਵ ਨੇ ਕਾਂਸੀ ਤਗਮਾ ਜਿੱਤਿਆ। ਪਾਵਰਲਿਫਟਿੰਗ ਵਿੱਚ ਇੰਦਰਪ੍ਰੀਤ ਸਿੰਘ ਨੇ ਸੋਨ ਅਤੇ ਖੁਸ਼ਪ੍ਰੀਤ ਸਿੰਘ ਨੇ ਚਾਂਦੀ ਤਗਮਾ ਜਿੱਤ ਕੇ ਸੂਬਾ ਪੱਧਰ ਲਈ ਚੁਣੇ ਗਏ। ਖੋ-ਖੋ (U-19) ਕੁੜੀਆਂ ਨੇ ਸੋਨ ਤਗਮਾ ਅਤੇ ਮੁੰਡਿਆਂ ਨੇ ਕਾਂਸੀ ਤਗਮਾ, ਵਾਲੀਬਾਲ (U-19) ਮੁੰਡਿਆਂ ਨੇ ਸੋਨ ਤਗਮਾ , ਬੀਚਵਾਲੀਬਾਲ ਵਿੱਚ ਮੁੰਡਿਆਂ ਨੇ ਚਾਂਦੀ ਤਗਮੇ ਜਿੱਤੇ। ਟੱਗ-ਆਫ਼-ਵਾਰ ਅਤੇ ਹੈਂਡਬਾਲ (U-19) ਕੁੜੀਆਂ ਨੇ ਕਾਂਸੀ, ਬੇਸਬਾਲ, ਫੁੱਟਬਾਲ, ਵਾਲੀਬਾਲ ਅਤੇ ਬੈਡਮਿੰਟਨ ਵਿੱਚ ਵੀ ਵਿਦਿਆਰਥੀਆਂ ਨੇ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਫਲਸਰੂਪ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡ ਕਲਾ ਵਿੱਚ ਬਾਕਮਾਲ ਪ੍ਰਦਰਸ਼ਨ ਦੇ ਨਤੀਜੇ ਹਿੱਤ ਓਵਰਆਲ 268 ਦੇ ਕਰੀਬ ਮੈਡਲ ਹਾਸਲ ਕਰਨਾ ਇਕ ਲਸਾਨੀ ਪ੍ਰਾਪਤੀ ਹੈ । ਇਸ ਪ੍ਰਾਪਤੀ ਦੇ ਵੇਰਵਾ ਨਤੀਜੇ ਇਸ ਪ੍ਰਕਾਰ ਹੈ : 39 ਸੋਨ , 114 ਚਾਂਦੀ, 115 ਕਾਂਸੀ ਤਗਮੇ ਜਿੱਤ ਕੇ ਜਿਲ੍ਹੇ ਵਿੱਚ ਨਾਮਣਾ ਖੱਟਿਆ। ਇਸ ਉਪਰੰਤ ਕਾ: ਪ੍ਰਿੰਸੀਪਲ ਸੁਖਦੀਪ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦਿੱਤੀ ਅਤੇ ਕਿਹਾ, “ਇਹ ਉਪਲਬਧੀਆਂ ਸਕੂਲ ਅਤੇ ਖਿਡਾਰੀਆਂ ਲਈ ਮਾਣਮੱਤੀਆਂ ਪ੍ਰਾਪਤੀਆਂ ਹਨ ਅਤੇ ਸੂਬਾ ਪੱਧਰ ਦੇ ਮੁਕਾਬਲਿਆਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਾ:ਵਾਈਸ ਪ੍ਰਿੰਸੀਪਲ ਹਰਸਿਮਰਨ ਕੌਰ ਨੇ ਵੀ ਕਿਹਾ, “ਵਿਦਿਆਰਥੀਆਂ ਨੇ ਖੇਡ,ਸੱਭਿਆਚਾਰ ਅਤੇ ਉਤਸ਼ਾਹ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਧਿਆਪਕਾਂ ਅਤੇ ਕੋਚਾਂ ਦੀ ਮਿਹਨਤ ਇਸ ਸਫਲਤਾ ਦੇ ਪਿੱਛੇ ਸਾਫ਼ ਨਜ਼ਰ ਆ ਰਹੀ ਹੈ।” ਬਾਬਾ ਫ਼ਰੀਦ ਪਬਲਿਕ ਸਕੂਲ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸਾਰੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈਆਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।