ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਏਵਾਲਾ ਵਿਖੇ ਵੱਖ-ਵੱਖ ਪਾਰਟੀਆਂ ਛੱਡ ਕੇ ਅੱਜ ਹਰਦੀਪ ਸ਼ਰਮਾ ਬਾਹਮਣ ਵਾਲਾ ਦੀ ਅਗਵਾਈ ਹੇਠ 25 ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ! ਇਸ ਸਮੇਂ ਵਿਸ਼ੇਸ਼ ਤੌਰ ‘ਤੇ ਉਹਨਾਂ ਨਾਲ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਹਾਜਰ ਸਨ! ਇਸ ਸਮੇਂ ਹਰਦੀਪ ਸ਼ਰਮਾ ਨੈ ਸਬੋਧਨ ਕਰਦਿਆਂ ਹੋਇਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਹਰ ਤਰ੍ਹਾਂ ਦੀ ਕੇਂਦਰ ਸਰਕਾਰ ਦੀਆਂ ਸਹੂਲਤਾਂ ਦਵਾਉਣ ਲਈ ਗੱਲ ਕੀਤੀ! ਉਹਨਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਲੋਕ ਭਲਾਈ ਸਕੀਮਾਂ ਨਾਲ ਅੱਜ ਦੇਸ਼ ਅੱਗੇ ਵਧ ਰਿਹਾ ਹੈ ਅੱਜ ਆਯੁਸ਼ਮਾਨ ਕਾਰਡ, ਆਵਾਸ ਯੋਜਨਾ, ਮੁਫਤ ਗੈਸ ਸਲੰਡਰ, ਘਰ ਘਰ ਜਲ ਵਰਗਿਆਂ ਅਨੇਕਾਂ ਸਕੀਮਾਂ ਕੇਂਦਰ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ! ਉਹਨਾਂ ਕਿਹਾ ਕਿ ਕੋਟਕਪੂਰੇ ਵਿਧਾਨ ਸਭਾ ਹਲਕੇ ਵਿੱਚ ਹਰ ਵਿਅਕਤੀ ਦੀ ਮਦਦ ਲਈ ਮੈਂ ਦਿਨ ਰਾਤ ਕੰਮ ਕਰਾਂਗਾ! ਉਹਨਾਂ ਅੱਗੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਸਾਰੇ ਪਰਿਵਾਰਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਉਹਨਾਂ ਦਾ ਸਵਾਗਤ ਕੀਤਾ! ਇਸ ਸਮੇਂ ਉਹਨਾਂ ਨਾਲ ਕ੍ਰਿਸ਼ਨ ਨਾਰੰਗ, ਗੁਰਮੇਲ ਸਿੰਘ, ਚਮਕੌਰ ਸਿੰਘ ਬਾਹਮਣ ਵਾਲਾ, ਗੁਰਮੰਦਰ ਸਿੰਘ ਹਰੀਏਵਾਲਾ, ਗੁਰਜੀਤ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ ਆਦਿ ਆਗੂ ਵੀ ਹਾਜਰ ਸਨ!