ਫਰੀਦਕੋਟ 6 ਅਕਤੂਬਰ (ਧਰਮ ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਵਿੱਚ ਰਾਤੀ ਆਏ ਤੇਜ਼ ਝੱਖੜ ਤੁਫ਼ਾਨ ਨੇ ਪੂਰੇ ਪੰਜਾਬ ਦੇ ਜੀਵਨ ਨੂੰ ਉੱਥਲ ਪੁੱਥਲ ਕਰ ਦਿੱਤਾ ਹੈ ਤੇਜ਼ ਤੁਫ਼ਾਨ ਅਤੇ ਝੱਖੜ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਿਹ ਗਈ। ਸੜਕਾਂ ਤੇ ਦਰੱਖ਼ਤ ਡਿੱਗਣ ਕਰਕੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ । ਇਸੇ ਤਰ੍ਹਾਂ ਹੀ ਫਰੀਦਕੋਟ ਸ਼ਹਿਰ ਅਤੇ ਪਿੰਡਾਂ ਵਿੱਚ ਏਸ ਝੱਖੜ ਕਾਰਨ ਬਿਜਲੀ ਸਪਲਾਈ ਦੇ ਨਾਲ ਨਾਲ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਇਸੇ ਤਰ੍ਹਾਂ ਹੀ ਫਰੀਦਕੋਟ ਦੇ ਤਲਾਬ ਮਹੁੱਲਾ ਕੋਟਕਪੂਰਾ ਰੋਡ, ਸਾਦਿਕ ਰੋਡ , ਫਿਰੋਜ਼ਪੁਰ ਰੋਡ,ਅਤੇ ਪਿੰਡ ਕਿਲ੍ਹਾ ਨੌਂ ਤੋਂ ਫਰੀਦਕੋਟ ਜਾਣ ਵਾਲਾ ਰਸਤਾ ਫਰੀਦਕੋਟ ਛਾਉਣੀ, ਐਮ ਈ ਐਸ ਕੋਲ ਵੱਡੇ ਵੱਡੇ ਸਫੈਦਿਆਂ ਦੇ ਦਰਖੱਤ ਸੜਕ ਤੇ ਡਿੱਗਣ ਕਰਕੇ ਅਤੇ ਬਿਜਲੀ ਦੀਆਂ ਤਾਰਾਂ ਟੁੱਟਣ ਕਰਕੇ ਸੜਕੀ ਆਵਾਜਾਈ ਬਿੱਲਕੁੱਲ ਬੰਦ ਹੋ ਗਈ ਸੀ। ਜਿਸ ਕਰਕੇ ਫਰੀਦਕੋਟ ਤੋਂ ਕਿਲ੍ਹਾ ਨੌ ਸਮੇਤ 15-20 ਪਿੰਡਾ ਦਾ ਰਸਤਾ ਬਿਲਕੁੱਲ ਬੰਦ ਹੋ ਗਿਆ ਸੀ। ਇਸ ਦੀ ਖ਼ਬਰ ਜਦ ਡੇਰਾ ਸੱਚਾ ਸੋਦਾ ਸਿਰਸਾ ਦੇ ਪਿੰਡ ਕਿਲ੍ਹਾ ਨੌਂ ਦੇ ਪ੍ਰੇਮੀਆਂ ਨੂੰ ਮਿਲੀ ਤਾਂ ਉਹ ਝੱਟ ਇਕੱਠੇ ਹੋ ਕੇ ਉੱਥੇ ਪਹੁੰਚੇ ਅਤੇ ਉਦਮੀ ਸੇਵਾਦਾਰਾਂ ਨੇ ਇੱਕ ਜੇ ਸੀ ਬੀ ਮੰਗਵਾਈ ਅਤੇ ਆਪਣੇ ਸੇਵਾਦਾਰਾਂ ਨਾਲ ਰਾਹਤ ਕਾਰਜਾਂ ਵਿਚ ਜੁਟ ਗਏ । ਉਹਨਾਂ ਡਿੱਗੇ ਹੋਏ ਸਫੈਦਿਆਂ ਨੂੰ ਪਾਸੇ ਕਰਕੇ ਰਸਤਾ ਚਾਲੂ ਕਰਵਾਇਆਂ। ਇਸ ਸਮੇਂ ਪ੍ਰੇਮੀ ਸੇਵਕ ਦਰਬਾਰ ਸਿੰਘ, 85 ਮੈਂਬਰ ਗੁਰਜੰਟ ਸਿੰਘ ਇੰਸਾਂ, ਬਲਵਿੰਦਰ ਰਾਮ ਸ਼ਰਮਾਂ 85 ਮੈਂਬਰ, ਅੰਮ੍ਰਿਤ ਪਾਲ ਸਿੰਘ ਪਾਲਾ, ਨਿਰਮਲ ਸਿੰਘ , ਲਖਵਿੰਦਰ ਸਿੰਘ ਖੀਵਾ, ਪੰਦਰਾਂ ਮੈਂਬਰ ,ਦੀਵਾਨ ਚੰਦ, ਡਾਕਟਰ ਤੇਜਿੰਦਰਪਾਲ ਸਿੰਘ,ਨਿਰਮਲ ਸਿੰਘ ਰੋਮਾਣਾ ਆਦਿ ਜ਼ਿਮੇਵਾਰ ਪ੍ਰੇਮੀ ਹਾਜ਼ਰ ਸਨ।