ਫ਼ਾਜ਼ਲਿਕਾ ਜ਼ਿਲੇ ਨੇ ਦੂਜਾ, ਬਠਿੰਡਾ ਨੇ ਤੀਜਾ ਅਤੇ ਰੂਪਨਗਰ ਨੇ ਚੌਥਾ ਸਥਾਨ ਹਾਸਲ ਕੀਤਾ
ਖਿਡਾਰੀ ਨਸ਼ਿਆਂ ਤੋਂ ਦੂਰ ਰਹਿ ਕੇ ਸਖ਼ਤ ਮਿਹਨਤ ਕਰਨ, ਜਿੱਤ ਦਾ ਉਨ੍ਹਾਂ ਦੇ ਸਿਰ ਸਜੇਗਾ:ਸੁਖਜੀਤ ਢਿਲਵਾਂ
ਫਰੀਦਕੋਟ, 7 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਸਿੱਖਿਆ ਵਿਭਾਗ ਦੀਆਂ, ਅੰਤਰ ਜ਼ਿਲਾ 69ਵੀਂਆਂ ਸਕੂਲ ਖੇਡਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਫ਼ਰੀਦਕੋਟ ਜ਼ਿਲੇ ਨੂੰ ਨੈਸ਼ਨਲ ਸਟਾਈਲ ਕਬੱਡੀ ਅੰਡਰ-17 ਲੜਕੇ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਜਿਸ ਤਹਿਤ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਸਵ.ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਯਾਦਗਰੀ ਹਾਲ ’ਚ ਕੁਸ਼ਤੀਆ ਅੰਡਰ-17 ਲੜਕਿਆਂ ਦੇ ਦੋ ਰੋਜ਼ਾ ਮੁਕਾਬਲੇ ਕਰਵਾਏ ਗਏ। ਕਬੱਡੀ ਅੰਡਰ-17 ਲੜਕੇ ਦੇ ਅੰਤਰ ਜ਼ਿਲਾ ਟੂਰਨਾਮੈਂਟ ’ਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਕਬੱਡੀ ਖਿਡਾਰੀਆਂ ਨੇ ਬੜੇ ਹੀ ਜੋਸ਼ ਭਾਗ ਲੈਂਦੇ ਹੋਏ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਵਿਖਾਏ। ਟੂਰਨਾਮੈਂਟ ਦਾ ਉਦਘਾਟਨ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਨੇ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਹਰ ਮੁਕਾਬਲੇਬਾਜ਼ੀ ਦੀ ਪ੍ਰੀਖਿਆ ’ਚ ਭਾਗ ਲੈਣ ਵਾਸਤੇ ਪ੍ਰੇਰਿਤ ਕੀਤਾ। ਲੈਕਚਰਾਰ ਫ਼ਿਜੀਕਲ ਐਜੂਕੇਸ਼ਨ ਕੁਲਦੀਪ ਸਿੰਘ ਗਿੱਲ ਨੇ ਸਭ ਨੂੰ ਜੀ ਆਇਆਂ ਆਖਿਆ। ਜ਼ਿਲਾ ਖੇਡ ਕੋਆਰਡੀਨੇਟਰ, ਸਿੱਖਿਆ ਵਿਭਾਗ ਕੇਵਲ ਕੌਰ ਨੇ ਫ਼ਰੀਦਕੋਟ ਜ਼ਿਲੇ ਦੀਆਂ ਖੇਡ ਖੇਤਰ ’ਚ ਪ੍ਰਾਪਤੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿ ਲੜਕੀਆਂ ਦੇ ਇਸ ਮੁਕਾਬਲੇ ਵਾਸਤੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਜ਼ਿਲਾ ਟੂਰਨਾਮੈਂਟ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਲੈਕਚਰਾਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਲੜਕੀਆਂ ਦੇ ਹੁਣ ਦੋ ਦਿਨ ਲੜਕਿਆਂ ਦੇ ਮੁਕਾਬਲੇ ਸ਼ਾਨਦਾਰ ਪ੍ਰਬੰਧਾਂ ਹੇਠ ਕਰਵਾਏ ਗਏਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਖਿਡਾਰੀ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ। ਇਸ ਮੌਕੇ ਦੋਹੇਂ ਮੰਚ ਸੰਚਾਲਨ ਅਤੇ ਕੁਮੈਂਟਰੀ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ, ਲੈਕਚਰਾਰ ਨਰੇਸ਼ ਕੁਮਾਰ ਨੇ ਬਾਖੂਬੀ ਨਿਭਾਈ। ਇਸ ਮੌਕੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ 10 ਵਾਰ ਕਬੱਡੀ ਨੈਸ਼ਨਲ ਖੇਡਣ ਵਾਲੇ ਐਸ.ਡੀ.ਓ.ਨਛੱਤਰ ਸਿੰਘ ਖਾਰਾ, ਸਟੇਟ ਐਵਾਰਡੀ ਅਜੀਤਪਾਲ ਸਿੰਘ ਸਟੇਟ ਟੀਮ ਮੈਂਬਰ, ਆਬਜ਼ਰਵਰ ਲੈਕਚਰਾਰ ਅਨਿਲ ਕੁਮਾਰ ਲੁਧਿਆਣਾ, ਸਿਮਰਦੀਪ ਸਿੰਘ ਜ਼ਿਲਾ ਕੋਆਰਡੀਨੇਟਰ ਬਰਨਾਲਾ, ਲੈਕਚਰਾਰ ਦਰਸ਼ਨ ਕੌਰ ਸੰਗਰੂਰ, ਕਾਬਲ ਸਿੰਘ ਕਬੱਡੀ ਕੋਚ ਸ਼੍ਰੀ ਅਮਿ੍ਰੰਤਸਰ ਸਾਹਿਬ, ਚਰਨਜੀਤ ਸਿੰਘ ਕਪੂਰਥਲਾ, ਪਿ੍ਰੰਸੀਪਲ ਅਮਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੋਹਕ, ਜਗਮੋਹਨ ਸਿੰਘ ਬਰਾੜ ਮੁੱਖ ਅਧਿਆਪਕ ਸਾਧਾਂਵਾਲਾ, ਰਵਿੰਦਰ ਸਿੰਘ ਮੁੱਖ ਅਧਿਆਪਕ ਢੀਮਾਂਵਾਲੀ, ਬਲਵਿੰਦਰ ਸਿੰਘ ਮੁੱਖ ਅਧਿਆਪਕ ਨੇ ਪੂਰੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਕਬੱਡੀ ਅੰਡਰ-17 ਲੜਕਿਆਂ ਦੇ ਪਹਿਲੇ ਦਿਨ ਹਰ ਜ਼ਿਲੇ ਦੀ ਟੀਮ ਨੂੰ ਤਿੰਨ ਲੀਗ ਮੈਚ ਖੇਡਣ ਵਾਸਤੇ ਨਿਰਧਾਰਿਤ ਸ਼ਡਿਊਲ ਅਨੁਸਾਰ ਮੈਚ ਕਰਵਾਏ ਗਏ। ਦੂਜੇ ਦਿਨ ਅੰਕਾਂ ਦੇ ਅਧਾਰ ਨਾਕ ਆਊਟ ਮੈਚਾਂ ਰਾਹੀਂ ਬਠਿੰਡਾ, ਫ਼ਤਿਗੜ੍ਹ ਸਾਹਿਬ, ਫ਼ਾਜ਼ਲਿਕਾ ਅਤੇ ਰੂਪਨਗਰ ਦੀਆਂ ਟੀਮਾਂ ਸ਼ਾਨਦਾਰ ਖੇਡ ਵਿਖਾ ਕੇ ਸੈਮੀਫ਼ਾਈਨਲ ਮੈਚਾਂ ’ਚ ਪਹੁੰਚੀਆਂ। ਪਹਿਲੇ ਬਹੁਤ ਹੀ ਸ਼ੰਘਰਸ਼ਪੂਰਨ ਸੈਮੀਫ਼ਾਈਨਲ ਫ਼ਤਿਹਗੜ੍ਹ ਸਾਹਿਬ ਨੇ 37-34 ਅੰਕਾਂ ਨਾਲ ਬਠਿੰਡਾ ਨੂੰ ਹਰਾ ਕੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਦੂਜੇ ਮੈਚ ਦੌਰਾਨ ਫ਼ਾਜ਼ਿਲਕਾ ਨੇ ਰੂਪਨਗਰ ਨੂੰ 26-23 ਨਾਲ ਹਰਾ ਕੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਫ਼ਿਰ ਫ਼ਾਈਨਲ ਮੁਕਾਬਲੇ ’ਚ ਸ਼੍ਰੀ ਫ਼ਤਿਹਗੜ੍ਹ ਸਾਹਿਬ ਨੇ ਫ਼ਾਜ਼ਲਿਕਾ ਨੂੰ 32-15 ਦੇ ਫ਼ਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਫ਼ਾਜ਼ਿਲਕਾ ਦੀ ਟੀਮ ਦੂਸਰੇ ਸਥਾਨ ਤੇ ਰਹੀ। ਤੀਜੇ ਅਤੇ ਚੌਥੇ ਸਥਾਨ ਲਈ ਬਠਿੰਡਾ ਅਤੇ ਰੂਪਨਗਰ ਦੀਆਂ ਟੀਮਾਂ ’ਚ ਹੋਏ ਇੱਕਪਾਸੜ ਮੈਚ ’ਚ ਬਠਿੰਡਾ ਨੇ ਰੂਪਨਗਰ ਨੂੰ 52-26 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਰੂਪਨਗਰ ਦੀ ਟੀਮ ਚੌਥੇ ਸਥਾਨ ਤੇ ਰਹੀ।
ਜੇਤੂ ਟੀਮਾਂ ਨੂੰ ਇਨਾਮ ਵੰਡਣ ਲਈ ਦੂਜੇ ਦਿਨ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਮਾਲਵਾ ਦੇ ਕੋਅਰਡੀਨੇਟਰ ਸੁਖਜੀਤ ਸਿੰਘ ਢਿਲਵਾਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਯੂਥ ਵਿੰਗ ਸੁਖਵੰਤ ਸਿੰਘ ਪੱਕਾ ਨੇ ਕੀਤੀ। ਮੁੱਖ ਮਹਿਮਾਨ ਸ.ਸੁਖਜੀਤ ਸਿੰਘ ਢਿਲਵਾਂ ਨੇ ਪ੍ਰਬੰਧਕਾਂ ਨੂੰ ਇਸ ਸਫ਼ਲ ਆਯੋਜਨ ਦੀ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਨਿਰੰਤਰ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕਰਦਿਆਂ ਮਿਹਨਤੀ ਲੋਕਾਂ ਦੇ ਸਿਰ ਹੀ ਜਿੱਤ ਦੇ ਤਾਜ ਸਜਦੇ ਹਨ। ਜੇਤੂਆਂ ਨੂੰ ਇਨਾਮਾਂ ਦੀ ਵੰਡ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ, ਸਕੱਤਰ ਨਵਪ੍ਰੀਤ ਸਿੰਘ, ਲੈਕਚਰਾਰ ਕੁਲਦੀਪ ਸਿੰਘ ਗਿੱਲ, ਹਰਦੀਪ ਸਿੰਘ ਹੈਪੀ ਉਚੇਚੇ ਤੇ ਸ਼ਾਮਲ ਰਹੇ। ਇਸ ਟੂਰਨਾਮੈਂਟ ਦੀ ਸਫ਼ਲਤਾ ’ਚ ਲੈਕਚਰਾਰ ਨਰੇਸ਼ ਕੁਮਾਰ, ਲੈਕਚਰਾਰ ਇਕਬਾਲ ਸਿੰਘ, ਮਨਪ੍ਰੀਤ ਸਿੰਘ ਵਾਂਦਰ, ਮਨਜਿੰਦਰ ਸਿੰਘ, ਸਵਰਨ ਸਿੰਘ ਰੋਮਾਣਾ, ਬਲਕਰਨ ਸਿੰਘ ਰੋਮਾਣਾ, ਗਗਨਦੀਪ ਸਿੰਘ, ਕੁਲਦੀਪ ਸਿੰਘ, ਅਮਿ੍ਰੰਤਪਾਲ ਸਿਘ, ਗੁਰਬਾਜ਼ ਸਿੰਘ, ਰਮਨਦੀਪ ਸਿੰਘ, ਰਣਜੋਧ ਸਿੰਘ ਗੋਲੇਵਾਲਾ, ਗੁਰਬਿੰਦਰ ਕੌਰ, ਗਗਨਦੀਪ ਕੌਰ ਸਾਧਾਂਵਾਲਾ, ਬੇਅੰਤ ਕੌਰ, ਲੈਕਚਰਾਰ ਮਨਪ੍ਰੀਤ ਕੌਰ ਡੋਹਕ, ਮਨਪ੍ਰੀਤ ਕੌਰ ਡੀ.ਪੀ.ਈ, ਕਮਲਜੀਤ ਕੌਰ ਗੋਲਡੀ, ਲੈਕਚਰਾਰ ਕਿਰਨਾ, ਅਮਨਦੀਪ ਕੌਰ ਕਿਲ੍ਹਾ ਨੌਂ, ਪ੍ਰਭਜੋਤ ਕੌਰ ਪੱਖੀਕਲਾਂ, ਸੁਰਿੰਦਰਪਾਲ ਸਿੰਘ ਸੋਨੀ, ਬਹਾਦਰ ਸਿੰਘ, ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਅਹਿਮ ਭੂਮਿਕਾ ਅਦਾ ਕੀਤੀ।